ਆਪਣੇ ਕਤਲ ਦਾ ਹੁਕਮ ਪੜ੍ਹ ਕੇ ਧਿਆਨ ਸਿੰਘ ਦਾ ਰੰਗ ਉਡ ਗਿਆ। ਉਹ ਘਬਰਾ ਕੇ ਲਹਿਣਾ ਸਿੰਘ ਦੇ ਪੈਰਾਂ 'ਤੇ ਡਿਗ ਪਿਆ। "ਗੁਰੂ ਨਾਨਕ ਦੇ ਨਾਂ ਦਾ ਵਾਸਤੇ ਜੇ!" ਧਿਆਨ ਸਿੰਘ ਨੇ ਤਰਲਾ ਲਿਆ, "ਜਿਵੇਂ ਜਾਣਦੇ ਓ, ਮੇਰੀ ਜਾਨ ਬਖ਼ਸ਼ ਦਿਹੋ। ਜੰਮੂ ਛੱਡਿਆ, ਮੈਂ ਪੰਜਾਬ ਵਿੱਚੋਂ ਇੱਕ ਇੰਚ ਥਾਂ ਨਹੀਂ ਮੰਗਦਾ। ਮੈਂ ਪ੍ਰਦੇਸ਼ ਚਲਾ ਜਾਵਾਂਗਾ। ਮੈਂ ਮੰਗ ਕੇ ਗੁਜ਼ਾਰਾ ਕਰ ਲਵਾਂਗਾ, ਪਰ ਮੇਰੀ ਜਾਨ ਬਖ਼ਸ਼ ਦਿਹੋ।"
“ਹੱਛਾ, ਅਸੀਂ ਤਾਂ ਫਿਰ ਵੀ ਰਹਿਮ ਕਰ ਜਾਵਾਂਗੇ, ਪਰ ਤੁਹਾਥੋਂ ਕਦੇ ਨੇਕੀ ਨਹੀਂ ਸਰੀ। ਨਾਲੇ ਜੇ ਅਸੀਂ ਤੁਹਾਨੂੰ ਜਾਣ ਦੇਈਏ, ਤਾਂ ਸਾਡੇ ਬਚਾਅ ਦਾ ਕਿਹੜਾ ਰਸਤਾ ਹੋਵੇਗਾ ?" ਲਹਿਣਾ ਸਿੰਘ ਨੇ ਹੁਕਮ ਵਾਲਾ ਕਾਗ਼ਜ਼ ਸੰਭਾਲਦਿਆਂ ਕਿਹਾ।
"ਸ. ਲਹਿਣਾ ਸਿੰਘ ਜੀ!" ਧਿਆਨ ਸਿੰਘ ਨੇ ਆਪਣੇ ਆਪ 'ਤੇ ਕਾਬੂ ਪਾ ਕੇ ਕਿਹਾ। ਮੌਤ ਟਲੀ ਵੇਖ ਕੇ ਮਸਾਂ ਹੀ ਉਹਦਾ ਦਿਲ ਟਿਕਾਣੇ ਹੋਇਆ। "ਮੈਂ ਤਾਂ ਸਦਾ ਹੀ ਤੁਹਾਡਾ ਦਾਸ ਹਾਂ। ਤੁਹਾਡੀ ਏਸ ਨੇਕੀ ਨੂੰ ਤਾਂ ਮੇਰੀ ਔਲਾਦ ਵੀ ਨਹੀਂ ਭੁੱਲੇਗੀ। ਹੁਣ ਸੋਚਣ ਵਾਲੀ ਗੱਲ ਹੈ ਕਿ ਸਾਂਝੇ ਦੁਸ਼ਮਣ ਤੋਂ ਕਿਵੇਂ ਬਚਿਆ ਜਾਵੇ ? ਮ. ਸ਼ੇਰ ਸਿੰਘ ਨੇ ਨਾ ਤੁਹਾਨੂੰ ਛੱਡਣਾ ਏਂ, ਨਾ ਮੈਨੂੰ।”
"ਪਰ ਅਸੀਂ ਇਕੱਲੇ ਕੀ ਕਰ ਸਕਦੇ ਆਂ ?" ਲਹਿਣਾ ਸਿੰਘ ਨੇ ਮਜਬੂਰੀ ਪਰਗਟ ਕੀਤੀ।
"ਤੁਸੀਂ ਇਕੱਲੇ ਕਿਉਂ ਹੋ ? ਮੈਂ ਤਨੋਂ-ਮਨੋਂ ਤੁਹਾਡੇ ਨਾਲ ਆਂ। ਜੋ ਹੁਕਮ ਦਿਹੋਂ, ਮੈਂ ਕਰਨ ਨੂੰ ਤਿਆਰ ਆਂ।" ਧਿਆਨ ਸਿੰਘ ਨੇ ਛਾਤੀ ਠੋਕ ਕੇ ਕਿਹਾ।
"ਉਹ ਮਹਾਰਾਜਾ ਏ, ਤਾਂ ਤੁਸੀਂ ਵਜ਼ੀਰ। ਕਾਨੂੰਨੀ ਤਾਕਤ ਤਾਂ ਸਾਰੀ ਤੁਹਾਡੀ ਈ ਏ ਨਾ! ਤੁਸੀਂ ਸ਼ੇਰ ਸਿੰਘ ਦੇ ਕਤਲ ਦਾ ਹੁਕਮ ਲਿਖ ਦਿਹੋ। ਪਿੱਛੋਂ ਅਸੀਂ ਨਾ ਤਾਂ ਗੋਲੀਆਂ ਵਾਂਗ ਰਗੜੀਂਦੇ ਫਿਰੀਏ। ਕੰਮ ਸਭ ਅਸੀਂ ਕਰ ਦਿਆਂਗੇ ਤੇ ਸੰਭਾਲ ਤੁਸੀਂ ਲਿਓ।"
"ਪਰਵਾਨ ਏਂ। ਲੌ, ਮੈਂ ਸਭ ਕੁਛ ਲਿਖ ਦੇਂਦਾ।"
ਧਿਆਨ ਸਿੰਘ ਨੇ ਲਿਖ ਦਿੱਤਾ, "ਸੰਧਾਵਾਲੀਏ, ਮ. ਸ਼ੇਰ ਸਿੰਘ ਨੂੰ