Back ArrowLogo
Info
Profile

ਆਸਰੇ। ਜੇ ਹੁਣ ਤੁਸੀਂ ਮੇਰੀ ਮੌਤ ਹੀ ਲੋੜਦੇ ਹੋ, ਤਾਂ ਆਹ ਲਓ ਮੇਰੀ ਤਲਵਾਰ 'ਤੇ ਮੈਨੂੰ ਆਪਣੇ ਹੱਥੀਂ ਕਤਲ ਕਰ ਦਿਹੋ। ਪਰ ਪੰਥ-ਧਰੋਹੀ ਤੇ ਦੇਸ਼ ਦੇ ਗ਼ੱਦਾਰ ਸੁਚੇਤ ਸਿੰਘ ਹੱਥੋਂ ਨਾ ਮਰਵਾਓ। ਰਾਜਾ ਸੁਚੇਤ ਸਿੰਘ ਅੰਗਰੇਜ਼ਾਂ ਦਾ ਪੱਕਾ ਮਿੱਤਰ ਤੇ ਝੋਲੀ ਚੁੱਕ ਹੈ। ਇਸਦਾ ਪੱਕਾ ਸਬੂਤ ਇਹ ਹੈ ਕਿ ਉਹਨੇ ਆਪਣਾ ਅਠਾਰਾਂ ਲੱਖ ਰੁਪਇਆ ਫ਼ਿਰੋਜ਼ਪੁਰ ਅੰਗਰੇਜ਼ਾਂ ਕੋਲ ਰੱਖਿਆ ਹੋਇਆ। ਅਤਰ ਸਿੰਘ ਸੰਧਾਵਾਲੀਏ ਰਾਹੀਂ ਉਹ ਅੰਗਰੇਜ਼ਾਂ ਨਾਲ ਚਿੱਠੀ ਪੱਤਰ ਕਰ ਰਿਹਾ ਹੈ। ਸੋ, ਜਾਂ ਤਾਂ ਉਹਦੇ ਵਿਰੁੱਧ ਮੇਰੀ ਮਦਦ ਕਰੋ, ਤੇ ਜਾਂ ਆਪਣੇ ਹੱਥੀਂ ਮੈਨੂੰ ਕਤਲ ਕਰ ਦਿਹੋ।"

“ਹੈਂ ? ਰਾਜਾ ਸੁਚੇਤ ਸਿੰਘ ਅੰਗਰੇਜ਼ਾਂ ਦਾ ਮਿੱਤਰ ਹੈ ?” ਇਹ ਸੁਣ ਕੇ ਸਾਰੀਆਂ ਸਿੱਖ ਫ਼ੌਜਾਂ ਉਹਦੇ ਵਿਰੁੱਧ ਹੋ ਗਈਆਂ। ਅਗਲੇ ਦਿਨ ਸਤਾਈ ਮਾਰਚ, ੧੮੪੪ ਈ: ਨੂੰ ਪੰਦਰਾਂ ਹਜ਼ਾਰ ਫ਼ੌਜ ਲੈ ਕੇ ਹੀਰਾ ਸਿੰਘ ਨੇ ਸ਼ਾਹਦਰੇ ਵਿੱਚ ਸੁਚੇਤ ਸਿੰਘ ਨੂੰ ਜਾ ਘੇਰਿਆ। ਉਹ ਆਪਣੇ ਮੁੱਠੀ ਭਰ ਸਿਪਾਹੀਆਂ ਸਣੇ ਲੜਦਾ-ਲੜਦਾ ਹੀਰਾ ਸਿੰਘ ਦੇ ਹੱਥੋਂ ਮਾਰਿਆ ਗਿਆ। ਕਹਿੰਦੇ ਹਨ, ਜ਼ਖ਼ਮਾਂ ਨਾਲ ਘਾਇਲ ਹੋਇਆ ਰਾਜਾ ਸੁਚੇਤ ਸਿੰਘ ਤੜਪ ਰਿਹਾ ਸੀ, ਜਾਂ ਹੀਰਾ ਸਿੰਘ ਉਹਦੇ ਕੋਲ ਅਪੜਿਆ। ਭਤੀਜੇ ਨੂੰ ਵੇਖ ਕੇ ਸੁਚੇਤ ਸਿੰਘ ਨੇ ਪਾਣੀ ਮੰਗਿਆ। ਅੱਗੋਂ ਹੀਰਾ ਸਿੰਘ ਨੇ ਬੜੀ ਬੇ-ਰੁਖ਼ੀ ਨਾਲ ਉੱਤਰ ਦਿੱਤਾ, "ਚਾਚਾ ਜੀ ! ਏਥੇ ਪਾਣੀ ਕਿੱਥੇ ? ਏਥੇ ਤਾਂ ਪੰਜਾਬ ਦੀ ਵਜ਼ਾਰਤ ਹੈ। ਜੇ ਇੱਛਿਆ ਹੈ, ਤਾਂ ਮੇਰੇ ਵੱਲੋਂ ਹਾਜ਼ਰ ਹੈ।" ਸੁਚੇਤ ਸਿੰਘ ਪਾਣੀ ਨੂੰ ਸਹਿਕਦਾ ਮਰ ਗਿਆ। ਹੀਰਾ ਸਿੰਘ ਨੇ ਉਹਦੇ ਮੂੰਹ ਵਿੱਚ ਪਾਣੀ ਦੀ ਬੂੰਦ ਨਾ ਚੋਈ।

ਅਗਲੇ ਦਿਨ ਹੀਰਾ ਸਿੰਘ ਨੇ ਸੁਚੇਤ ਸਿੰਘ ਦਾ ਸਸਕਾਰ ਬੜੀ ਸ਼ਾਨ ਨਾਲ ਕੀਤਾ ਤੇ ਫ਼ੌਜ ਵਿੱਚ ਇਨਾਮ ਵੰਡਿਆ। ਡੋਗਰਿਆਂ ਦਾ ਮੁੱਢ ਪ੍ਰੋਗਰਾਮ ਸੀ ਕਿ ਸ਼ੇਰੇ-ਪੰਜਾਬ ਦੀ ਸਾਰੀ ਬੰਸ ਨੂੰ ਖ਼ਤਮ ਕਰਨਾ ਹੈ। ਹੁਣ ਹੀਰਾ ਸਿੰਘ ਦੀ ਅੱਖ ਸ਼ਾਹਜ਼ਾਦਾ ਕਸ਼ਮੀਰਾ ਸਿੰਘ 'ਤੇ ਸੀ। ਕੰਵਰ ਕਸ਼ਮੀਰਾ ਸਿੰਘ, ਸੰਤ ਭਾਈ ਬੀਰ ਸਿੰਘ ਦੇ ਡੇਰੇ ਪਿੰਡ ਮੁਠਿਆਂ ਵਾਲੇ ਆਇਆ ਹੋਇਆ ਸੀ। ਹੀਰਾ ਸਿੰਘ ਨੇ ਇੱਕੇ ਤੀਰ

49 / 100
Previous
Next