Back ArrowLogo
Info
Profile

ਨਾਲ ਗੁਪਤ ਸਮਝੌਤਾ ਕਰ ਲਿਆ। ਜਿਸ ਦਾ ਭਾਵ ਸੀ ਕਿ ਲੜਾਈ ਵਿੱਚ ਧੋਖੇ ਨਾਲ ਸਿੱਖ ਫ਼ੌਜ ਤਬਾਹ ਕਰ ਦਿੱਤੀ ਜਾਵੇ। ਹਾਰੀ ਹੋਈ ਫ਼ੌਜ ਨੂੰ ਲਾਹੌਰ ਦਰਬਾਰ ਉਂਞ ਕੱਢ ਦੇਵੇ। ਤੇ ਲਾਹੌਰ ਦਰਬਾਰ ਦੇ ਸਰਦਾਰ ਅੰਗਰੇਜ਼ਾਂ ਨਾਲ ਸੁਲ੍ਹਾ ਕਰ ਲੈਣਗੇ।

ਇਹ ਸਨ ਕਾਰਨ ਸਤਲੁਜ ਕੰਢੇ ਸਿੱਖਾਂ ਦੇ ਹਾਰਨ ਦੇ। ਦਸ ਫਰਵਰੀ ਨੂੰ ਸਭਰਾਵਾਂ ਦੇ ਮੈਦਾਨ ਵਿੱਚ ਸਿੱਖ ਹਾਰੇ ਤੇ ਵੀਹ ਫ਼ਰਵਰੀ ਨੂੰ ਲਾਰਡ ਹਾਰਡਿੰਗ ਨੇ ਲਾਹੌਰ ਵਿੱਚ ਇੱਕ ਦਰਬਾਰ ਕੀਤਾ। ਦਲੀਪ ਸਿੰਘ ਨੂੰ ਰਾਜ ਸਿੰਘਾਸਣ 'ਤੇ ਬਿਠਾਇਆ ਗਿਆ। ਅੰਗਰੇਜ਼ ਅਫ਼ਸਰ ਸੱਜੇ ਹੱਥ ਤੇ ਸਿੱਖ ਖੱਬੇ ਹੱਥ ਬੈਠੇ। ਇਹ ਹੈ ਫ਼ਰਕ ਜਿੱਤਣ ਤੇ ਹਾਰਨ ਵਾਲੀ ਕੌਮ ਦਾ। ਹਾਰਡਿੰਗ ਨੇ ਦਲੀਪ ਸਿੰਘ ਨੂੰ ਸਿੱਖਾਂ ਦਾ ਮਹਾਰਾਜਾ ਮੰਨ ਲਿਆ। ਉਸਦੇ ਮਾਤਹਿਤ ਲਾਲ ਸਿੰਘ ਨੂੰ ਵਜ਼ੀਰ ਤੇ ਤੇਜ ਸਿੰਘ ਨੂੰ ਸੈਨਾਪਤੀ ਥਾਪਿਆ। ਹਾਰਡਿੰਗ ਦੇ ਕਹਿਣ ਉੱਤੇ ਰਾਜਾ ਗੁਲਾਬ ਸਿੰਘ ਨੇ 'ਕੋਹਿਨੂਰ ਹੀਰਾ ਲਿਆ ਕੇ ਵਿਖਾਇਆ, ਜੋ ਹਾਰਡਿੰਗ ਨੇ ਆਪਣੇ ਹੱਥੀਂ ਸਾਰੇ ਅੰਗਰੇਜ਼ ਅਫ਼ਸਰਾਂ ਨੂੰ ਵਿਖਾਇਆ।

ਨੌਂ ਮਾਰਚ, ੧੮੪੬ ਈ: ਨੂੰ ਲਾਹੌਰ ਦਰਬਾਰ ਤੇ ਅੰਗਰੇਜ਼ ਸਰਕਾਰ ਵਿੱਚ ਸੁਲ੍ਹਾ ਹੋਈ। ਇਸ ਅਹਿਦਨਾਮੇ ਅਨੁਸਾਰ ਬਿਆਸ ਤੋਂ ਚੜਦੇ ਪਾਸੇ ਦਾ ਸਾਰਾ ਇਲਾਕਾ ਸਿੱਖਾਂ ਨੇ ਅੰਗਰੇਜ਼ਾਂ ਨੂੰ ਦੇ ਦਿੱਤਾ। ਨਾਲ ਹੀ ਜੰਗ ਦੇ ਹਰਜਾਨੇ ਵਜੋਂ ਸਿੱਖਾਂ ਨੇ ਡੇਢ ਕਰੋੜ ਰੁਪਇਆ ਦੇਣਾ ਮੰਨਿਆ। ਉਸ ਵਿੱਚੋਂ ਪੰਜਾਹ ਲੱਖ ਨਕਦ ਦਿੱਤਾ ਤੇ ਇੱਕ ਕਰੋੜ ਬਦਲੇ ਉਹਨਾਂ ਜੰਮੂ ਕਸ਼ਮੀਰ ਦਾ ਇਲਾਕਾ ਦੇ ਦਿੱਤਾ। ਰਾਜਾ ਗੁਲਾਬ ਸਿੰਘ ਨੇ ਸਿੱਖਾਂ ਦੀ ਲੜਾਈ ਵਿੱਚ ਅੰਗਰੇਜ਼ਾਂ ਦੀ ਬਹੁਤ ਸੇਵਾ ਕੀਤੀ ਸੀ। ਅੰਗਰੇਜ਼ਾਂ ਨੇ ਉਸ ਤੋਂ ਪੰਝਤੱਰ ਲੱਖ ਰੁਪੈ ਲੈ ਕੇ ਜੰਮੂ ਕਸ਼ਮੀਰ ਉਸ ਨੂੰ ਦੇ ਦਿੱਤਾ। ਉਹ ਓਥੋਂ ਦਾ ਮਹਾਰਾਜਾ ਬਣ ਗਿਆ।

ਯਾਰਾਂ ਮਾਰਚ ਨੂੰ ਕੁਛ ਹੋਰ ਸ਼ਰਤਾਂ ਵਧਾ ਕੇ ਲਾਹੌਰ ਵਿੱਚ ਕੁਛ ਅੰਗਰੇਜ਼ੀ ਫ਼ੌਜ ਇੱਕ ਸਾਲ ਵਾਸਤੇ ਰੱਖੀ ਗਈ। ਇਹ ਪ੍ਰਬੰਧ ਕਰਕੇ ਲਾਰਡ ਹਾਰਡਿੰਗ ਤੇ ਗਫ਼ ਲਾਹੌਰ ਛੱਡ ਕੇ ਚਲੇ ਗਏ।

61 / 100
Previous
Next