ਮੀਤ ਪਿਆਰੇ
ਹਰ ਕੋਈ ਕੱਚੀ ਅੱਗ ਨੂੰ ਖਾਵੇ
ਬਲਦੀ ਅੱਗ ਨੂੰ ਵੀ ਹਰ ਕੋਈ
ਕੱਚੀ ਕਹਿ ਕੇ
ਉਮਰ ਲੰਘਾਵੇ
ਹਰ ਬਲਦੀ ਅੱਗ
ਚੁੰਮਣ ਪਿੱਛੋਂ
ਕੱਚੀ ਅੱਗ ਦਾ ਰੂਪ ਵਟਾਵੇ
ਸੁਪਨੇ ਦੀ
ਸੱਪਣੀ ਵੀ ਇਕ ਦਿਨ
ਅੱਗ ਦੀ ਸੱਪਣੀ
ਹੀ ਬਣ ਜਾਵੇ
ਸਲਵਾਨ
ਸੁਪਨੇ ਤੇ
ਅੱਗ ਦੀ ਸੱਪਣੀ ਵਿਚ
ਮੇਰੇ ਮਿੱਤਰ ਅੰਤਰ ਹੁੰਦੈ
ਅੱਗ ਦੀ ਸੱਪਣੀ ਸਦਾ ਪਾਲਤੂ
ਇਸ ਦਾ ਹੱਥ ਵਿਚ
ਮੰਤਰ ਹੁੰਦੈ
ਜੇ ਸੁਪਨੇ ਦੀ ਸੱਪਣੀ ਡੰਗੇ
ਉਸ ਦਾ ਅੰਤ
ਭਿਅੰਕਰ ਹੁੰਦੈ
ਅੱਗ ਦੀ ਸੱਪਣੀ ਜੇ ਹੈ ਸ਼ੁਅਲਾ
ਤਾਂ ਉਹ ਇਕ ਬਸਤਰ ਹੁੰਦੈ
ਅਗਨ-ਸਰਪਨੀ
ਜਿਊਦਾ ਸੱਚ ਹੈ
ਚੇਤਨ-ਦੇਹ ਦਾ ਕੰਕਰ ਹੁੰਦੈ
ਸੁਪਨ-ਸਰਪਨੀ