ਉਲੰਘ ਕੇ ਰਾਵਣ ਦੇ ਮੁਕਾਬਲੇ 'ਤੇ ਗਿਆ ਤਾਂ ਇਸ ਨੇ ਉਹਨੂੰ ਨਿਗਲ ਜਾਣਾ
ਚਾਹਿਆ ਸੀ ।
ਅਰਨੈਣੀ : ਰਿਗਵੇਦ ਅਨੁਸਾਰ ਇਹ ਵਣਾਂ ਤੇ ਜੰਗਲਾਂ ਦੀ ਦੇਵੀ ਹੈ।
ਸੁਰਭੀ : ਸਾਗਰ ਮੰਥਨ ਸਮੇਂ ਨਿਕਲੀ ਇਕ ਗਊ ਦਾ ਨਾਂ, ਪਰ ਇਹਨੂੰ ਕਈ
ਵਾਰੀ, ਸੂਰਜ ਦਾ ਰਥਵਾਨ ਵੀ ਕਿਹਾ ਜਾਂਦਾ ਹੈ ਸੂਰਜ ਦੇ ਰਥਵਾਨ ਨੂੰ ਅਰੁਣ
ਜਾਂ ਵਿਵਸਵਤ ਵੀ ਕਹਿੰਦੇ ਹਨ।
ਸਰਸਵਤੀ : ਹੁਨਰ ਦੀ ਦੇਵੀ ਦਾ ਨਾਂ ।
ਸਵਰ-ਮੰਡਲ : ਇਕ ਸਾਜ਼ ਦਾ ਨਾਂ ।
ਬਿਛੂਆ : ਪੈਰ ਦੀਆਂ ਉਂਗਲੀਆਂ ਦਾ ਗਹਿਣਾ।
ਪਾਰਵਤੀ : ਸ਼ਿਵਜੀ ਦੀ ਪਤਨੀ ।
ਵੈਤਰਨੀ : ਨਰਕ ਵਿਚ ਲਹੂ-ਪਾਕ ਦੀ ਵਗਦੀ ਇਕ ਨਦੀ ।
ਵਰਮਨ : ਚੰਬੇ ਦਾ ਰਾਜਾ।
ਕੁੱਤ : ਵਰਮਨ ਦੀ ਪਤਨੀ ।
ਸਲਵਾਨ : ਪੂਰਨ ਦਾ ਬਾਪ ਤੇ ਸਿਆਲਕੋਟ ਦਾ ਰਾਜਾ ।
ਦੂਜਾ ਅੰਕ
ਚੌਧਲ : ਸਲਵਾਨ ਦਾ ਸੌਹਰਾ, ਇੱਛਰਾਂ ਦੇ ਬਾਪ ਦਾ ਨਾਂ, ਇਹ ਉਧੇਨਗਰ
ਦਾ ਰਾਜਾ ਸੀ।
ਪੂਰਨ : ਰਾਜੇ ਸਲਵਾਨ ਦਾ ਪੁੱਤਰ।
ਲੂਣਾ : ਰਾਜੇ ਸਲਵਾਨ ਦੀ ਦੂਜੀ ਵਹੁਟੀ, ਜੋ ਜ਼ਾਤ ਦੀ ਚਮਿਆਰ ਸੀ।