Back ArrowLogo
Info
Profile
ਜ਼ਹਿਰੀਲੀ ਸੀ

ਉੱਗਦੇ ਦਿਹੁੰ ਦੇ

ਰੰਗਾਂ ਵਾਂਗ ਰੰਗੀਲੀ ਸੀ

ਮਧ ਦੀ ਭਰੀ

ਕਟੋਰੀ ਵਾਂਗ ਨਸ਼ੀਲੀ ਸੀ

ਨਿਰੀ ਸੀ ਅੱਗ ਦੀ ਲਾਟ

ਬੜੀ ਚਮਕੀਲੀ ਸੀ

ਮੈਂ ਚਾਹਿਆ

ਸੁਪਨੇ ਦੀ ਸੱਪਣੀ ਮਾਰ ਦਿਆਂ

ਮੈਂ ਚਾਹਿਆ

ਕਿ ਉਸ ਦਾ ਰੂਪ ਵਿਸਾਰ ਦੀਆਂ

ਸੋਚਾਂ ਵਾਲੀ

ਅੱਡੀ ਹੇਠ ਲਿਤਾੜ ਦਿਆਂ

ਅੱਗ ਦੀ ਸੱਪਣੀ ਖ਼ਾਤਰ

ਸੁਪਨਾ ਸਾੜ ਦਿਆਂ

ਪਰ ਸੁਪਨੇ ਦੀ

ਸੱਪਣੀ ਮੈਥੋਂ ਨਹੀਂ ਮਰੀ

ਜਿਉ ਜਿਉ ਮਾਰੇ ਮੰਤਰ

ਤਿਉ ਤਿਉ ਹੋਰ ਲੜੀ

ਏਸੇ ਦੁੱਖ ਸੰਗ ਲੜਦੇ

ਮੇਰੀ ਧੁੱਪ ਢਲੀ

ਕਈ ਵਾਰੀ ਮੈਂ ਚਾਹਿਆ

ਰਿਸ਼ਤਾ ਤੋੜ ਦਿ

ਅੱਗ ਦੀ ਸੱਪਣੀ

ਬਾਬਲ ਦੇ ਘਰ ਮੋੜ ਦਿਆਂ

ਤੇ ਆਪੇ ਨੂੰ

ਸੁੰਞਾ ਦੇ ਸੰਗ ਜੋੜ ਦਿਆਂ

ਪਰ ਹਰ ਸੱਪਣੀ ਦਾ ਬਾਬਲ

27 / 175
Previous
Next