

ਕਿਉਂ ਨਹੀਂ ਕਰਦੇ। ਨਾਲੇ ਵਿੱਚ ਦੋਸਤੀ ਦਾ ਹਰਫ਼ ਰੱਖਦੇ ਓ, ਨਾਲੇ ਕੈਦ ਕਰਦੇ ਓ। ਮੇਰੀ ਅਦਾਲਤ ਕਰੋ, ਨਹੀਂ ਤਾਂ ਨੰਦਣ ਫ਼ਰਿਆਦ ਕਰਾਂਗੀ। ਤਿੰਨਾ ਚਹੁੰ ਨਿਮਕਹਰਾਮਾਂ ਨੂੰ ਰੱਖ ਲਓ, ਹੋਰ ਸਾਰੀ ਪੰਜਾਬ ਨੂੰ ਕਤਲ ਕਰਾ ਦਿਓ ਇਨ੍ਹਾਂ ਦੇ ਆਖੇ ਲੱਗ ਕੇ ਤੇ।"
(ਮੋਹਰ) ਅਕਾਲ ਸਹਾਏ, ਬੀਬੀ ਜਿੰਦ ਕੌਰ।
ਅੰਦਾਜ਼ਾ ਲਗਾਓ, ਕਿ ਇਹ ਕੁਛ ਲਿਖਣ ਵਾਲੀ ਜਿੰਦਾਂ ਦੇ ਅੰਦਰ ਕਿੰਨੀ ਕੁ ਬਲਦੀ ਹੋਵੇਗੀ।
ਲਾਹੌਰੋਂ ਕੱਢ ਕੇ ਜਿੰਦਾਂ ਸ਼ੇਖੂਪੁਰ ਪੁਚਾ ਦਿੱਤੀ ਗਈ। ਸੰਤ ਨਿਹਾਲ ਸਿੰਘ ਨੇ 'ਮਰਯਾਦਾ' ਵਿੱਚ ਇਸ ਘਟਨਾ ਬਾਰੇ ਇਉਂ ਲਿਖਿਆ ਹੈ :- "ਇਸ (ਤੇਜ ਸਿੰਘ ਨੂੰ ਤਿਲਕ ਨਾ ਦੇਣ) ਦਾ ਫਲ ਇਹ ਹੋਇਆ, ਕਿ ਇਸ ਘਟਨਾ ਤੋਂ ਕੁਛ ਦਿਨ ਪਿੱਛੋਂ ਰਾਜ ਮਹਿਲ ਵਿੱਚੋਂ ਸਭ ਨੌਕਰ ਹਟਾ ਦਿੱਤੇ ਗਏ। ਮਹਾਰਾਜਾ ਦੀ ਆਤਮਾ ਨੇ ਉਸ ਨੂੰ ਦੱਸ ਦਿੱਤਾ ਕਿ ਕੋਈ ਔਕੜ ਆਉਣ ਵਾਲੀ ਹੈ। ਸੰਧਿਆ (੧੮ ਅਗਸਤ) ਨੂੰ ਫਿਰ ਦਰਬਾਰ ਹੋਇਆ, ਜਿਸ ਵਿੱਚ ਮਹਾਰਾਜ ਵੀ ਬਿਰਾਜਮਾਨ ਸਨ। ਲਾਰੰਸ ਨੇ ਮਹਾਰਾਜ ਨੂੰ ਘੋੜੇ 'ਤੇ ਚੜ੍ਹ ਕੇ ਹਵਾ ਖਾਣ ਜਾਣ ਵਾਸਤੇ ਕਿਹਾ। ਕੁਵੇਲਾ ਹੋਣ ਦੇ ਕਾਰਨ ਮਹਾਰਾਜ ਇਹ ਸੁਣ ਕੇ ਬੜੇ ਹੈਰਾਨ ਹੋਏ ਪਰ ਉਹਨਾਂ ਇਹ ਪ੍ਰਾਰਥਨਾ ਮੰਨ ਲਈ। ਉਹ ਗੁਲਾਬ ਸਿੰਘ ਅਟਾਰੀ ਵਾਲੇ ਤੇ ਕੁਛ ਹੋਰ ਸਰਦਾਰਾਂ ਸਣੇ ਸ਼ਾਲਾਮਾਰ ਬਾਗ਼ ਵੱਲ ਚਲੇ ਗਏ। ਥੋੜ੍ਹੇ ਚਿਰ ਨੂੰ ਹਨ੍ਹੇਰਾ ਹੋ ਗਿਆ ਤਾਂ ਮਹਾਰਾਜ ਨੇ ਮੁੜਨਾ ਚਾਹਿਆ। ਇਸ ਵਿਚਾਰ ਨਾਲ ਉਹਨਾਂ ਸ਼ਹਿਰ ਵੱਲ ਘੋੜਾ ਮੋੜਿਆ। ਗੁਲਾਬ ਸਿੰਘ ਨੇ ਇਹ ਆਖ ਕੇ ਰੋਕਿਆ, 'ਕੀ ਆਪ ਸ਼ਹਿਰ ਮੁੜ ਕੇ ਸਾਡਾ ਨੱਕ ਵਢਾਉਂਗੇ ? ਲਾਰੰਸ ਸਾਹਿਬ ਦੀ ਆਗਿਆ ਹੈ ਕਿ ਮੈਂ ਆਪ ਨਾਲ ਸ਼ਾਲਾਮਾਰ ਜਾਵਾਂ।' ਮਹਾਰਾਜੇ ਨੇ ਦੁੱਖ ਨਾਲ ਜਾਣਾ ਮੰਨ ਲਿਆ। ਓਥੇ ਪੁੱਜੇ ਤਾਂ ਬਾਗ਼ ਵਿੱਚ ਆਪਣੇ ਨੌਕਰਾਂ ਨੂੰ ਵੇਖਿਆ ਤੇ ਇਹ ਵੀ ਡਿੱਠਾ, ਕਿ ਰਾਤ ਕੱਟਣ ਲਈ ਸਾਰਾ ਸਾਮਾਨ ਪਿਆ ਹੈ। ਇਸ 'ਤੇ ਆਪ ਨੇ ਰਤੀ ਵੀ ਗੁੱਸਾ ਪ੍ਰਗਟ ਨਾ ਕੀਤਾ, ਪਰ ਪ੍ਰਸ਼ਾਦ ਨਾ ਛਕਿਆ। ਦੂਜੇ ਦਿਨ ਆਪ ਨੂੰ ਪਤਾ ਲੱਗਾ ਕਿ ਆਪ ਦੀ ਮਾਤਾ ਨਜ਼ਰਬੰਦ ਕਰਕੇ ਸ਼ੇਖੂਪੁਰ ਭੇਜੀ ਗਈ ਹੈ। ਇਹ ਸੁਣ ਕੇ ਮਹਾਰਾਜੇ