Back ArrowLogo
Info
Profile

ਨਾਮ ਸੁਣ ਕੇ ਫ਼ੌਜਾਂ ਭੜਕ ਉੱਠੀਆਂ। ਉਹਨਾਂ ਜਵਾਹਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਹੀਰਾ ਸਿੰਘ ਦੇ ਹਵਾਲੇ ਕਰ ਦਿੱਤਾ। ਹੀਰਾ ਸਿੰਘ ਨੇ ਜਵਾਹਰ ਸਿੰਘ ਨੂੰ ਕੈਦ ਕਰ ਦਿੱਤਾ।

ਮਹਾਰਾਣੀ ਜਿੰਦ ਕੌਰਾਂ ਬਹੁਤ ਸਮਝਦਾਰ ਸੀ। ਉਹਨੇ ਫ਼ੌਜਾਂ ਵਿੱਚ ਆਪਣਾ ਰਸੂਖ਼ ਵਧਾਉਣਾ ਸ਼ੁਰੂ ਕਰ ਦਿੱਤਾ। ਇਸ ਵਿੱਚ ਉਹ ਸਫਲ ਵੀ ਹੋ ਗਈ। ਇਸ ਵਧੇ ਹੋਏ ਰਸੂਖ਼ ਕਾਰਨ ਉਹਨੇ ਹੀਰਾ ਸਿੰਘ 'ਤੇ ਦਬਾਅ ਪਾਕੇ ਆਪਣੇ ਭਰਾ ਜਵਾਹਰ ਸਿੰਘ ਨੂੰ ਛੁਡਾ ਲਿਆ।

ਹੁਣ ਜਿੰਦ ਕੌਰ ਨੇ ਹੀਰਾ ਸਿੰਘ ਤੋਂ ਬਦਲਾ ਲੈਣ ਦੀ ਠਾਣੀ। ਉਹਨੇ ਕੁਛ ਫ਼ੌਜੀ ਪੰਚਾਂ ਨਾਲ ਸਲਾਹ ਕਰਕੇ ਹੀਰਾ ਸਿੰਘ ਦੇ ਚਾਚੇ ਰਾਜਾ ਸੁਚੇਤ ਸਿੰਘ ਨੂੰ ਸੁਨੇਹਾ ਭੇਜਿਆ, "ਰਾਜਾ ਸਾਹਿਬ! ਆਪ ਜਾਣਦੇ ਹੋ ਕਿ ਹੀਰਾ ਸਿੰਘ ਰਾਜ ਨੂੰ ਸਮੂਲਚੋਂ ਤਬਾਹ ਕਰ ਰਿਹਾ ਹੈ। ਉਹ ਜੱਲ੍ਹਾ ਪੰਡਤ ਦੇ ਹੱਥਾਂ ਵਿੱਚ ਖੇਡ ਰਿਹਾ ਹੈ। ਆਪ ਨੂੰ ਇਹ ਵੀ ਪਤਾ ਹੈ, ਕਿ ਪੰਡਤ ਜੱਲ੍ਹਾ ਬੜਾ ਦੁਰਾਚਾਰੀ ਤੇ ਨੀਚ ਸੁਭਾਅ ਦਾ ਹੈ। ਜੇ ਤੁਹਾਨੂੰ ਪੰਜਾਬ ਰਾਜ ਦਾ ਕੁਛ ਦਰਦ ਹੈ ਤਾਂ ਛੇਤੀ ਪਹੁੰਚੋ। ਮੈਂ ਤੁਹਾਨੂੰ ਵਜ਼ੀਰ ਬਣਾਉਣ ਦੇ ਹੱਕ ਵਿੱਚ ਹਾਂ। ਬਹੁਤ ਸਾਰੇ ਫ਼ੌਜੀ ਪੰਚ ਵੀ ਤੁਹਾਡੇ ਆਉਣ ਵਿੱਚ ਰਾਜ਼ੀ ਹਨ।"

ਜਿੰਦਾਂ ਦੀ ਇਹ ਚਾਲ ਬੜੀ ਗਹਿਰੀ ਸੀ। ਸੁਚੇਤ ਸਿੰਘ ਜਾਂ ਹੀਰਾ ਸਿੰਘ ਵਿੱਚੋਂ ਕੋਈ ਵੀ ਹਾਰੇ, ਹਰ ਹਾਲ ਡੋਗਰਿਆਂ ਦੀ ਤਾਕਤ ਘਟਦੀ ਸੀ। ਡੋਗਰਾ ਗੁਲਾਬ ਸਿੰਘ, ਧਿਆਨ ਸਿੰਘ ਤੇ ਸੁਚੇਤ ਸਿੰਘ ਤਿੰਨੇ ਸਕੇ ਭਰਾ ਸਨ।

ਰਾਜਾ ਸੁਚੇਤ ਸਿੰਘ ਆਪਣੇ ਦੋ ਵਕੀਲਾਂ ਰਾਉ ਕੇਸਰੀ ਸਿੰਘ ਤੇ ਬਸੰਤ ਸਿੰਘ ਅਤੇ ਚਾਲੀ ਹੋਰ ਵਫ਼ਾਦਾਰ ਅਸਵਾਰਾਂ ਸਣੇ ਸ਼ਾਹਦਰੇ ਆ ਪੁੱਜਾ। ਉਹਦੇ ਆਦਮੀ ਕੁਛ ਫ਼ੌਜੀ ਪੰਚਾਂ ਕੋਲ ਵੀ ਪੁੱਜੇ। ਉਹਦਾ ਆਉਣਾ ਸੁਣ ਕੇ ਹੀਰਾ ਸਿੰਘ ਬੜਾ ਘਬਰਾਇਆ। ਉਹ ਸਿੱਧਾ ਫ਼ੌਜਾਂ ਦੇ ਪੈਰੀਂ ਜਾ ਡਿੱਗਾ। ਬੋਲਣ ਵਿੱਚ ਉਹ ਬੜਾ ਚਾਤਰ ਸੀ। ਉਹਨੇ ਬੜੀ ਦਰਦ ਭਰੀ ਸੁਰ ਵਿੱਚ ਕਹਿਣਾ ਸ਼ੁਰੂ ਕੀਤਾ, "ਖ਼ਾਲਸਾ ਜੀ! ਤੁਸੀਂ ਗੁਰੂ ਗੋਬਿੰਦ ਸਿੰਘ ਦਾ ਰੂਪ ਹੈ। ਤੁਸਾਂ ਹੀ ਮੈਨੂੰ ਵਜ਼ੀਰ ਬਣਾਇਆ ਸੀ। ਮੈਂ ਤਾਂ ਹਾਂ ਹੀ ਤੁਹਾਡੇ

48 / 100
Previous
Next