ਆਪਣੇ ਰਾਹ ਤੋਂ ਭਟਕ ਨਾ ਜਾਏ
( ਸਲਵਾਨ ਤੇ ਲੂਣਾਂ, ਪੂਰਨ ਤੇ ਇੱਛਰਾਂ ਵੱਲ ਵਧਦੇ ਹਨ।)
ਸਲਵਾਨ
ਇੱਛਰਾਂ ।
ਇਹ ਕੀ ਪਾਪ ਕਮਾਇਆ ?
ਨਿੱਜ ਜੰਮੇਂਦੀਉਂ ਐਸਾ ਜਾਇਆ
ਜਿਸ ਤੇਰੀ ਕੁੱਖ ਦੀ
ਪੀੜ ਨੂੰ ਭੰਡਿਆ
ਤੇ ਮੈਨੂੰ ਛੱਜੀ ਚਾੜ੍ਹ ਛਟਾਇਆ
ਖੌਰੇ ਕਿਹੜੇ ਪਾਪ ਦੇ ਕਾਰਨ
ਇਹ ਮੈਨੂੰ ਲੇਖਾ ਦੇਣਾ ਆਇਆ ?
ਢਿੱਡ ਦਾ ਜੰਮਿਆ, ਜਇਆ, ਜਾਇਆ
ਆਪਣੇ ਹੱਥੀਂ ਕਿਸ ਮਰਵਾਇਆ ?
ਅੱਜ ਦੇ ਦਿਨ ਦਾ
ਸੂਰਜ ਖੌਰੇ
ਕਿਸ ਮੇਰੀ ਲੇਖੀਂ ਸੀ ਲਿਖਵਾਇਆ ?
ਅੱਜ ਦੇ ਸੂਰਜ ਪਿੱਛੋਂ ਮੇਰਾ
ਹਰ ਸੂਰਜ ਹੋਸੀ ਕਲਖਾਇਆ
ਮੇਰੀ ਬਚ ਗਈ ਲੱਜਿਤ ਉਮਰਾ
ਤੋਂ ਹਰ ਦਿਨ ਹੋਸੀ ਸ਼ਰਮਾਇਆ
ਮੇਰੇ ਬਚ ਗਏ ਸਾਹਵਾਂ ਕੋਲੋਂ
ਹੁਣ ਨਾ ਜਾਂਦਾ ਸਿਰ ਨੂੰ ਚਾਇਆ
ਅੱਜ ਤੋਂ ਨੀਵੀਂ ਪਾ ਕੇ ਲੰਘੂ
ਮੈਥੋਂ ਮੇਰਾ ਆਪਣਾ ਸਾਇਆ
ਹੇ ਮੇਰੇ ਦਾਤਾ!
ਕੈਸਾ ਸੂਰਜ ?
ਅੱਜ ਤੂੰ ਮੇਰੀ ਝੋਲੀ ਪਾਇਆ
ਅੱਜ ਦੀ ਧੁੱਪ ਵਿਚ ਰੰਗ-ਵਿਹੂਣਾ