ਦਲੀਪ ਸਿੰਘ ਦੇ 'ਮਹਾਰਾਜਾ' ਤੇ ਹੀਰਾ ਸਿੰਘ ਦੇ 'ਵਜ਼ੀਰ' ਹੋਣ ਦਾ ਐਲਾਨ ਕੀਤਾ ਗਿਆ। ਕੀਤੇ ਇਕਰਾਰ ਮੁਤਾਬਕ ਫ਼ੌਜਾਂ ਦੀ ਤਨਖ਼ਾਹ ਵਧਾਈ ਗਈ, ਭਾਵ : ਅਸਵਾਰ ਦੀ ਤਲਬ ਤੀਹ ਰੁਪੈ ਤੇ ਪੈਦਲ ਦੀ ਬਾਰਾਂ ਰੁਪੈ ਮਹੀਨਾ ਕੀਤੀ ਗਈ। ਇਸ ਤੋਂ ਵੱਖਰੇ ਇਨਾਮ ਵੀ ਦਿੱਤੇ ਗਏ।
ਏਧਰੋਂ ਵਿਹਲਾ ਹੋ ਕੇ ਹੀਰਾ ਸਿੰਘ ਵਿਰੋਧੀਆਂ ਵੱਲੇ ਹੋਇਆ। ਗਿਆਨੀ ਗੁਰਮੁਖ ਸਿੰਘ ਤੇ ਮਿਸਰ ਬੇਲੀ ਰਾਮ ਕਤਲ ਕੀਤੇ ਗਏ। ਸੰਧਾਵਾਲੀਆਂ ਦੇ ਮਕਾਨ ਢਾਹ ਦਿੱਤੇ ਗਏ ਤੇ ਜਾਗੀਰਾਂ ਜ਼ਬਤ ਕਰ ਲਈਆਂ।
ਨਾ ਹੀ ਜਿੰਦਾਂ ਨੂੰ ਤੇ ਨਾ ਉਸ ਦੇ ਭਰਾ ਜਵਾਹਰ ਸਿੰਘ ਨੂੰ ਮਨਜ਼ੂਰ ਸੀ ਕਿ ਹੀਰਾ ਸਿੰਘ ਵਜ਼ੀਰ ਬਣੇ। ਲਹਿਣਾ ਸਿੰਘ ਤੋਂ ਬਾਅਦ ਵਜ਼ਾਰਤ ਉੱਤੇ ਜਵਾਹਰ ਸਿੰਘ ਆਪਣਾ ਹੱਕ ਸਮਝਦਾ ਸੀ। ਸੋ ਉਹਨੇ ਜਿੰਦਾਂ ਦੀ ਮਦਦ ਨਾਲ ਫ਼ੌਜ ਵਿੱਚ ਆਪਣਾ ਰਸੂਖ਼ ਵਧਾਉਣਾ ਚਾਹਿਆ। ਜਿੰਦਾਂ ਵਧੇਰੇ ਕਾਹਲੀ ਕਰਨ ਦੇ ਹੱਕ ਵਿੱਚ ਨਹੀਂ ਸੀ, ਪਰ ਜਵਾਹਰ ਸਿੰਘ ਬੜਾ ਤੇਜ਼ ਸੀ। ਉਹਨੇ ਚਾਲ ਦੀ ਥਾਂ ਜ਼ਰਾ ਧਮਕੀ ਤੋਂ ਕੰਮ ਲੈਣਾ ਚਾਹਿਆ।
ਦੂਜੇ ਪਾਸੇ ਹੀਰਾ ਸਿੰਘ ਵੀ ਚੁੱਪ ਕਰਕੇ ਨਹੀਂ ਸੀ ਬੈਠਾ ਹੋਇਆ। ਜਵਾਹਰ ਸਿੰਘ ਦਾ ਭੈਅ ਉਹਦੇ ਦਿਲ ਵਿੱਚ ਵੀ ਸੀ। ਸੋ ਉਹਨੇ ਜਵਾਹਰ ਸਿੰਘ ਦੇ ਵਿਰੁੱਧ ਫ਼ੌਜਾਂ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ 'ਮਹਾਰਾਜੇ' ਨੂੰ ਅੰਗਰੇਜ਼ਾਂ ਕੋਲ ਵੇਚਣਾ ਚਾਹੁੰਦਾ ਹੈ। ਉਸ ਵੇਲੇ ਜਿਸ ਬਾਬਤ ਵੀ ਅੰਗਰੇਜ਼ਾਂ ਦਾ ਮਿੱਤਰ ਹੋਣ ਦਾ ਸ਼ੁਭਾ ਪੈ ਜਾਂਦਾ, ਭਾਵੇਂ ਉਹ ਸ਼ੱਕ ਝੂਠਾ ਹੀ ਹੋਵੇ, ਖ਼ਾਲਸਾ ਫ਼ੌਜ ਉਹਦੇ ਖ਼ਿਲਾਫ਼ ਹੋ ਜਾਂਦੀ।
ਇੱਕ ਦਿਨ ਦਲੀਪ ਸਿੰਘ ਨੂੰ ਨਾਲ ਲੈ ਕੇ ਜਵਾਹਰ ਸਿੰਘ ਫ਼ੌਜਾਂ ਵਿੱਚ ਆ ਗਿਆ। ਫ਼ੌਜੀ ਪੰਚਾਂ ਨੂੰ ਕੱਠਿਆਂ ਕਰਕੇ ਉਹਨੇ ਜ਼ਰਾ ਤੁਰਸ਼ ਲਹਿਜੇ ਵਿੱਚ ਕਿਹਾ, "ਰਾਜਾ ਹੀਰਾ ਸਿੰਘ, ਬਾਲਕ ਮਹਾਰਾਜੇ ਤੇ ਇਸ ਦੀ ਮਾਤਾ ਨੂੰ ਬਹੁਤ ਤੰਗ ਕਰਦਾ ਹੈ। ਜੋ ਤੁਸਾਂ ਉਸਦੇ ਵਿਰੁੱਧ ਸਾਡੀ ਮਦਦ ਨਾ ਕੀਤੀ, ਤਾਂ ਮੈਂ ਆਪਣੇ ਭਣੇਵੇਂ ਨੂੰ ਨਾਲ ਲੈ ਕੇ ਅੰਗਰੇਜ਼ੀ ਇਲਾਕੇ ਵਿੱਚ ਚਲਾ ਜਾਵਾਂਗਾ।"
ਇਹ ਚਾਲ ਜਵਾਹਰ ਸਿੰਘ ਨੂੰ ਪੁੱਠੀ ਪਈ। ਉਹਦੇ ਮੂੰਹੋਂ ਅੰਗਰੇਜ਼ਾਂ ਦਾ