ਮੋਹ ਮਾਇਆ ਦੀ
ਪੰਚ-ਵਟੀ ਵਿਚ
ਸਭ ਨੂੰ ਸਵਰਨਾ ਮਿਰਗ ਛਲੇਗਾ
ਰੋਜ਼ ਕਿਸੇ ਨਾ ਕਿਸੇ ਨਖਾ ਦਾ
ਹਰ ਯੁੱਗ ਦੇ ਵਿਚ ਨੱਕ ਕਟੇਗਾ
ਇਕ ਯੁੱਗ ਵਿਚ ਸੀ ਰਾਵਣ ਮਰਿਆ
ਇਕ ਯੁੱਗ ਦੇ ਵਿਚ ਰਾਮ ਮਰੇਗਾ
ਇਕ ਯੁੱਗ ਵਿਚ ਹੈ ਪੂਰਨ ਦੋਸ਼ੀ
ਇਕ ਯੁੱਗ ਵਿਚ ਸਲਵਾਨ ਬਣੇਗਾ
ਏਥੇ ਇਕੋ ਪਾਪ ਹੈ ਬਚਿਆ
ਏਥੇ ਇਕੋ ਪਾਪ ਬਚੇਗਾ
ਮਾਨਵ ਦੇ ਏਥੇ ਦਿਲ ਦਾ ਨ੍ਹੇਰਾ
ਸਦਾ ਰਿਹਾ ਹੈ ਸਦਾ ਰਹੇਗਾ
ਕਾਲਾ ਸੂਰਜ ਰੋਜ਼ ਚੜ੍ਹੇਗਾ
ਸਲਵਾਨ
ਕੀਹ ਤੂੰ ਇਹ ਕਹਿਣਾ ਹੈਂ ਚਾਹੁੰਦਾ
ਕਿ ਤੂੰ ਬਿਲਕੁੱਲ ਨਿਰਦੋਸ਼ਾ ਹੈਂ ?
ਪੂਰਨ
ਏਥੇ ਕੋਈ ਨਿਰਦੋਸ਼ ਨਹੀਂ ਹੈ
ਨਾ ਏਥੇ ਕੋਈ ਦੋਸ਼ਵਾਨ ਹੈ
ਚੌਗਿਰਦੇ ਦੀ ਮਜਬੂਰੀ ਹੈ
ਮਜਬੂਰੀ ਦਾ ਦੋਸ਼ ਨਾਮ ਹੈ
ਸਲਵਾਨ
ਐ ਕੁਲਟਾ ਦੀ
ਕੁੱਖ ਦੇ ਜਾਏ
ਏਡੀ ਕਿਹੜੀ ਮਜਬੂਰੀ ਸੀ