ਜਿਹੜਾ ਰੰਗ ਨਮੋਸ਼ੀ ਬਣ ਕੇ
ਅੱਜ ਮੇਰੀ ਪ੍ਰਤਿਭਾ 'ਤੇ ਛਾਇਆ
ਜਿਹੜਾ ਰੰਗ ਉਦਾਸੀ ਬਣ ਕੇ
ਅੱਜ ਇਸ ਧਰਤੀ ਦੇ ਘਰ ਜਾਇਆ
ਜਿਹੜਾ ਰੰਗ ਖ਼ਾਮੋਸ਼ੀ ਬਣ ਕੇ
ਚੌਂਹ ਕੂਟਾਂ ਨੂੰ ਰੰਗਣ ਆਇਆ
ਹੇ ਦਾਤਾ । ਇਹ ਕੈਸਾ ਰੰਗ ਹੈ
ਮੈਨੂੰ ਕੁਝ ਵੀ ਸਮਝ ਨਾ ਆਇਆ ?
ਪ੍ਰਭ ਜੀ, ਅੱਜ ਮੈਂ
ਆਪੇ ਤੋਂ ਸ਼ਰਮਿੰਦਾ ਹਾਂ
ਪ੍ਰਭ ਜੀ, ਅੱਜ ਮੈਂ
ਇੱਛਰਾਂ ਤੋਂ ਸ਼ਰਮਿੰਦਾ ਹਾਂ
ਪ੍ਰਭ ਜੀ, ਅੱਜ ਮੈਂ
ਲੂਣਾ ਤੋਂ ਸ਼ਰਮਿੰਦਾ ਹਾਂ
ਪ੍ਰਭ ਜੀ, ਅੱਜ ਮੈਂ
ਲੋਕਾਂ ਤੋਂ ਸ਼ਰਮਿੰਦਾ ਹਾਂ
ਪ੍ਰਭ ਜੀ, ਮੈਂ ਮਰ ਚੁੱਕਿਆ ਹਾਂ
ਪਰ ਜ਼ਿੰਦਾ
ਹਾਂ ਦਾਤਾ ਜੀ !
ਮੈਂ ਏਡਾ ਵੀ ਕੀਹ ਪਾਪ ਕਮਾਇਆ ?
ਅੱਜ ਦਾ ਬਲਦਾ ਕਾਲਾ ਸੂਰਜ
ਅਉਧ ਮੇਰੀ ਦੇ ਵਿਹੜੇ ਆਇਆ
ਇਸ ਸੂਰਜ ਤੋਂ ਪਹਿਲਾ ਸੂਰਜ
ਕਿਉਂ ਮੇਰਾ ਕਾਲ ਨਾ ਬਣ ਕੇ
ਧਾਇਆ ?
( ਪੂਰਨ ਵੱਲ ਸੰਕੇਤ ਕਰ ਕੇ )
ਹੇ ਮੇਰੀ ਨੀਲੀ ਨਾੜ ਦੇ
ਗੰਦੇ ਰਕਤ ਦੀ ਕਿਰਿਆ
ਹੇ ਇੱਛਰਾਂ ਦੇ
ਦੁਰਗੰਧਿਤ ਜਹੇ ਸੁਆਸ ਦੇ ਸਾਏ