

ਦੀ ਦੋਸਤੀ ਵੱਲ ਵੀ ਨਹੀਂ ਡਿੱਠਾ। ਤੁਸਾਂ ਮੇਰੀ ਆਬਰੂ ਲੋਕਾਂ ਤੋਂ ਲੁਹਾਈ ਏ। ਤੁਸਾਂ ਕਰਾਰਨਾਮਿਆਂ ਤੇ ਅਹਿਦਨਾਮਿਆਂ ਉੱਪਰ ਵੀ ਕੁਝ ਅਮਲ ਨਹੀਂ ਕੀਤਾ।
"ਰਾਜਾ ਲਾਲ ਸਿੰਘ ਮੇਰਾ ਮੋਹਤਬਰ ਤੇ ਖੈਰਖਾਹ ਤੇ ਨਿਮਕ-ਹਲਾਲ ਸੀ। ਸੋ ਤੁਸਾਂ ਤਕਸੀਰੀ ਕਰਕੇ ਭੇਜ ਦਿੱਤਾ, ਤਾਂ ਅਸਾਂ ਕੁਝ ਨਹੀਂ ਤੁਸਾਂ ਨੂੰ ਆਖਿਆ। ਸਾਡੇ ਦਿਲ ਵਿੱਚ ਇਹ ਗੱਲ ਸੀ, ਜੋ ਆਪ ਸਾਹਿਬ ਸਾਡੇ ਪਾਸ ਨੇ। ਸਾਨੂੰ ਡਰ ਕਿਸ ਦਾ ਏ ? ਸਾਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ, ਝੂਠੀਆਂ ਗੱਲਾਂ ਸਾਡੇ ਜੁੰਮੇਂ ਲਾ ਕੇ ਤੇ ਕੈਦ ਚਹਾ ਕੀਤਾ।
"ਕੋਈ ਸਾਡੀ ਲਿਖਤ ਦੱਸੋ, ਵ ਕੁਝ ਸਾਡੇ ਜੁੰਮੇਂ ਲਾਓ ਆ, ਫੇਰ ਜੋ ਤੁਹਾਡੀ ਮਰਜ਼ੀ ਹੁੰਦੀ ਸੋ ਕਰਦੇ। ਇਕ ਮੈਂ ਤੇ ਮਹਾਰਾਜਾ ਤੇ ਬਾਈ ਟਹਿਲਣਾਂ ਅਸੀਂ ਸੰਮਨ (ਬੁਰਜ) ਵਿੱਚ ਕੈਦ ਵਾਂ। ਹੋਰ ਨੌਕਰ ਸਭ ਕੱਢ ਦਿੱਤੇ ਨੇ। ਅਸੀਂ ਬਹੁਤ ਲਾਚਾਰ ਹੋਏ ਆਂ। ਪਾਣੀ ਤੇ ਰੋਟੀ ਵੀ ਨਹੀਂ ਔਣ ਦਿੰਦੇ। ਇਸ ਤਰ੍ਹਾਂ ਜੁ ਸਾਨੂੰ ਤੰਗ ਕਰਦੇ ਹੋ, ਇਸ ਗੱਲ ਕੋਲੋਂ ਫਾਂਸੀ ਲਗਾ ਦਿਉ।
"ਜੇ ਤੁਸਾਂ ਸਾਡੀ ਅਦਾਲਤ ਕੀਤੀ, ਤਾਂ ਹੱਛੀ ਗੱਲ, ਨਹੀਂ ਤਾਂ ਨੰਦਣ ਸਤਰ ਵਿੱਚ ਫ਼ਰਿਆਦ ਕਰਾਂਗੇ। ਹੋਰ ਜਿਹੜਾ ਚਾਰ ਮਹੀਨਿਆਂ ਵਿੱਚ ਖ਼ਰਚ ਕੀਤਾ ਸੀ, ਇਕਵੰਜਾ ਹਜ਼ਾਰ, ਸੋ ਵੀ ਗਹਿਣੇ ਵੇਚ ਕੇ ਮਿਸਰ ਮੇਘਰਾਜ ਨੂੰ ਦੇ ਦਿੱਤਾ। ਕਿਸੇ ਕੋਲੋਂ ਕੁਝ ਮੰਗਦੇ ਨਹੀਂ ਸਾਂ। ਆਪਣੇ ਗਹਿਣੇ ਵੇਚ ਕੇ ਗੁਜ਼ਾਰਨ ਕਰਦੇ ਸਾਂ। ਬੇਨਿਹੱਕ ਸਾਡੀ ਆਬਰੂ ਕਿਉਂ ਲਾਹੀ। ਮੰਗਲਾਂ ਕੀ ਤਕਸੀਰ ਕੀਤੀ, ਉਹਨੂੰ ਵੀ ਕੱਢ ਦਿੱਤਾ।
"ਅੱਜ ਮਹਾਰਾਜ ਸਾਡੇ ਪਾਸ ਆ ਕੇ ਬਹੁਤ ਰੋਂਦੇ ਰਹੇ ਨੇ। ਆਖਣ ਲੱਗੇ, ਸਾਨੂੰ ਬਿਸ਼ਨ ਸਿੰਘ ਤੇ ਗੁਲਾਬ ਸਿੰਘ ਡਰਾਂਦੇ ਨੇ। ਜੇ ਤਾਂ ਮਹਾਰਾਜ ਨੂੰ ਡਰ ਨਾਲ ਕੁਝ ਹੋ ਗਿਆ, ਤਾਂ ਫਿਰ ਮੈਂ ਕੀ ਕਰਾਂਗੀ। ਉਨ੍ਹਾਂ ਨੂੰ ਆਖਿਆ ਨੇ, ਤੁਹਾਨੂੰ ਸਾਹਿਬ ਦਾ ਹੁਕਮ ਹੈ ਜੋ ਸ਼ਾਲਾ ਬਾਗ਼ ਜਾ ਕੇ ਉਤਰੋ। ਉਹ ਸੁਣ ਕੇ ਤੇ ਬਹੁਤ ਰੋਂਦੇ ਰਹੇ।
"ਇਹ ਜਿਹੜੀਆਂ ਗੱਲਾਂ ਸਾਡੇ ਨਾਲ ਕਰਦੇ ਹੋ, ਕਿਸੇ ਰਜਵਾੜੇ ਵਿੱਚ ਨਹੀਂ ਹੋਈਆਂ। ਤੁਸੀਂ ਗੁੱਝੇ ਰਾਜ ਕਿਉਂ ਸਾਂਭਦੇ ਹੋ ? ਜਾਹਰਾ ਹੋ ਕੇ