ਨਾਸ ਦਾ ਸਮਾਂ ਆਉਂਦਾ ਹੈ, ਤਾਂ ਮੱਤ ਮਾਰੀ ਜਾਂਦੀ ਹੈ। ਸੋ ਆਖ਼ਰੀ ਸਮਾਂ ਆ ਪਹੁੰਚਿਆ ਕਰਕੇ ਧਿਆਨ ਸਿੰਘ, ਸੰਧਾਵਾਲੀਆਂ ਦੀ ਚਾਲ ਨੂੰ ਸਮਝ ਨਾ ਸਕਿਆ।
ਇਹ ਸੁਣ ਕੇ ਕੋਲੋਂ ਗਿਆਨੀ ਗੁਰਮੁਖ ਸਿੰਘ ਨੇ ਕਿਹਾ, "ਰਾਜਾ ਜੀ! ਭਲਾ ਇਹ ਕਿੱਧਰ ਦਾ ਨਿਆਂ ਏਂ ? ਜੇ ਕੜਾਹਿਆ ਨਵਾਂ ਲਾਉਣਾ ਏਂ, ਤਾਂ ਕੜਛਾ ਪੁਰਾਣਾ ਕਿਉਂ ਰਹਿਣ ਦਿੱਤਾ ਜਾਵੇ ?"
ਅਰਥ ਸਾਫ਼ ਸੀ ਕਿ ਜੇ ਮਹਾਰਾਜਾ ਨਵਾਂ ਬਣਨਾ ਹੈ, ਤਾਂ ਵਜ਼ੀਰ ਪੁਰਾਣਾ ਕਿਉਂ ਰਹੇ। ਗੱਭਰੂ ਅਜੀਤ ਸਿੰਘ ਨੇ ਪਿੱਛੋਂ ਗੋਲੀ ਮਾਰ ਕੇ ਧਿਆਨ ਸਿੰਘ ਨੂੰ ਓਥੇ ਹੀ ਢੇਰ ਕਰ ਦਿੱਤਾ। ਚੰਦ ਮਿੰਟ ਤੜਪ ਕੇ ਧਿਆਨ ਸਿੰਘ ਨੇ ਪ੍ਰਾਣ ਤਿਆਗ ਦਿੱਤੇ।
ਓਸੇ ਵੇਲੇ ਬਾਲਕ ਦਲੀਪ ਸਿੰਘ ਨੂੰ ਲਿਆਂਦਾ ਗਿਆ। ਗਿਆਨੀ ਗੁਰਮੁਖ ਸਿੰਘ ਨੇ ਧਿਆਨ ਸਿੰਘ ਦੇ ਲਹੂ ਨਾਲ ਦਲੀਪ ਸਿੰਘ ਨੂੰ ਰਾਜ- ਤਿਲਕ ਦਿੱਤਾ। ਦਲੀਪ ਸਿੰਘ ਦੇ ਮਹਾਰਾਜਾ ਤੇ ਲਹਿਣਾ ਸਿੰਘ ਦੇ ਵਜ਼ੀਰ ਹੋਣ ਦਾ ਐਲਾਨ ਕੀਤਾ ਗਿਆ।