Back ArrowLogo
Info
Profile

ਸ. ਜਵਾਹਰ ਸਿੰਘ ਦੇ ਮਾਰੇ ਜਾਣ ਨਾਲ ਸਿੱਖ ਸਰਦਾਰਾਂ ਦੇ ਦਿਲ 'ਤੇ ਏਨਾ ਭੈਅ ਬੈਠ ਗਿਆ ਕਿ ਫਿਰ ਵਜ਼ੀਰ ਬਣਨ ਦੀ ਹਾਮੀ ਕੋਈ ਨਾ ਭਰੇ। ਫ਼ੌਜ ਏਨੀ ਆਪ-ਹੁਦਰੀ ਹੋ ਗਈ ਸੀ ਕਿ ਉਹਦੇ ਹੱਥੋਂ ਕਿਸੇ ਦਾ ਵੀ ਕਤਲ ਕਰਾਇਆ ਜਾ ਸਕਦਾ ਸੀ। ਫ਼ੌਜ ਨੂੰ ਕਾਬੂ ਰੱਖਣਾ ਹਰ ਇੱਕ ਆਪਣੀ ਸ਼ਕਤੀ ਤੋਂ ਬਾਹਰ ਸਮਝਦਾ ਸੀ।

ਰਾਜਾ ਧਿਆਨ ਸਿੰਘ ਡੋਗਰੇ ਦੇ ਵੱਡੇ ਭਰਾ ਰਾਜਾ ਗੁਲਾਬ ਸਿੰਘ ਨੂੰ ਵਜ਼ੀਰ ਬਣਨ ਵਾਸਤੇ ਕਿਹਾ ਗਿਆ, ਪਰ ਉਹਨੇ ਵਡੇਰੀ ਉਮਰ ਹੋਣ ਦੇ ਬਹਾਨੇ ਨਾਂਹ ਕਰ ਦਿੱਤੀ। ਫਿਰ ਲਾਲ ਸਿੰਘ, ਤੇਜ ਸਿੰਘ ਆਦਿ ਕੁਛ ਹੋਰ ਸਰਦਾਰਾਂ ਨੂੰ ਵੀ ਕਿਹਾ ਗਿਆ, ਪਰ ਹਾਮੀ ਕਿਸੇ ਨਾ ਭਰੀ। ਅੰਤ ਮਹਾਰਾਣੀ ਜਿੰਦ ਕੌਰਾਂ ਨੇ ਸਾਰੀ ਤਾਕਤ ਆਪਣੇ ਹੱਥ 'ਚ ਲੈ ਲਈ ਤੇ ਪੰਚਾਇਤ ਬਣਾ ਕੇ ਉਹਦੀ ਮਦਦ ਨਾਲ ਰਾਜ ਕਰਨ ਲੱਗੀ। ਪੰਚਾਇਤ ਦੇ ਸਿਰਕਰਦੇ ਮੈਂਬਰ ਦੀਵਾਨ ਦੀਨਾ ਨਾਥ, ਭਾਈ ਰਾਮ ਸਿੰਘ, ਮਿਸਰ ਲਾਲ ਸਿੰਘ ਆਦਿ ਸਨ। ਭਗਤ ਰਾਮ ਤੇ ਫ਼ਕੀਰ ਨੂਰ ਦੀਨ ਤਨਖ਼ਾਹ ਵੰਡਣ 'ਤੇ ਲਾਏ ਗਏ।

ਛੋਟੀ ਜਿਹੀ ਜਿੰਦਾਂ ਨੇ ਨੂਰ ਜਹਾਨ ਬੇਗ਼ਮ ਦੀ ਕਹਾਣੀ ਪੜ੍ਹ ਕੇ ਕਦੇ ਕਿਹਾ ਸੀ, 'ਮੈਂ ਵੀ ਰਾਜ ਕਰਾਂਗੀ। ਉਹਨੂੰ ਰਾਜ ਕਰਨ ਦਾ ਸਮਾਂ ਤਾਂ ਮਿਲ ਗਿਆ, ਪਰ ਬੜੇ ਮਹਿੰਗੇ ਮੁੱਲ।

ਜਿੰਦਾਂ ਬਾਰੇ ਲੇਡੀ ਲਾਗਨ ਲਿਖਦੀ ਹੈ, "ਮਹਾਰਾਣੀ ਜਿੰਦਾਂ ਆਪਣੇ ਪੁੱਤਰ ਦੀ ਬਾਲਕ ਅਵਸਥਾ ਵਿੱਚ, ਉਸਦੀ ਪ੍ਰਤਿਪਾਲਕਾ (Regent ਸਰਪ੍ਰਸਤ) ਬਣੀ। ਉਹ ਲਾਇਕ ਤੇ ਪੱਕੇ ਇਰਾਦੇ ਵਾਲੀ ਇਸਤਰੀ ਸੀ। ਉਸਦਾ ਪੰਚਾਇਤਾਂ ਵਿੱਚ ਬੜਾ ਅਸਰ ਸੀ। ਉਹ ਨੀਤੀ ਨੂੰ ਸਮਝਣ ਵਾਲੀ (ਸਾਜ਼ਿਸ਼ਾਂ ਕਰਨ ਵਾਲੀ) ਤੇ ਵੱਡੇ ਹੌਂਸਲੇ ਵਾਲੀ ਸੀ। ਇਹੋ ਜਿਹੀ ਹਿੰਮਤ

57 / 100
Previous
Next