ਕਤਲ ਕਰ ਦੇਣ, ਖੂਨ ਮਾਫ਼। ਦਲੀਪ ਸਿੰਘ ਨੂੰ ਤਖ਼ਤ 'ਤੇ ਬਿਠਾਇਆ ਜਾਵੇਗਾ, ਤੇ ਮੇਰੇ ਥਾਂ ਲਹਿਣਾ ਸਿੰਘ ਵਜ਼ੀਰ ਬਣੇਗਾ। ਸੰਧਾਵਾਲੀਆਂ ਦੀਆਂ ਜਾਗੀਰਾਂ ਦੂਣੀਆਂ ਕਰ ਦਿੱਤੀਆਂ ਜਾਣਗੀਆਂ।”
ਓਸੇ ਪੰਦਰਾਂ ਸਤੰਬਰ ਦਾ ਇਕਰਾਰ ਸੰਧਾਵਾਲੀਆਂ ਨੇ ਧਿਆਨ ਸਿੰਘ ਨਾਲ ਕੀਤਾ ਤੇ ਫ਼ੌਜਾਂ ਦੀ ਹਾਜ਼ਰੀ ਲੈਣ ਵਾਸਤੇ ਕਿਹਾ।
ਪੰਦਰਾਂ ਸਤੰਬਰ, ੧੮੪੩ ਈ: ਦਾ ਨਿਭਾਗਾ ਦਿਨ ਆ ਪਹੁੰਚਾ। ਬਾਗਬਾਨ ਪੁਰੇ ਦੇ ਪਿਛਲੇ ਪਾਸੇ ਖੁੱਲ੍ਹੇ ਮੈਦਾਨ ਵਿੱਚ ਮ. ਸ਼ੇਰ ਸਿੰਘ ਦਾ ਕੈਂਪ ਲੱਗਾ ਹੋਇਆ ਸੀ। ਥੋੜ੍ਹਾ ਹੀ ਦਿਨ ਚੜ੍ਹਿਆ ਸੀ, ਜਾਂ ਸੰਧਾਵਾਲੀਏ ਆ ਪਹੁੰਚੇ। ਉਹਨਾਂ ਆਪਣੀ ਫ਼ੌਜ ਦਾ ਇੱਕ ਦਸਤਾ ਤੋਪਾਂ ਕੋਲ ਖਲਾ ਕਰ ਦਿੱਤਾ। ਮ. ਸ਼ੇਰ ਸਿੰਘ ਆਪਣੇ ਖ਼ਾਸ ਤੰਬੂ ਵਿੱਚ ਬੈਠਾ ਸੀ। ਅਜੀਤ ਸਿੰਘ ਤੇ ਲਹਿਣਾ ਸਿੰਘ ਰਵਾਂ-ਰਵੀਂ ਤੰਬੂ ਵਿੱਚ ਦਾਖ਼ਲ ਹੋਏ। ਰਵਾਜ ਅਨੁਸਾਰ ਲਹਿਣਾ ਸਿੰਘ ਨੇ ਮਹਾਰਾਜੇ ਅੱਗੇ ਨਜ਼ਰਾਨਾ ਧਰਿਆ। ਅਜੀਤ ਸਿੰਘ ਨੇ ਅੱਗੇ ਵੱਧ ਕੇ ਕਿਹਾ, "ਮਹਾਰਾਜ! ਆਪ ਜੀ ਦੀ ਭੇਟਾ ਵਾਸਤੇ ਇਹ ਵਲਾਇਤੀ ਬੰਦੂਕ ਹਾਜ਼ਰ ਹੈ।" ਉਹਨੇ ਨਾਲੀ ਸਿੱਧੀ ਕਰਕੇ ਅਗਾਂਹ ਵਧਾਈ।
ਮ. ਸ਼ੇਰ ਸਿੰਘ, ਸੰਧਾਵਾਲੀਆਂ 'ਤੇ ਪੂਰੀ ਤਰ੍ਹਾਂ ਵਿਸਿਆ ਹੋਇਆ ਸੀ। ਉਹਨੇ ਬੰਦੂਕ ਫੜਨ ਵਾਸਤੇ ਸੱਜਾ ਹੱਥ ਅਗਾਂ ਵਧਾਇਆ। ਉਹ ਬੰਦੂਕ ਘੋੜੇ ਵਾਲੀ ਸੀ। ਅਜੀਤ ਸਿੰਘ ਨੇ ਪਿੱਛੋਂ ਹੀ ਘੋੜਾ ਦਬਾ ਦਿੱਤਾ। ਗੋਲੀ ਮ. ਸ਼ੇਰ ਸਿੰਘ ਦੇ ਸੱਜੇ ਮੰਮੇ ਵਿੱਚ ਲੱਗੀ। ਸ਼ੇਰ ਸਿੰਘ ਕੁਰਸੀਓਂ ਥੱਲੇ ਉੱਲਰ ਪਿਆ। ਸ. ਬੁਧ ਸਿੰਘ ਮਹਿਰਾ ਮਹਾਰਾਜੇ ਦੇ ਪਿਛਲੇ ਪਾਸੇ ਖਲਾ ਚੌਰ ਕਰ ਰਿਹਾ ਸੀ। ਉਹ ਤਲਵਾਰ ਧੂਹ ਕੇ ਅਜੀਤ ਸਿੰਘ ਵੱਲੇ ਵਧਿਆ, ਪਰ ਕੋਲ ਖਲੇ ਸੰਧਾਵਾਲੀਆਂ ਦੇ ਇੱਕ ਸਿਪਾਹੀ ਨੇ ਉਹਦੀ ਛਾਤੀ ਵਿੱਚ ਸੰਗੀਨ ਖੋਭ ਦਿੱਤੀ। ਬੁਧ ਸਿੰਘ ਤੇ ਮਹਾਰਾਜਾ ਸ਼ੇਰ ਸਿੰਘ ਦੇ ਸਿਰ ਲਾਹ ਲਏ ਗਏ। ਦੋ ਸਾਲ, ਸੱਤ ਮਹੀਨੇ ਤੇ ਸਤਾਈ ਦਿਨ ਰਾਜ ਕਰਨ ਪਿੱਛੋਂ ਜਵਾਨ ਉਮਰੇ ਹੀ ਮ. ਸ਼ੇਰ ਸਿੰਘ ਖ਼ਾਨਾਜੰਗੀ ਦਾ ਸ਼ਿਕਾਰ ਹੋ ਗਿਆ।
ਮ. ਸ਼ੇਰ ਸਿੰਘ ਦਾ ਸਿਰ ਨੇਜੇ 'ਤੇ ਟੰਗੀ ਸੰਧਾਵਾਲੀਏ ਬਾਹਰ ਨਿਕਲੇ। ਆਪਣੀ ਫ਼ੌਜ ਨੂੰ ਸੰਭਾਲ ਕੇ ਉਹ ਕਿਲ੍ਹੇ ਨੂੰ ਹੋ ਤੁਰੇ। ਉਹ ਥੋੜ੍ਹੀ ਦੂਰ ਗਏ,