ਪਿੱਛੇ ਹਾਂ। ਫਿਰ ਹਿੰਮਤ ਹੈ ਕਿਸੇ ਸ਼ਾਹਜ਼ਾਦੇ ਦੀ ਕਿ ਸੰਧਾਵਾਲੀਆਂ ਦੇ ਟਾਕਰੇ 'ਤੇ ਆਵੇ ?"
"ਨਾ ਜੀ, ਇਹ ਤਾਂ ਠੀਕ ਹੈ। ਮੇਰੀ ਵੀ ਰੀਝ ਹੈ, ਤੁਹਾਡੀ ਛਤਰ ਛਾਇਆ ਹੇਠ ਦਲੀਪ ਤਖ਼ਤ 'ਤੇ ਬੈਠੇ। ਕਿਹੜੀ ਮਾਂ-ਪੁੱਤਰ ਨੂੰ ਮਹਾਰਾਜਾ ਬਣਿਆ ਵੇਖ ਕੇ ਖ਼ੁਸ਼ ਨਹੀਂ ਹੁੰਦੀ ? ਪਰ ਜੇ ਦਲੀਪ ਦੇ ਰਾਜਗੱਦੀ ਸੰਭਾਲਣ ਨਾਲ ਖ਼ਾਨਾ-ਜੰਗੀ ਦੇ ਵਧਣ ਦਾ ਡਰ ਹੋਵੇ, ਤਾਂ ਕਿਉਂ ਨਾ ਕਿਸੇ ਵੱਡੇ ਸ਼ਾਹਜ਼ਾਦੇ ਨੂੰ ਤਖ਼ਤ 'ਤੇ ਬਿਠਾ ਦਿੱਤਾ ਜਾਵੇ ?" ਇਹ ਕਹਿ ਕੇ ਜਿੰਦਾਂ ਨੇ ਬੜੀ ਤਿੱਖੀ ਨਜ਼ਰ ਨਾਲ ਲਹਿਣਾ ਸਿੰਘ ਦੇ ਚਿਹਰੇ ਵੱਲ ਤੱਕਿਆ।
"ਇਹ ਨਹੀਂ ਹੋ ਸਕਦਾ।" ਲਹਿਣਾ ਸਿੰਘ ਨੇ ਸਿਰ ਫੇਰਦਿਆਂ ਬੜੀ ਦ੍ਰਿੜ੍ਹਤਾ ਨਾਲ ਕਿਹਾ।
"ਕਿਉਂ ?"
"ਮੁਲਤਾਨਾ ਸਿੰਘ ਤਾਂ ਇਸ ਯੋਗ ਹੀ ਨਹੀਂ। ਉਹ ਬੜਾ ਤਿਆਗੀ ਜਿਹਾ ਤੇ ਸਾਧਾਰਨ ਬਿਰਤੀ ਦਾ ਬੰਦਾ ਹੈ। ਬਾਕੀ ਰਹੇ ਕਸ਼ਮੀਰਾ ਸਿੰਘ ਤੇ ਪਸ਼ੌਰਾ ਸਿੰਘ। ਉਹਨਾਂ ਦੀ ਮਾਤਾ ਰਾਣੀ ਦਇਆ ਕੌਰ ਸ਼ੇਰੇ ਪੰਜਾਬ ਦੀ ਸਿਹਰਿਆਂ ਦੀ ਵਿਆਹੁੜ ਨਹੀਂ ਸੀ। ਏਸ ਗੱਲ ਦਾ ਲੋਕਾਂ 'ਤੇ ਬੜਾ ਅਸਰ ਹੁੰਦਾ ਏ।"
“ਪਰ ਜੀ, ਮਹਾਰਾਜ ਨੇ ਚਾਦਰ ਪਾਉਣ ਦੀ ਰਸਮ ਤਾਂ ਪੂਰੀ ਕੀਤੀ ਹੋਈ ਸੀ।"
"ਠੀਕ ਹੈ। ਪਰ ਅੰਤ ਉਹ ਹੈ ਤਾਂ ਇੱਕ ਮਾਮੂਲੀ ਜਿਹੇ ਸਰਦਾਰ ਦੀ ਵਿਧਵਾ ਈ ਨਾ! ਜਨਤਾ ਵਿੱਚ ਉਹਨੂੰ ਉਹ ਇੱਜ਼ਤ ਕਦੇ ਵੀ ਪ੍ਰਾਪਤ ਨਹੀਂ ਹੋ ਸਕਦੀ, ਜੋ ਮਹਾਰਾਣੀ ਜਿੰਦ ਕੌਰ ਦੀ ਹੈ। ਨਾਲੇ ਉਹਨਾਂ ਸ਼ਾਹਜ਼ਾਦਿਆਂ ਦੀ ਪਾਲਣਾਂ ਅਜਿਹੇ ਢੰਗ ਦੀ ਹੋਈ-ਹੋਈ ਹੈ, ਜੋ ਸਾਨੂੰ ਪਸੰਦ ਨਹੀਂ। ਦਲੀਪ ਸਿੰਘ ਨੂੰ ਅਸੀਂ ਆਪਣਾ ਪੁੱਤਰ ਸਮਝ ਕੇ ਆਪਣੀ ਮਰਜ਼ੀ ਨਾਲ ਪਾਲਾਂਗੇ। ਸੋ ਤਖ਼ਤ ਉੱਤੇ ਦਲੀਪ ਸਿੰਘ ਹੀ ਬੈਠੇਗਾ।" ਲਹਿਣਾ ਸਿੰਘ ਨੇ ਪੱਕਾ ਫ਼ੈਸਲਾ ਕਰ ਦਿੱਤਾ।
"ਆਪ ਮਾਲਕ ਓ। ਮੈਂ ਤਾਂ ਤੁਹਾਡੇ ਮਗਰ ਆਂ। ਦਲੀਪ ਤੁਹਾਡਾ