ਕੋਝ ਦੇ ਕੀੜੇ ਨਜ਼ਰੀਂ ਆਏ
ਕਿਉ ਤੇਰੇ ਹੱਥ
ਨਾ ਕੋਹੜੇ ਹੋ ਗਏ
ਜਿਹੜੇ ਉਸ ਦੀ ਦੇਹ ਨੂੰ ਲਾਏ ?
ਪੂਰਨ
ਏਸ ਪ੍ਰਸ਼ਨ ਦਾ ਉੱਤਰ ਸ਼ਾਇਦ
ਕੋਈ ਵੀ ਪੁੱਤਰ ਨਾ ਦੇ ਪਾਏ
ਏਸੇ ਦਾ ਨਾਂ ਮਜਬੂਰੀ ਹੈ
ਜੇ ਗੱਲ ਨਿਰ-ਸ਼ਬਦੀ ਰਹਿ ਜਾਏ
ਨਿਰ-ਸ਼ਬਦਾ ਸੱਚ, ਦੋਸ਼ ਕਹਾਏ
ਸਲਵਾਨ
ਤਾਂ ਫਿਰ ਇਹ ਨਿਰ-ਸ਼ਬਦਾ ਸੱਚ ਹੈ
ਕਿ ਤੂੰ ਮਾਂ ਸੰਗ ਕੂੜ ਕਮਾਏ ?
ਪੂਰਨ
ਹਾਂ ! ਇਹ ਇਕ ਨਿਰ-ਸ਼ਬਦਾ
ਸੱਚ ਹੈ
ਮਾਂ ਨੂੰ ਮੈਲੇ ਹੱਥ ਮੈਂ ਲਾਏ
ਮਾਂ ਦੇ ਦੁੱਧ ਸੰਗ ਪਾਪ ਕਮਾਏ
( ਸਲਵਾਨ ਪੂਰਨ ਦੇ ਮੂੰਹ 'ਤੇ ਇਕ ਜ਼ੋਰ ਦੀ
ਚਪੇੜ ਮਾਰਦਾ ਹੈ ਤੇ ਗੁੱਸੇ 'ਚ ਕੜਕਦਾ ਹੈ ।)
ਸਲਵਾਨ
ਲੈ ਜਾਉ... !
ਨਿਰ ਸ਼ਬਦ ਸੱਚ ਨੂੰ ਲੈ ਜਾਉ
ਕਾਲੇ ਸੱਚ ਨੂੰ ਲਹੂ 'ਚ ਲਿੱਬੜੇ