Back ArrowLogo
Info
Profile
ਗੁੰਮਿਆ ਕੋਹ ਹਾਂ

ਮੈਂ ਪੂਰਨ ਦੇ ਅੰਗਾਂ 'ਚੋਂ

ਆਉਂਦੀ ਖੁਸ਼ਬੋ ਹਾਂ

ਮੈਂ ਉਹਦੇ ਮੁੱਖ 'ਚੋਂ ਕਿਰਦੇ

ਸ਼ਬਦ ਦੀ ਮਦਰਾ ਹਾਂ

ਮੈਂ ਪੂਰਨ ਦੇ ਮੱਥੇ ਦੇ

ਸੂਰਜ ਦੀ ਲੋਅ ਹਾਂ

 

ਈਰਾ

ਹਾਂ ਲੂਣਾ !

ਈਕਣ ਹੀ ਲੱਗਦਾ

ਹਰ ਆਦਰਸ਼-ਹੀਣ ਪ੍ਰਾਣੀ ਨੂੰ

ਹਰ ਆਦਰਸ਼ ਹੀ ਆਪਣਾ ਲੱਗਦਾ

ਜੋ ਚਿਹਰਾ ਆਪਣਾ ਨਾ ਹੁੰਦਾ

ਜਨਮ ਜਨਮ ਤੋਂ ਗੁੰਮਿਆ ਲੱਗਦਾ

ਅਸੰਤੁਸ਼ਟਿਤ ਹਰ ਕਾਮ ਹਮੇਸ਼ਾ

ਸੰਤੁਸ਼ਟਿਤ ਹਰ ਕਾਮ 'ਤੇ ਮਰਦਾ

ਸੰਤੁਸ਼ਟਿਤ ਹਰ ਕਾਮ ਤੋਂ ਜਲਦਾ

ਹਰ ਚਿਹਰੇ ਦੇ ਨਕਸ਼ ਫੋਲਦਾ

ਹਰ ਚਿਹਰੇ 'ਚੋਂ ਉਸ ਨੂੰ ਲੱਭਦਾ

ਹਰ ਲੂਣਾ ਨੂੰ

ਹਰ ਪੂਰਨ ਹੀ ਆਪਣਾ ਲੱਗਦਾ

ਮ੍ਰਿਗ-ਤ੍ਰਿਸ਼ਨਾ ਦੀ ਇਸ ਕਿਰਿਆ 'ਚੋਂ

ਪਰ ਲੂਣਾ ਕੁਝ ਵੀ ਨਾ ਲੱਭਦਾ

ਕਾਮ ਦੀ ਮਾਰੂ ਜਵਾਲਾ ਅੰਦਰ

ਨਹੁੰਓ ਸਿਰ ਤੱਕ ਰਹਿੰਦਾ ਸੜਦਾ

 

ਅਸੀ ਤਾਂ ਲੂਣਾ !

ਬੇ-ਸੰਤੋਖੇ ਕਾਮੀ ਹਾਂ

ਇਕ ਕਿਰਿਆ ਵਿਚ ਸੱਭੇ

ਅੰਤਰਜਾਮੀ ਹਾਂ

99 / 175
Previous
Next