ਭੋਗ ਰਚਾਵੇ
ਤੇ ਉਹ ਗਰਭਵਤੀ ਹੋ ਜਾਵੇ
ਹਰ ਇਕ ਗਰਭਵਤੀ ਤਦ ਆਪਣੀ
ਕੁੱਖ ਵਿਚ ਝਾਕੇ
ਪੀੜ ਦਾ ਬੂਟਾ ਉੱਗਦਾ ਜਾਪੇ
ਪੀੜਾਂ ਦੇ ਬੂਟੇ ਦੀ ਛਾਵੇਂ
ਉਸ ਦੀ ਹਰ ਇਕ ਪੀੜ ਗਵਾਚੇ
ਤਦ ਨਾਰੀ ਤੋਂ
ਬੀਤੇ ਦਿਵਸ ਨਾ ਜਾਣ ਪਛਾਤੇ
ਬਾਬਲ ਵਿਹੜੇ ਦੱਬਿਆ ਸੁਪਨਾ
ਸੌਦਾ ਜਾਪੇ
ਲੂਣਾ
ਈਰਾ !
ਕੂੜ ਫ਼ਲਸਫ਼ਾ ਤੇਰਾ
ਦਿਲ ਨਾ ਪੋਂਹਦਾ
ਬਾਬਲ ਦੇ ਵਿਹੜੇ ਦਾ ਸੁਪਨਾ
ਕਦੇ ਨਾ ਸੁਣਦਾ
ਅਵਚੇਤਨ ਮੱਥੇ ਵਿਚ ਕਿਧਰੇ
ਰਹਿੰਦੇ ਭੌਂਦਾ
ਮਰਨ-ਦਿਵਸ ਤੱਕ ਹੰਝੂ ਹੰਝੂ
ਰਹਿੰਦਾ ਰੋਂਦਾ
ਸਈਏ !
ਉਮਰ ਸੁਲਗਦੀ
ਧੀਆਂ ਦੀ ਜਾਂ ਆਉਂਦੀ
ਹਰ ਧੀ ਹਰ ਬਾਬਲ ਦੇ
ਵਿਹੜੇ ਸੁਪਨੇ ਲੈਂਦੀ
ਸਈਆਂ ਦੇ ਸੰਗ