Back ArrowLogo
Info
Profile

ਸਿੱਖ ਰਾਜ ਵਿੱਚ ਦੋ ਧੜੇ ਹੋ ਗਏ। ਇਕ ਮ. ਜਿੰਦਾਂ ਦਾ ਧੜਾ ਸੀ, ਜੋ ਬਿਲਕੁਲ ਅੰਗਰੇਜ਼ਾਂ ਤੋਂ ਖ਼ਲਾਸੀ ਪਾਉਣਾ ਚਾਹੁੰਦਾ ਸੀ। ਦੂਜਾ ਤੇਜ ਸਿੰਘ ਦਾ ਧੜਾ ਸੀ, ਜੋ ਹਰ ਕਿਸਮ ਦੀਆਂ ਸ਼ਰਤਾਂ ਮੰਨ ਕੇ ਅੰਗਰੇਜ਼ਾਂ ਨੂੰ ਰੱਖਣਾ ਚਾਹੁੰਦਾ ਸੀ। ਦੋਹਾਂ ਧੜਿਆਂ ਦੀ ਫੁੱਟ ਵੱਧ ਗਈ, ਤਾਂ ਕੁਛ ਪਤਵੰਤਿਆਂ ਨੇ ਵਿੱਚ ਪੈ ਕੇ ਉਹਨਾਂ ਦਾ ਸਮਝੌਤਾ ਕਰਾ ਦਿੱਤਾ। ਫ਼ੈਸਲਾ ਇਹ ਹੋਇਆ ਕਿ 'ਅੰਗਰੇਜ਼ੀ ਏਜੰਟ ਤੇ ਦੋ ਪਲਟਣਾਂ, ਇਕ ਰਸਾਲਾ ਤੇ ਇਕ ਤੋਪਖ਼ਾਨਾ ਬਾਤਰੀ ਕੁਝ ਮਹੀਨਿਆਂ ਲਈ ਹੋਰ ਪੰਜਾਬ ਵਿੱਚ ਰੱਖ ਲਏ ਜਾਣ।'

'ਕਰੀ' ਕੋਲੋਂ ਇਹ ਗੱਲ ਸੁਣ ਕੇ ਹਾਰਡਿੰਗ ਬੜਾ ਔਖਾ ਹੋਇਆ। ਉਹ ਪੰਜਾਬ ਨੂੰ ਸਹਾਇਤਾ ਦੇਣ ਦੇ ਬਹਾਨੇ ਕਰੜੀਆਂ ਜ਼ੰਜੀਰਾਂ ਵਿੱਚ ਜਕੜਨਾ ਚਾਹੁੰਦਾ ਸੀ। ਉਹਨੇ ਮੋੜਵੀਂ ਡਾਕੇ ਲਿਖਿਆ, “… ਐਸੇ ਪ੍ਰਬੰਧ ਦੀ ਸਹਾਇਤਾ ਲਈ ਅੰਗਰੇਜ਼ੀ ਫ਼ੌਜ ਦੇਣ ਦੀ ਮੈਂ ਰਜ਼ਾਮੰਦੀ ਨਹੀਂ ਦਿਆਂਗਾ, ਜਿਸ ਉੱਤੇ ਕੋਈ ਭਰੋਸਾ ਨਾ ਕੀਤਾ ਜਾ ਸਕੇ।...ਦੋ ਪਿਆਦਾ ਪਲਟਣਾਂ, ਇਕ ਰਸਾਲਾ ਤੇ ਇਕ ਤੋਪਖ਼ਾਨਾ ਬਾਤਰੀ ਦੀ ਤਜਵੀਜ਼ ਇਤਨੀ ਫ਼ਜ਼ੂਲ ਹੈ ਕਿ ਮੈਂ ਇਸ ਨੂੰ ਇਸ ਗੱਲ ਦੇ ਤੁੱਲ ਸਮਝਦਾ ਹਾਂ ਕਿ ਉਹ ਸਾਡੇ ਦਖ਼ਲ ਦੇ ਬਗ਼ੈਰ ਆਪਣਾ ਰਾਜ ਪ੍ਰਬੰਧ ਆਪ ਕਰਨ ਦੀ ਇੱਛਿਆ ਰੱਖਦੇ ਨੇ। .....ਮੈਂ ਹੀ ਸਭ ਤੋਂ ਚੰਗੀ ਤਰ੍ਹਾਂ ਇਹ ਫ਼ੈਸਲਾ ਦੇ ਸਕਦਾ ਹਾਂ ਕਿ ਲਾਹੌਰ ਵਿੱਚ ਕਿੰਨੀ ਫ਼ੌਜ ਰੱਖਣੀ ਯੋਗ ਹੈ।”

ਚੌਦਾਂ ਦਸੰਬਰ ਨੂੰ ਮ. ਦਲੀਪ ਸਿੰਘ ਦੀ ਸਹੀ ਥੱਲੇ ਅੰਗਰੇਜ਼ੀ ਸਕੱਤਰ ਨੂੰ ਇੱਕ ਚਿੱਠੀ ਲਿਖੀ ਗਈ, ਜਿਸ ਵਿੱਚ ਦੋ ਪਲਟਣਾਂ ਵਾਲੀ ਤਜਵੀਜ਼ ਰੱਖੀ ਗਈ ਉਸ ਦੇ ਜਵਾਬ ਵਿੱਚ 'ਕਰੀ' ਨੇ ਲਿਖਿਆ ਕਿ ਭਲਕੇ ਲਾਹੌਰ ਦਰਬਾਰ ਦੇ ਸਰਦਾਰ ਮੇਰੇ ਤੰਬੂ ਵਿੱਚ 'ਕੱਠੇ ਹੋਣ। ਉਦੋਂ ਮੈਂ ਇਸਦਾ ਆਖ਼ਰੀ ਉੱਤਰ ਦਿਆਂਗਾ।

ਅਗਲੇ ਦਿਨ 'ਕਰੀ' ਦੇ ਤੰਬੂ ਵਿੱਚ ਕੁਛ ਸਰਦਾਰ ’ਕੱਠੇ ਹੋਏ, ਜਿਨ੍ਹਾਂ ਵਿੱਚੋਂ ਤੇਜ ਸਿੰਘ ਦੇ ਧੜੇ ਦੀ ਬਹੁ ਗਿਣਤੀ ਸੀ। ਮਹਾਰਾਣੀ ਜਿੰਦ ਕੌਰਾਂ ਨੂੰ ਜਾਣ ਬੁੱਝ ਕੇ ਇਸ ਇਕੱਠ ਵਿੱਚ ਨਾ ਬੁਲਾਇਆ ਗਿਆ। ਤੇਜ ਸਿੰਘ ਦੇ ਧੜੇ ਨਾਲ 'ਕਰੀ' ਨੇ ਅੰਦਰਖ਼ਾਨੇ ਸਭ ਫ਼ੈਸਲਾ ਕੀਤਾ ਹੋਇਆ ਸੀ। 'ਕਰੀ' ਨੇ ਅਹਿਦਨਾਮੇ ਦੀਆਂ ਸ਼ਰਤਾਂ ਪੜ੍ਹ ਕੇ ਸੁਣਾਈਆਂ ਤੇਜ ਸਿੰਘ ਦੇ

64 / 100
Previous
Next