Back ArrowLogo
Info
Profile

ਜਿੰਦਾਂ ਇਸ ਇਮਤਿਹਾਨ ਵਿੱਚ ਵੀ ਪੂਰੀ ਉਤਰੀ। ਸ਼ੇਰੇ ਪੰਜਾਬ ਉਸ ਵੱਲੋਂ ਪੂਰੀ ਤਰ੍ਹਾਂ ਸੰਤੁਸ਼ਟ ਸਨ। ਦਿਨ ਬੜੀ ਤਿੱਖੀ ਚਾਲੇ ਬੀਤਦੇ ਜਾ ਰਹੇ ਸਨ।

ਮਹਾਰਾਜ ਨੂੰ ਪਹਿਲਾਂ ਵੀ ਇੱਕ ਦੋ ਵਾਰ ਅਧਰੰਗ ਦਾ ਰੋਗ ਹੋ ਚੁੱਕਾ ਸੀ। ਫ਼ਕੀਰ ਅਜ਼ੀਜੁੱਦੀਨ ਦੇ ਇਲਾਜ ਨਾਲ ਆਰਾਮ ਹੋ ਜਾਂਦਾ ਰਿਹਾ ਪਰ ' ਰੋਗ ਦੀਆਂ ਜੜ੍ਹਾਂ ਨਹੀਂ ਸਨ ਗਈਆਂ। ੧੮੩੯ ਦੇ ਆਰੰਭ ਵਿੱਚ ਇਹ ਰੋਗ ਫਿਰ ਜਾਗ ਪਿਆ। ਇਸ ਵਾਰ ਬੀਮਾਰੀ ਦਾ ਹਮਲਾ ਬੜਾ ਸਖ਼ਤ ਸੀ। ਪੈਂਦੀ ਸੱਟੇ ਮਹਾਰਾਜ ਮੰਜੇ 'ਤੇ ਪੈ ਗਏ। ਇੱਕ ਪਾਸੇ ਦੀ ਲੱਤ ਤੇ ਬਾਂਹ ਉੱਕਾ ਹਿੱਲਣੋਂ ਰਹਿ ਗਈਆਂ। ਲਕਵੇ ਨਾਲ ਓਸੇ ਪਾਸੇ ਦੀ ਵਰਾਛ ਵੀ ਢੇਰ ਪਿਛਾਂਹ ਹਟ ਗਈ। ਪੰਜਾਬ ਦਾ ਸ਼ੇਰ ਇਸ ਮਾਰੂ ਰੋਗ ਦੇ ਕਾਰਨ ਹਿੱਲਣ ਜੋਗਾ ਵੀ ਨਾ ਰਹਿ ਗਿਆ। ਇਹ ਹਾਲਤ ਪੰਜ ਛੇ ਮਹੀਨੇ ਰਹੀ।

ਇਹਨਾਂ ਦਿਨਾਂ ਵਿੱਚ ਰਾਜ-ਸੱਤਿਆ ਦੇ ਲਾਲਚੀਆਂ ਵੱਲੋਂ ਅਨੇਕਾਂ ਗੋਂਦਾਂ ਗੁੰਦੀਆਂ ਜਾ ਰਹੀਆਂ ਸਨ। ਪਰ ਮੰਜੇ 'ਤੇ ਪਏ ਸ਼ੇਰ ਦਾ ਵੀ ਏਨਾ ਧਮ੍ਹਾ ਸੀ ਕਿ ਡਰਦਾ ਕੋਈ ਸਿਰ ਉਠਾਉਣ ਦੀ ਹਿੰਮਤ ਨਹੀਂ ਸੀ ਕਰਦਾ। ਸਾਰੇ ਖ਼ਿਡਾਰੀ ਸਮੇਂ ਦੀ ਉਡੀਕ ਵਿੱਚ ਸ਼ਹਿ ਮਾਰੀ ਬੈਠੇ ਸਨ। ਕੁਛ ਰਾਣੀਆਂ ਵੀ ਉਹਨਾਂ ਗੋਂਦਾਂ ਵਿੱਚ ਸ਼ਾਮਲ ਸਨ ਪਰ ਜਿੰਦਾਂ ਨੇ ਆਪਣੀਆਂ ਸਾਰੀਆਂ ਸ਼ਕਤੀਆਂ ਮਹਾਰਾਜ ਦੀ ਸੇਵਾ ਸੰਭਾਲ ਵਿੱਚ ਲਾਈਆਂ ਹੋਈਆਂ ਸਨ। ਉਹ ਲਗਾਤਾਰ ਕਈ ਦਿਨ ਤੇ ਰਾਤਾਂ ਮਹਾਰਾਜ ਦੇ ਮੰਜੇ ਦੀ ਬਾਹੀ ਫੜ ਕੇ ਬੈਠੀ ਰਹਿੰਦੀ। ਉਸ ਦੀ ਕਠਨ ਤਪੱਸਿਆ ਵੇਖ ਕੇ ਮਹਾਰਾਜ ਕਈ ਵਾਰ ਪੁੱਛਦੇ, "ਮਹਾਰਾਣੀ ਜੀਉ! ਆਸ ਨਹੀਂ, ਕਿ ਇਸ ਵਾਰ ਰੋਗ ਛੱਡ ਕੇ ਚਲਾ ਜਾਏ। ਤੁਸੀਂ ਆਪਣੇ ਵਾਸਤੇ ਜਾਂ ਆਪਣੇ ਪੁੱਤਰ ਵਾਸਤੇ ਕੁਛ ਮੰਗ ਲਵੋ।"

"ਮਹਾਰਾਜ! ਇੱਕ ਸਰਕਾਰ ਦੀ ਜ਼ਿੰਦਗੀ ਤੋਂ ਬਿਨਾਂ ਹੋਰ ਕੁਛ ਨਹੀਂ ਚਾਹੀਦਾ। ਹਰ ਵੇਲੇ ਨਿਰੰਕਾਰ ਕੋਲੋਂ ਏਹਾ ਸੁੱਖ ਮੰਗਦੀ ਹਾਂ ਕਿ ਸਾਡੇ ਮਾਂ ਪੁੱਤਾਂ ਦੇ ਸਿਰ ਉੱਤੇ ਸਰਕਾਰ ਦਾ ਸਾਇਆ ਰਹੇ।" ਕਹਿੰਦਿਆਂ-ਕਹਿੰਦਿਆਂ ਜਿੰਦਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ।

“ਹੱਛਾ, ਜੇ ਸਮੇਂ ਨੇ ਮੁਹਲਤ ਦਿੱਤੀ, ਤਾਂ ਸਰਕਾਰ ਤੁਹਾਡੀ ਇਸ

16 / 100
Previous
Next