

ਦਾ ਗ਼ਮ ਨਾਲ ਦਿਲ ਟੁੱਟ ਗਿਆ ਕਿਉਂਕਿ ਆਪ ਦਾ ਆਪਣੀ ਮਾਤਾ ਨਾਲ ਬਹੁਤ ਪਿਆਰ ਸੀ। ਲਾਹੌਰ ਪੁੱਜ ਕੇ ਆਪ ਨੇ ਆਪਣੇ ਪਹਿਲੇ ਨਿਵਾਸ ਅਸਥਾਨ ਸੰਮਨ ਬੁਰਜ ਵਿੱਚ ਨਾ ਰਹਿਣ ਦੀ ਇੱਛਿਆ ਪ੍ਰਗਟ ਕੀਤੀ ਤੇ ਤਖ਼ਤਗਾਹ ਦੇ ਉੱਪਰਲੇ ਕਮਰਿਆਂ ਵਿੱਚ ਰਹਿਣ ਲੱਗੇ। ਕੁਛ ਦਿਨ ਮਗਰੋਂ ਆਪ ਦੀ ਮਾਤਾ ਨੇ ਆਪ ਨੂੰ ਰਾਜ਼ੀ ਖ਼ੁਸ਼ੀ ਦਾ ਸੁਨੇਹਾ ਘੱਲਿਆ, ਤੇ ਆਪ ਲਈ ਕੁਛ ਖਿਡਾਉਣੇ ਤੇ ਮਠਿਆਈ ਘੱਲੀ। ਮਾਤਾ ਦੀ ਰਾਜ਼ੀ ਖ਼ੁਸ਼ੀ ਦਾ ਸਮਾਚਾਰ ਪਾ ਕੇ ਆਪ ਨੂੰ ਬੜੀ ਖ਼ੁਸ਼ੀ ਹੋਈ ਪਰ ਇਹ ਸੁਭਾਗ ਵੀ ਆਪ ਨੂੰ ਮੁੜ ਪ੍ਰਾਪਤ ਨਾ ਹੋਇਆ ਕਿਉਂਕਿ ਰੈਜ਼ੀਡੈਂਟ ਦੀ ਆਗਿਆ ਨਾਲ ਚਿੱਠੀ ਪੱਤਰ ਵੀ ਬੰਦ ਕਰ ਦਿੱਤਾ ਗਿਆ।"
੧੯ ਅਗਸਤ ਨੂੰ ਜਿੰਦਾਂ ਸ਼ੇਖੂਪੁਰ ਪੁੱਜੀ। ਉਹਦੀ ਰਾਖੀ ਉੱਤੇ ਸ. ਬੂੜ ਸਿੰਘ ਲਾਇਆ ਗਿਆ, ਜੋ ਜਿੰਦਾਂ ਦੇ ਵਿਰੋਧੀ ਧੜੇ ਵਿੱਚੋਂ ਸੀ।
ਅਗਲੇ ਦਿਨ ਗਵਰਨਰ-ਜੈਨਰਲ ਦਾ ਐਲਾਨ ਨਿਕਲਿਆ।
"ਲਾਹੌਰ ਦਰਬਾਰ ਦੇ ਸਰਦਾਰਾਂ, ਧਾਰਮਿਕ ਆਗੂਆਂ, ਬਜ਼ੁਰਗਾਂ ਤੇ ਮਹਾਰਾਜਾ ਦਲੀਪ ਸਿੰਘ ਦੇ ਰਾਜ ਦੇ ਵਸਨੀਕਾਂ ਦੇ ਗਿਆਨ ਵਾਸਤੇ ਆਮ ਐਲਾਨ :-
"ਲਾਹੌਰ, ੨੦ ਅਗਸਤ, ੧੮੪੭ ਈ: । ਲਾਹੌਰ ਦਰਬਾਰ ਤੇ ਸਰਕਾਰ ਅੰਗਰੇਜ਼ੀ ਵਿੱਚ ਮਿੱਤਰਤਾ ਹੋਣ ਦੇ ਕਾਰਨ, ਮਹਾਰਾਜੇ ਦੀ ਬਾਲਕ ਅਵਸਥਾ ਵਿੱਚ ਉਸ ਨੂੰ ਵਿੱਦਿਆ ਦੇਣ ਤੇ ਉਸਦੀ ਪਾਲਣਾ ਤੇ ਰੱਖਿਆ ਕਰਨ ਵਿੱਚ ਗਵਰਨਰ-ਜੈਨਰਲ ਪਿਤਾ ਵਰਗਾ ਸ਼ੌਕ ਰੱਖਦਾ ਹੈ।
"ਇਸ ਕਾਰਜ-ਸਿੱਧੀ ਵਾਸਤੇ ਗਵਰਨਰ-ਜੈਨਰਲ ਬੜਾ ਹੀ ਜ਼ਰੂਰੀ ਸਮਝਦਾ ਹੈ ਕਿ ਮਹਾਰਾਜਾ ਨੂੰ ਉਸਦੀ ਮਾਤਾ ਮਹਾਰਾਣੀ ਤੋਂ ਅਲੱਗ ਕਰ ਦਿੱਤਾ ਜਾਵੇ। ਇਸ ਸਲਾਹ ਵਿੱਚ ਦਰਬਾਰ ਨੇ ਸਰਬ ਸੰਮਤੀ ਪ੍ਰਗਟ ਕੀਤੀ ਹੈ। ਸੋ, ੧੯ ਅਗਸਤ, ੧੮੪੭ ਈ: ਨੂੰ ਮਹਾਰਾਣੀ ਸਾਹਿਬਾ ਨੇ ਲਾਹੌਰ ਦੇ ਰਾਜ ਮਹਿਲ ਨੂੰ ਛੱਡਿਆ ਤੇ ਉਸਨੂੰ ਸ਼ੇਖੂਪੁਰ ਪੁਚਾਇਆ ਗਿਆ।
"ਇਹ ਕਦਮ ਉਠਾਉਣ ਦੇ ਹੇਠ ਲਿਖੇ ਸਬੱਬ ਹਨ। ਪਹਿਲਾ : ਭਰ੍ਹੋਵਾਲ ਦੀ ਸੁਲ੍ਹਾ ਵੇਲੇ ਇਹ ਜ਼ਰੂਰੀ ਸਮਝਿਆ ਗਿਆ ਸੀ ਕਿ ਪਰਜਾ ਦੀ ਭਲਾਈ ਵਾਸਤੇ ਹਰ ਤਰ੍ਹਾਂ ਦੇ ਰਾਜਸੀ ਕੰਮਾਂ ਦੇ ਪ੍ਰਬੰਧ ਤੋਂ ਮਹਾਰਾਣੀ