Back ArrowLogo
Info
Profile

ਸਾਰੇ ਹੀ ਚੋਣਵੇਂ ਬੰਦੇ ਮਾਰੇ ਗਏ। ਉਸ ਦਿਨ ੧੮੪੪ ਈ: ਦੇ ਦਸੰਬਰ ਦੀ ਇੱਕੀ ਤਾਰੀਖ਼ ਸੀ। ਹੀਰਾ ਸਿੰਘ ਦਾ ਸਾਰਾ ਸਾਮਾਨ ਫ਼ੌਜਾਂ ਨੇ ਲੁੱਟ ਲਿਆ ਤੇ ਚੋਣਵੇਂ ਬੰਦਿਆਂ ਦੇ ਸਿਰ ਵੱਢ ਲਏ। ਲਾਹੌਰ ਆ ਕੇ ਉਹ ਸਿਰ ਬਾਜ਼ਾਰਾਂ ਵਿੱਚ ਫੇਰੇ ਗਏ। ਅੰਤ ਹੀਰਾ ਸਿੰਘ ਦਾ ਸਿਰ ਲਾਹੌਰੀ ਦਰਵਾਜ਼ੇ, ਲਾਭ ਸਿੰਘ ਦਾ ਮੋਰੀ ਦਰਵਾਜ਼ੇ ਤੇ ਸੋਹਣ ਸਿੰਘ ਦਾ ਸ਼ਾਹਾਲਮੀ ਦਰਵਾਜ਼ੇ ਅੱਗੇ ਟੰਗੇ ਗਏ। ਬਾਕੀ ਰਿਹਾ ਪੰਡਤ ਜੱਲ੍ਹੇ ਦਾ ਸਿਰ। ਕਈ ਦਿਨ ਦੁਕਾਨਾਂ ਤੋਂ ਕੌਡੀਆਂ ਉਗਰਾਹ ਕੇ ਅੰਤ ਉਹ ਸਿਰ ਕੁੱਤਿਆਂ ਅੱਗੇ ਪਾਇਆ ਗਿਆ।

ਪੰਡਤ ਜੱਲ੍ਹਾ ਨੇ ਇਹ ਵੀ ਖੜਯੰਤ੍ਰ ਰਚਿਆ ਸੀ ਕਿ ਦਲੀਪ ਸਿੰਘ ਨੂੰ ਤਖ਼ਤੋਂ ਉਤਾਰ ਕੇ, ਮ. ਸ਼ੇਰ ਸਿੰਘ ਦੇ ਪੁੱਤਰ ਸ਼ਿਵਦੇਵ ਸਿੰਘ ਨੂੰ ਤਖ਼ਤ 'ਤੇ ਬਿਠਾਇਆ ਜਾਵੇ ਕਿਉਂਕਿ ਜੱਲ੍ਹਾ ਸਮਝਦਾ ਸੀ ਕਿ ਜਿੰਦ ਕੌਰਾਂ ਵਰਗੀ ਸਮਝਦਾਰ ਤੇ ਨੀਤੀਵਾਨ ਇਸਤਰੀ ਨੂੰ ਰਾਜ-ਦਰਬਾਰ ਤੋਂ ਦੂਰ ਰੱਖਣਾ ਹੀ ਚੰਗਾ ਹੈ। ਜਿੰਦਾਂ ਨੇ ਜੱਲ੍ਹੇ ਦੀਆਂ ਇਹੋ ਜਿਹੀਆਂ ਸਾਰੀਆਂ ਚਾਲਾਂ ਨਿਸਫਲ ਬਣਾ ਦਿੱਤੀਆਂ। ਜੱਲ੍ਹਾ ਇਹੋ ਜਿਹੀਆਂ ਗੋਂਦਾਂ ਦਿਲ ਦੀਆਂ ਦਿਲ ਵਿੱਚ ਹੀ ਲੈ ਕੇ ਚਲਾ ਗਿਆ।

ਰਾਜਾ ਹੀਰਾ ਸਿੰਘ ਪਿੱਛੋਂ, ਮ. ਜਿੰਦਾਂ ਦਾ ਭਰਾ ਸ. ਜਵਾਹਰ ਸਿੰਘ ਵਜ਼ੀਰ ਬਣਿਆ। ਜਵਾਹਰ ਸਿੰਘ ਪੱਕਾ ਸ਼ਰਾਬੀ ਤੇ ਕਾਹਲੇ ਸੁਭਾਅ ਦਾ ਸੀ।

ਜਦ ਨਿਯਮ ਕੋਈ ਨਾ ਰਹੇ ਤੇ ਆਪਾ ਧਾਪੀ ਪੈ ਜਾਏ ਤਾਂ ਹਰ ਇੱਕ ਦੇ ਮਨ ਵਿੱਚ ਸਭ ਕਾਸੇ ਦਾ ਮਾਲਕ ਬਣਨ ਦੀ ਇੱਛਿਆ ਪੈਦਾ ਹੋ ਜਾਂਦੀ ਹੈ। ਕੰਵਰ ਪਸ਼ੌਰਾ ਸਿੰਘ, ਦਲੀਪ ਸਿੰਘ ਨਾਲੋਂ ਵੱਡਾ ਸੀ। ਰਾਜ ਗੱਦੀ ਉੱਤੇ ਉਹ ਆਪਣਾ ਹੱਕ ਵਧੇਰੇ ਸਮਝਦਾ ਸੀ। ਕੁਛ ਸਰਦਾਰਾਂ ਦੀ ਸਲਾਹ ਨਾਲ ਉਹ ਲਾਹੌਰ ਆ ਗਿਆ। ਉਹਨੇ ਵੀ ਫ਼ੌਜਾਂ ਦਾ ਹੀ ਆਸਰਾ ਲਿਆ ਕਿਉਂਕਿ ਉਸ ਵੇਲੇ ਸਾਰੀ ਤਾਕਤ ਫ਼ੌਜੀ ਪੰਚਾਂ ਦੇ ਹੱਥ ਵਿੱਚ ਸੀ। ਫ਼ੌਜ ਹੀ ਕਿਸੇ ਨੂੰ ਤਖ਼ਤ 'ਤੇ ਬਿਠਾਵੇ ਤੇ ਕਿਸੇ ਨੂੰ ਲਾਹਵੇ। ਪਸ਼ੌਰਾ ਸਿੰਘ ਨੇ ਫ਼ੌਜਾਂ ਨੂੰ ਇਨਾਮ ਦੇਣ ਦਾ ਲਾਲਚ ਦੇ ਕੇ ਕੁਛ ਪੰਚਾਂ ਨੂੰ ਆਪਣੇ ਨਾਲ ਗੰਢ

51 / 100
Previous
Next