ਸ. ਹਰੀ ਸਿੰਘ ਨਲਵੇ ਦੇ ਸੁਰਗਵਾਸ ਹੋਣ ਪਿੱਛੋਂ, ਰਾਜ ਦਾ ਵਧੇਰੇ ਕੰਮ ਸ਼ੇਰੇ ਪੰਜਾਬ ਦੇ ਸਿਰ ਆ ਪਿਆ। ਕਿਸੇ-ਕਿਸੇ ਦਿਨ ਏਸੇ ਵਿਹਾਰ ਵਿੱਚ ਰਾਤ ਅੱਧੀਓਂ ਵੀ ਢਲ ਜਾਂਦੀ। ਉਹ ਥਕੇਵੇਂ ਨਾਲ ਚੂਰ ਹੋ ਜਾਂਦੇ। ਡੋਗਰਿਆਂ ਤੋਂ ਸੁਚੇਤ ਰਹਿਣ ਵਾਸਤੇ ਸਹੀ ਰਾਏ ਦੇਣ ਵਾਲਾ ਉਹਨਾਂ ਕੋਲ ਕੋਈ ਸੱਚਾ ਸਲਾਹਕਾਰ ਨਹੀਂ ਸੀ ਰਿਹਾ। ਜਿੰਦਾਂ ਨੇ ਏਸ ਥੁੜ੍ਹ ਨੂੰ ਮਹਿਸੂਸ ਕੀਤਾ। ਉਹ ਆਪ ਰਾਜਭਾਗ ਦੇ ਕੰਮਾਂ ਵਿੱਚ ਦਿਲਚਸਪੀ ਲੈਣ ਲੱਗ ਪਈ। ਸ਼ੇਰੇ ਪੰਜਾਬ ਰਾਤ ਨੂੰ ਮਹਿਲਾਂ ਵਿੱਚ ਪਹੁੰਚਦੇ, ਤਾਂ ਜਿੰਦਾਂ ਰਾਜ ਸੰਬੰਧੀ ਗੱਲਾਂ ਪੁੱਛਦੀ ਤੇ ਬੜੇ ਧਿਆਨ ਨਾਲ ਉਹਨਾਂ ਉੱਤੇ ਵਿਚਾਰ ਕਰਦੀ। ਕਈ ਵਾਰ ਉਹ ਨਰਮ ਜਿਹੀ ਬੋਲੀ ਵਿੱਚ ਆਪਣੀ ਰਾਏ ਵੀ ਦੱਸ ਦੇਂਦੀ। ਇਸ ਬਦਲੇ ਹੋਏ ਵਿਹਾਰ ਤੋਂ ਇੱਕ ਦਿਨ ਸ਼ੇਰੇ ਪੰਜਾਬ ਦੇ ਦਿਲ ਵਿੱਚ-ਸ਼ੱਕ ਪੈ ਗਿਆ, 'ਕਿਤੇ ਮਾਈ ਸਦਾ ਕੌਰ ਵਾਂਗ, ਮਹਾਰਾਣੀ ਜਿੰਦਾਂ ਦੇ ਅੰਦਰ ਵੀ ਰਾਜ ਦੀ ਭੁੱਖ ਤਾਂ ਨਹੀਂ ਪੈਦਾ ਹੋ ਗਈ ? ਰਾਜ-ਸੱਤਿਆ ਹਾਸਲ ਕਰਨ ਦੀ ਭੁੱਖ ਇਨਸਾਨ ਨੂੰ ਆਪਣਿਆਂ ਨਾਲੋਂ ਦੂਰ ਕਰ ਦੇਂਦੀ ਹੈ। ਉਹ ਸਾਰੀਆਂ ਸਾਂਝਾਂ ਵੱਲੋਂ ਬੇਮੁੱਖ ਹੋ ਜਾਂਦਾ ਹੈ। ਉਹਦੇ ਅੰਦਰ ਕਿਸੇ ਵਾਸਤੇ ਵੀ ਅਪਣੱਤ ਨਹੀਂ ਰਹਿ ਜਾਂਦੀ। ਇਕ ਰਾਜ-ਸੱਤਿਆ ਹੀ ਉਹਦਾ ਧਰਮ ਬਣ ਜਾਂਦਾ ਹੈ।'
ਕੁਛ ਦਿਨ ਸ਼ੇਰੇ ਪੰਜਾਬ ਏਸ ਗੱਲ 'ਤੇ ਬੜੀ ਡੂੰਘੀ ਸੋਚ ਵਿਚਾਰ ਕਰਦੇ ਰਹੇ। ਇੱਕ ਦਿਨ ਜਿੰਦਾਂ ਦੇ ਦਿਲ ਦੀ ਹਾਥ ਲੈਣ ਵਾਸਤੇ ਸ਼ੇਰੇ ਪੰਜਾਬ ਨੇ ਕਿਹਾ, "ਪ੍ਰਾਣ ਪਿਆਰੀ ਜੀਉ! ਤੁਸਾਂ ਜਹਾਂਗੀਰ ਤੇ ਨੂਰ ਜਹਾਂ ਦੀ ਕਹਾਣੀ ਪੜ੍ਹੀ ਹੋਵੇਗੀ।"
"ਜੀ, ਸਰਕਾਰ।" "ਸਰਕਾਰ ਦੀ ਇੱਛਿਆ ਹੈ ਕਿ ਨੂਰ ਜਹਾਂ ਵਾਂਗ ਪੰਜਾਬ ਦਾ ਰਾਜ ਭਾਗ ਤੁਹਾਡੇ ਹੱਥ ਸੌਂਪ ਦਿੱਤਾ ਜਾਏ।" ਸ਼ੇਰੇ ਪੰਜਾਬ ਦੀ ਤਿੱਖੀ ਨਜ਼ਰ ਉਸ