ਰਾਜਾ ਧਿਆਨ ਸਿੰਘ ਦੇ ਭੇਜੇ ਹੋਏ ਆਏ ਆਂ ਤੁਹਾਨੂੰ ਕਤਲ ਕਰਨ ਵਾਸਤੇ।" ਲਹਿਣਾ ਸਿੰਘ ਨੇ ਬੜੇ ਸਪੱਸ਼ਟ ਸ਼ਬਦਾਂ ਵਿੱਚ ਡਰਾਮਾਈ ਢੰਗ ਨਾਲ ਕਿਹਾ।
"ਚਾਚਾ ਜੀ! ਜਿਹੋ-ਜਿਹਾ ਪਿਤਾ ਹੁੰਦਾ ਏ, ਓਹੋ ਜਿਹਾ ਪਿਤਾ ਦਾ ਭਰਾ। ਜੇ ਤੁਹਾਡੇ ਹੱਥੋਂ ਮੇਰੀ ਮੌਤ ਲਿਖੀ ਹੈ, ਤਾਂ ਮੈਨੂੰ ਹੋਰ ਕੀ ਚਾਹੀਦਾ ਏ ? ਆਹ ਲੌ ਮੇਰੀ ਤਲਵਾਰ ਤੇ ਮੇਰਾ ਸਿਰ ਉਤਾਰ ਲਵੋ।" ਸ਼ੇਰ ਸਿੰਘ ਨੇ ਬੜੇ ਧੀਰਜ ਨਾਲ ਕਿਹਾ।
"ਮਹਾਰਾਜ! ਜੇ ਅਸਾਂ ਤੁਹਾਨੂੰ ਸੱਚ-ਮੁੱਚ ਕਤਲ ਕਰਨਾ ਹੁੰਦਾ, ਤਾਂ ਮੂੰਹੋਂ ਆਖਣ ਦੀ ਕੀ ਲੋੜ ਸੀ ? ਤੁਸੀਂ ਸਾਡਾ ਆਪਣਾ ਲਹੂ ਤੇ ਮਾਸ ਹੋ। ਸਾਡੇ ਹੱਥੋਂ ਇਹ ਪਾਪ ਕਿਵੇਂ ਹੋ ਸਕਦਾ ਏ ? ਅਸੀਂ ਤਾਂ ਏਸ ਵਾਸਤੇ ਹਾਜ਼ਰ ਹੋਏ ਹਾਂ ਕਿ ਰਾਜਾ ਧਿਆਨ ਸਿੰਘ ਬਾਰੇ ਆਪ ਜੀ ਨੂੰ ਕੋਈ ਸ਼ੱਕ ਨਾ ਰਹਿ ਜਾਵੇ। ਅੱਜ ਉਹਨੇ ਸਾਨੂੰ ਘੱਲਿਆ ਏ। ਅਸਾਂ ਆਪ ਜੀ ਨੂੰ ਲਾਧ ਕਰ ਦਿੱਤੀ ਏ ਤੇ ਉਹਦੇ ਕੋਲ ਜਾ ਕੇ ਕੋਈ ਬਹਾਨਾ ਲਾ ਦਿਆਂਗੇ ਕਿ ਸਾਡਾ ਦਾਅ ਨਹੀਂ ਲੱਗਾ। ਪਰ ਕੱਲ੍ਹ ਕਲੋਤਰ ਨੂੰ ਜੇ ਉਹਦਾ ਭੇਜਿਆ ਕੋਈ ਹੋਰ ਆ ਗਿਆ, ਤਾਂ ਫੇਰ ?" ਲਹਿਣਾ ਸਿੰਘ ਨੇ ਪ੍ਰਸ਼ਨ ਸੂਚਕ ਨਜ਼ਰ ਨਾਲ ਤਕਦਿਆਂ ਕਿਹਾ।
"ਫਿਰ ਇਸਦਾ ਕੋਈ ਇਲਾਜ ?" ਸ਼ੇਰ ਸਿੰਘ ਨੇ ਚਿੰਤਾ ਪਰਗਟ ਕੀਤੀ।"
"ਇੱਕੋ ਇਲਾਜ ਹੈ : ਵੈਰੀ ਦੇ ਹੱਥੋਂ ਮਰਨ ਨਾਲੋਂ ਉਸ ਨੂੰ ਪਹਿਲਾਂ ਮਾਰ ਲੈਣਾ। ਜਿਹੜਾ ਤੁਹਾਨੂੰ ਮਰਵਾਉਣਾ ਚਾਹੁੰਦਾ ਏ, ਤੁਸੀਂ ਉਹਨੂੰ ਮਰਵਾ ਦਿਹੋ।"
"ਇਹ ਕੰਮ ਫਿਰ ਤੁਸੀਂ ਕਰੋ। ਉਹਦੀ ਥਾਂ ਵਜ਼ੀਰ ਤੁਸੀਂ ਬਣੋਗੇ ਤੇ ਜਗੀਰਾਂ ਦੂਣੀਆਂ ਕਰ ਦਿੱਤੀਆਂ ਜਾਣਗੀਆਂ। ਨਾਲੇ ਤੁਹਾਡੇ ਨਾਲੋਂ ਵਧੇਰੇ ਇਤਬਾਰ ਵਾਲਾ ਹੋਰ ਹੈ ਵੀ ਕੌਣ, ਜਿਸ ਨੂੰ ਮੈਂ ਆਪਣਾ ਕਹਿ ਸਕਾਂ।" ਸ਼ੇਰ ਸਿੰਘ ਦੇ ਦਿਲ ਵਿੱਚ ਸੱਚ-ਮੁੱਚ ਸੰਧਾਵਾਲੀਆਂ ਵਾਸਤੇ ਭਰੋਸਾ ਸੀ।
"ਮਹਾਰਾਜ! ਜੋ ਕੁਛ ਫੁਰਮਾਉਂਦੇ ਓ, ਦਰੁਸਤ ਹੈ। ਪਰ ਇਤਬਾਰ