

ਨੂੰ ਅਲੱਗ ਰੱਖਿਆ ਜਾਵੇ। ਉਸ ਨੂੰ ਵੱਖਰਾ ਗੁਜ਼ਾਰਾ ਦਿੱਤਾ ਗਿਆ, ਤਾਂ ਕਿ ਉਹ ਆਪਣੀ ਰਹਿੰਦੀ ਜ਼ਿੰਦਗੀ ਇੱਜ਼ਤ ਨਾਲ ਗੁਜ਼ਾਰ ਸਕੇ। ਇਹ ਸਭ ਕੁਛ ਹੁੰਦਿਆਂ ਹੋਇਆਂ ਮਹਾਰਾਣੀ, ਗੌਰਮਿੰਟ ਨੂੰ ਉਲਟਣ ਦੀਆਂ ਚਾਲਾਂ ਚਲਦੀ ਰਹੀ ਤੇ ਵਜ਼ੀਰਾਂ ਦੀ ਐਨੀ ਵਿਰੋਧਤਾ ਕਰਦੀ ਰਹੀ ਕਿ ਸਰਕਾਰੀ ਕੰਮਾਂ ਵਿੱਚ ਰੁਕਾਵਟਾਂ ਤੇ ਔਕੜਾਂ ਪੈਦਾ ਹੁੰਦੀਆਂ ਰਹੀਆਂ ਹਨ।
"ਦੂਜਾ : ਮਹਾਰਾਜਾ ਅਜੇ ਬਾਲਕ ਹੈ। ਉਹ ਵੱਡਾ ਹੋ ਕੇ ਓਹੋ ਜਿਹਾ ਬਣੇਗਾ, ਜਿਹੋ ਜਿਹਾ ਉਸ ਨੂੰ ਬਣਾਇਆ ਜਾਵੇਗਾ। ਸੋ, ਇਹ ਸੰਭਵ ਹੈ ਕਿ ਉਹਦੀ ਮਾਤਾ ਆਪਣੇ ਜ਼ਾਤੀ ਵਿਰੋਧ ਦੇ ਕਾਰਨ, ਸਰਦਾਰਾਂ ਦੇ ਵਿਰੁੱਧ ਉਹਦੇ ਮਨ ਵਿੱਚ ਜ਼ਹਿਰ ਭਰਦੀ ਰਹੇਗੀ। ਰਾਜ ਦੇ ਵਜ਼ੀਰਾਂ ਤੇ ਸਰਦਾਰਾਂ ਦੀ ਵਿਰੋਧਤਾ ਦੀ ਸਿੱਖਿਆ ਉਹਨੂੰ ਦਿੱਤੀ ਜਾਵੇਗੀ ਤੇ ਅਜਿਹੀ ਸਿੱਖਿਆ ਦੀ ਕਦੇ ਆਗਿਆ ਨਹੀਂ ਦਿੱਤੀ ਜਾ ਸਕਦੀ। ਮਹਾਰਾਜ ਦੀ ਸਿੱਖਿਆ, ਮਨ ਦੀ ਉੱਚਾਈ, ਕੁਦਰਤੀ ਵਿੱਦਿਆ ਤੇ ਇਨਸਾਨੀ ਗੁਣਾਂ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ, ਤਾਂਕਿ ਇਸ ਅਹਿਦਨਾਮੇ ਦੇ ਮੁੱਕਣ ਉੱਤੇ ਮਹਾਰਾਜੇ ਤੇ ਉਸਦੀ ਪਰਜਾ ਦੀ ਹਰ ਸ਼੍ਰੇਣੀ ਵਿੱਚ ਅਮਨ ਬਹਾਲ ਰਹਿ ਸਕੇ ਤੇ ਉਹ ਇੱਕ ਦੂਜੇ ਨੂੰ ਮਿਹਰਬਾਨ ਸਮਝਣ। ਅਮਨ ਇਕ ਰੱਬੀ ਦਾਤ ਹੈ, ਪਰ ਜੇ ਮਹਾਰਾਜਾ ਆਪਣੀ ਮਾਂ ਕੋਲ ਰਿਹਾ ਤਾਂ ਉਸ ਦੀ ਆਸ ਨਹੀਂ ਰੱਖੀ ਜਾ ਸਕਦੀ।
"ਤਿੱਜਾ : ਜਦੋਂ ਤੱਕ ਮਹਾਰਾਣੀ ਲਾਹੌਰ ਦੇ ਰਾਜ ਮਹਿਲ ਵਿੱਚ ਹੈ, ਓਪਰੇ ਬੰਦੇ ਬਿਨਾਂ ਰੁਕਾਵਟ ਉਸ ਨੂੰ ਮਿਲ ਸਕਦੇ ਹਨ ਤੇ ਹਰ ਇਕ ਫ਼ਸਾਦੀ-ਜੋ ਹੁਣ ਵਾਲੇ ਪ੍ਰਬੰਧ ਤੇ ਖ਼ੁਸ਼ ਨਹੀਂ-ਮਹਾਰਾਣੀ ਨੂੰ ਰਾਜ ਦਾ ਸਿਰਤਾਜ ਸਮਝਦਾ ਹੈ, ਤੇ ਵਿੱਚੋਂ ਕਈਆਂ ਨੇ ਤਾਂ ਖ਼ਾਲਸਾ ਸਰਕਾਰ ਨੂੰ ਉਲਟ ਦੇਣ ਦੇ ਵੀ ਯਤਨ ਕੀਤੇ ਹਨ।
"ਪੰਜਾਬ ਰਾਜ ਦੇ ਹਰ ਸੱਜਣ ਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਗਵਰਨਰ- ਜੈਨਰਲ ਹਿੰਦ ਆਪ ਜਨਤਾ ਦੇ ਅਮਨ, ਮੁਲਕ ਦੀ ਰਾਖੀ, ਸਰਕਾਰ ਦੀ ਸਥਿਰਤਾ, ਮਹਾਰਾਜੇ ਤੇ ਉਸ ਦੇ ਵਜ਼ੀਰਾਂ ਦੀ ਇੱਜ਼ਤ ਬਹਾਲ ਰੱਖਣ ਦਾ ਦਿਲੋਂ ਚਾਹਵਾਨ ਹੈ।”
ਏਸ ਐਲਾਨ ਦਾ ਲੋਕਾਂ ਉੱਤੇ ਬਹੁਤ ਬੁਰਾ ਅਸਰ ਪਿਆ। ਰਾਜ