Back ArrowLogo
Info
Profile

ਪਰ ਉਸ ਵੇਲੇ ਦੇ ਇਤਿਹਾਸਕਾਰ ਸਾਰੀਆਂ ਗਵਾਹੀਆਂ ਇਸ ਦੇ ਉਲਟ ਦੇਂਦੇ ਹਨ। ਮੈਕਗਰੇਗਰ ਲਿਖਦਾ ਹੈ, 'ਜਿੰਦਾਂ ਏਸ ਲੜਾਈ ਦੇ ਹੱਕ ਵਿੱਚ ਨਹੀਂ ਸੀ, ਭਾਵ ਅੰਗਰੇਜ਼ਾਂ ਨਾਲ ਲੜਾਈ ਛੇੜਨਾ ਨਹੀਂ ਸੀ ਚਾਹੁੰਦੀ। ਸਮਿੱਥ ਲਿਖਦਾ ਹੈ, 'ਵਾਧਾ ਸਾਰਾ ਅੰਗਰੇਜ਼ਾਂ ਦਾ ਸੀ। ਸੁਲ੍ਹਾ ਅੰਗਰੇਜ਼ਾਂ ਨੇ ਤੋੜੀ ਸੀ। ਅੰਗਰੇਜ਼ਾਂ ਦੀਆਂ ਵਧੀਕੀਆਂ ਦੇ ਕਾਰਨ ਸਿੱਖ ਲੜਨ ਵਾਸਤੇ ਮਜਬੂਰ ਹੋ ਗਏ ਸਨ। ਅੰਗਰੇਜ਼ਾਂ ਦੇ ਪੋਲੀਟੀਕਲ ਏਜੰਟ ਬਰਾਡਫੁਟ ਦਾ ਨਾਇਬ ਕੈਪਟਨ ਨਿਕਲਸਨ ਲਿਖਦਾ ਹੈ, 'ਲਾਲ ਸਿੰਘ ਦੀਆਂ ਚਿੱਠੀਆਂ ਮੇਰੇ ਕੋਲ ਆਉਂਦੀਆਂ ਰਹੀਆਂ, ਜਿਨ੍ਹਾਂ ਵਿੱਚ ਅੰਗਰੇਜ਼ਾਂ ਦਾ ਵਫ਼ਾਦਾਰ ਮਿੱਤਰ ਰਹਿਣ ਦਾ ਭਰੋਸਾ ਦੁਆਇਆ ਹੁੰਦਾ ਸੀ।' ਕਨਿੰਘਮ ਲਿਖਦਾ ਹੈ, 'ਸਿੱਖਾਂ ਦੇ ਬਾਰੂਦ ਨੂੰ ਤਬਾਹ ਕਰਨ ਵਾਲਾ ਪੰਡਤ ਤੇਜ ਸਿੰਘ ਹੈ। ਮੁੱਕਦੀ ਗੱਲ, ਜਿਹੜੇ ਗੁਨਾਹ ਲਾਲ ਸਿੰਘ, ਤੇਜ ਸਿੰਘ ਆਪ ਕਰਦੇ, ਉਹ ਵਿਚਾਰੀ ਜਿੰਦਾਂ ਦੇ ਸਿਰ ਮੜ੍ਹ ਦੇਂਦੇ ਰਹੇ ਸਨ।

ਅਸਲੀਅਤ ਕੀ ਹੈ ? ਲਾਲ ਸਿੰਘ, ਤੇਜ ਸਿੰਘ ਨੇ ਅੰਦਰ ਖ਼ਾਨੇ ਅੰਗਰੇਜ਼ਾਂ ਨਾਲ ਗੰਢ ਕੇ, ਫੇਰ ਲੜਾਈ ਛੇੜੀ। ਉਹ ਅੰਗਰੇਜ਼ਾਂ ਨੂੰ ਹਰ ਤਰ੍ਹਾਂ ਦੀਆਂ ਖ਼ਬਰਾਂ ਭੇਜਦੇ ਰਹੇ ਤੇ ਉਹਨਾਂ ਦੇ ਹੁਕਮ ਅਨੁਸਾਰ ਕੰਮ ਕਰਦੇ ਰਹੇ। ਅੰਗਰੇਜ਼ਾਂ ਦੇ ਕਹਿਣ ਉੱਤੇ ਹੀ ਲਾਲ ਸਿੰਘ ਨੇ ਫ਼ਿਰੋਜ਼ਪੁਰ 'ਤੇ ਹਮਲਾ ਨਾ ਕੀਤਾ। ਮੁਦਕੀ ਤੇ ਫੇਰੂ ਸ਼ਹਿਰ ਦੇ ਮੈਦਾਨ ਵਿੱਚੋਂ ਉਹ ਉਸ ਵੇਲੇ ਨੱਸ ਉੱਠਿਆ, ਜਦ ਸਿੱਖ ਫ਼ੌਜਾਂ ਜਿੱਤ ਜਾਣ ਵਾਲੀਆਂ ਸਨ। ਸਭਰਾਵਾਂ ਦੀ ਲੜਾਈ ਤੋਂ ਪਹਿਲਾਂ ਉਹਨੇ ਆਪਣੇ ਮੋਰਚੇ ਦਾ ਨਕਸ਼ਾ ਤੇ ਫ਼ੌਜੀ ਭੇਤ ਅੰਗਰੇਜ਼ਾਂ ਨੂੰ ਭੇਜ ਦਿੱਤੇ। ਲਾਲ ਸਿੰਘ ਤੇਜ ਸਿੰਘ ਬਿਨਾਂ ਕਾਰਨ ਮੈਦਾਨ ਵਿੱਚੋਂ ਨੱਸ ਗਏ। ਸਤਲੁਜ ਉੱਤੇ ਬੱਧਾ ਹੋਇਆ ਬੇੜੀਆਂ ਦਾ ਪੁਲ ਤੇਜ ਸਿੰਘ ਨੇ ਦੋ ਬੇੜੀਆਂ ਡੋਬ ਕੇ ਤੋੜ ਦਿੱਤਾ, ਤਾਂ ਕਿ ਹਾਰੀ ਹੋਈ ਸਿੱਖ ਫ਼ੌਜ ਜਿਊਂਦੀ ਬਚ ਕੇ ਨਾ ਨਿਕਲ ਸਕੇ। ਬਾਰੂਦ ਦੇ ਥਾਂ ਤੇਜ ਸਿੰਘ ਨੇ ਸਰ੍ਹੋਂ ਤੇ ਰੇਤ ਦੀਆਂ ਪੇਟੀਆਂ ਭਰ ਕੇ ਭੇਜ ਦਿੱਤੀਆਂ।

ਤੇ ਤੀਸਰਾ ਸੀ ਡੋਗਰਾ ਰਾਜਾ ਗੁਲਾਬ ਸਿੰਘ। ਅਲੀਵਾਲ ਦੀ ਲੜਾਈ ਪਿੱਛੋਂ ਉਹ ਵੀ ਫ਼ੌਜ ਵਿੱਚ ਆ ਗਿਆ ਸੀ। ਉਹਨੇ ਲਾਰਡ ਹਾਰਡਿੰਗ

60 / 100
Previous
Next