ਕਲਜੁਗ ਬਣ ਜਾਇਆ ?
ਮੈਨੂੰ ਜੱਗ ਵਿਚ ਨੀਵਾਂ ਪਾਇਆ
ਮੇਰੀ ਕੁਲ ਨੂੰ ਦਾਗ਼ ਲਗਾਇਆ।
ਹੇ ਮੇਰੀ ਕੂੜ, ਕਲੰਕਿਤ
ਦੂਸ਼ਿਤ-ਛਿਣ ਦੀ ਰਚਨਾ
ਕੀ ਤੂੰ ਮੇਰਾ ਖੂਨ ਹੈਂ
ਜਾਂ ਹੈਂ ਖੂਨ ਪਰਾਇਆ ?
ਤੇਰੇ 'ਚੋਂ ਮੈਨੂੰ ਮੇਰਾ ਸੂਰਜ
ਨਜ਼ਰ ਨਾ ਆਇਆ
ਤੇਰੇ 'ਚੋਂ ਇਸ ਯੁੱਗ ਦੀ
ਸੰਸਕ੍ਰਿਤੀ ਨਾ ਬੋਲੇ
ਤੇਰੇ 'ਚੋਂ ਇਸ ਯੁੱਗ ਦਾ
ਧਰਮ ਨਾ ਨਜ਼ਰੀ ਆਇਆ
ਕੀ ਤੂੰ ਅੱਜ ਵੀ
ਪੱਥਰ ਦੇ ਯੁੱਗ ਵਿਚ ਵੱਸਦਾ ਹੈ।
ਕਿ ਤੈਨੂੰ ਮਾਂ ਦੀ ਦੇਹ 'ਚੋਂ
ਪਾਪ ਹੈ ਨਜ਼ਰੀਂ ਆਇਆ
ਮਾਂ ਨੂੰ ਮੈਲਾ ਹੱਥ ਹੈ ਲਾਇਆ
ਦੁੱਧ ਦਾ ਤੂੰ ਰਿਸ਼ਤਾ ਠੁਕਰਾਇਆ
ਪੂਰਨ
ਏਥੇ ਹਰ ਯੁੱਗ
ਪੱਥਰ ਦੇ ਯੁੱਗ ਵਿਚ ਰਹਿੰਦਾ ਹੈ
ਏਥੇ ਹਰ ਯੁੱਗ
ਪੱਥਰ-ਯੁੱਗ ਦੇ ਵਿਚ ਰਹੇਗਾ
ਹਰ ਯੁੱਗ ਆਪਣੀ ਸੰਸਕ੍ਰਿਤੀ ਨੂੰ
ਆਪਣੀ ਦਾਸੀ ਸਦਾ ਕਹੇਗਾ
ਮਾਨਵ ਸਦਾ ਅਸੱਭਿਅ ਰਿਹਾ ਹੈ
ਮਾਨਵ ਸਦਾ ਅਸੱਭਿਅ ਰਹੇਗਾ
ਦੇਹ ਦੇ ਮੰਦਰ ਨੂੰ ਹਰ ਯੁੱਗ ਹੀ