Back ArrowLogo
Info
Profile

ਉਹਦਾ ਸਿਰ ਲਾਹ ਲਿਆ। ਅਸਲ ਵਿੱਚ ਸੰਧਾਵਾਲੀਆਂ ਦਾ ਮਨਸੂਬਾ ਸ਼ੇਰੇ ਪੰਜਾਬ ਦੀ ਸਾਰੀ ਬੰਸ ਨੂੰ ਖ਼ਤਮ ਕਰ ਦੇਣ ਦਾ ਹੈ। ਸ. ਅਤਰ ਸਿੰਘ ਤੇ ਅਜੀਤ ਸਿੰਘ ਨੇ ਅੰਦਰਖ਼ਾਨੇ ਅੰਗਰੇਜ਼ਾਂ ਨਾਲ ਗੁਪਤ ਸਮਝੌਤਾ ਕਰ ਲਿਆ ਹੈ। ਉਹ ਅੰਗਰੇਜ਼ ਸੈਨਾ ਦੀ ਸਹਾਇਤਾ ਨਾਲ ਸਿੱਖ ਫ਼ੌਜ ਨੂੰ ਮਲੀਆਮੇਟ ਕਰ ਦੇਣਾ ਚਾਹੁੰਦੇ ਨੇ। ਉਹਨਾਂ ਪੰਜਾਬ ਦਾ ਕੁਛ ਹਿੱਸਾ ਉੱਕਾ-ਪੁੱਕਾ ਅੰਗਰੇਜ਼ਾਂ ਨੂੰ ਦੇਣ ਦਾ ਫ਼ੈਸਲਾ ਕਰ ਲਿਆ ਹੈ। ਬਾਕੀ ਹਿੱਸੇ ਉੱਤੇ ਉਹ ਅੰਗਰੇਜ਼ਾਂ ਦੀ ਮਦਦ ਨਾਲ ਆਪ ਰਾਜ ਕਰਨਾ ਚਾਹੁੰਦੇ ਨੇ। ਰਾਜਾ ਧਿਆਨ ਸਿੰਘ ਜੀ ਉਹਨਾਂ ਨੂੰ ਇਸ ਵਿਸਾਹ-ਘਾਤ ਤੋਂ ਰੋਕਦੇ ਸਨ। ਇਸ ਵਾਸਤੇ ਸੰਧਾਵਾਲੀਏ ਰਾਜਾ ਸਾਹਿਬ ਦੇ ਵੀ ਵੈਰੀ ਬਣ ਗਏ। ਮਹਾਰਾਜੇ ਦੇ ਨਾਲ ਉਹਨਾਂ ਰਾਜਾ ਸਾਹਿਬ ਨੂੰ ਵੀ ਕਤਲ ਕਰ ਦਿੱਤਾ। ਮੇਰੇ ਪਿਤਾ ਦਾ ਕੀ ਗੁਨਾਹ ਸੀ ? ਸਿਰਫ਼ ਇਹ, ਕਿ ਉਹ ਸਿੱਖ ਰਾਜ ਤੇ ਸ਼ੇਰੇ ਪੰਜਾਬ ਦੀ ਬੰਸ ਦਾ ਭਲਾ ਚਾਹੁੰਦੇ ਸਨ। ਖ਼ਾਲਸਾ ਜੀ! ਮੇਰੇ ਪਿਤਾ ਦਾ ਬਦਲਾ ਵੀ ਨਹੀਂ ਲਵੋਗੇ ? ਤੁਸੀਂ ਏਨੇ ਹੀ ਕਮਜ਼ੋਰ ਤੇ ਅਣਖਹੀਣ ਹੋ ਗਏ ਓ ? ਸਵਰਗੀ ਸ਼ੇਰੇ ਪੰਜਾਬ ਦੀ ਰੂਹ ਤੁਹਾਨੂੰ ਕੀ ਕਹੇਗੀ ?" ਇੱਕ ਮਿੰਟ ਸਾਹ ਲੈ ਕੇ ਹੀਰਾ ਸਿੰਘ ਨੇ ਫਿਰ ਕਹਿਣਾ ਸ਼ੁਰੂ ਕੀਤਾ। “ਨਾਲੇ ਇੱਕ ਹੋਰ ਗੱਲ ਵੀ ਸੁਣ ਲਵੋ। ਭਰੋਸੇ ਯੋਗ ਵਸੀਲੇ ਤੋਂ ਪਤਾ ਲੱਗਾ ਏ ਕਿ ਸ. ਲਹਿਣਾ ਸਿੰਘ ਨੇ ਲੁਧਿਆਣੇ ਤੇ ਫ਼ਿਰੋਜ਼ਪੁਰ ਅੰਗਰੇਜ਼ਾਂ ਨੂੰ ਚਿੱਠੀਆਂ ਲਿਖ ਦਿੱਤੀਆਂ ਨੇ। ਬੱਸ, ਇਕ ਦੋ ਦਿਨਾਂ ਤਕ ਅੰਗਰੇਜ਼ੀ ਫ਼ੌਜ ਆਈ ਸਮਝੋ। ਫਿਰ ਕੁਛ ਨਹੀਂ ਬਣ ਸਕੇਗਾ। ਹੁਣ ਵੇਲਾ ਹੈ। ਜੇ ਆਪਣੀ ਸ਼ਾਨ ਤੇ ਪੰਜਾਬ ਦੀ ਆਜ਼ਾਦੀ ਬਚਾਉਣੀ ਚਾਹੁੰਦੇ ਹੋ ਤਾਂ ਮੇਰਾ ਸਾਥ ਦਿਹੋ। ਮੈਂ ਓਹਾ ਤੁਹਾਡਾ ਪੁਰਾਣਾ ਸੇਵਕ ਹਾਂ, ਜਿਸ ਨੂੰ ਸ੍ਰੀ ਹਜ਼ੂਰ ਸ਼ੇਰੇ ਪੰਜਾਬ 'ਬਚੜੀ' ਕਹਿ ਕੇ ਪੁਕਾਰਿਆ ਕਰਦੇ ਸਨ ਤੇ ਮੈਂ ਤੁਹਾਨੂੰ ਭਰੋਸਾ ਦੁਆਉਂਦਾ ਹਾਂ ਕਿ ਸੰਧਾਵਾਲੀਆਂ ਨੂੰ ਮਾਰਨ ਬਦਲੇ ਫ਼ੌਜ ਦੀ ਤਨਖ਼ਾਹ ਵੀ ਵਧਾਈ ਜਾਏਗੀ ਤੇ ਰੱਜਵਾਂ ਇਨਾਮ ਵੀ ਦਿੱਤਾ ਜਾਵੇਗਾ।"

ਹੀਰਾ ਸਿੰਘ ਦਾ ਮੋਹਣੀ ਮੰਤਰ ਚੱਲ ਗਿਆ। ਫ਼ੌਜੀ ਪੰਚਾਂ ਨੇ ਉਹਦੀ ਹਮਾਇਤ ਦੀ ਹਾਮੀ ਭਰ ਦਿੱਤੀ। ਚਾਲੀ ਪੰਜਾਹ ਹਜ਼ਾਰ ਫ਼ੌਜ ਉਹਦੇ ਨਾਲ

45 / 100
Previous
Next