Back ArrowLogo
Info
Profile

ਘਰਾਣੇ ਨਾਲ ਹਮਦਰਦੀ ਰੱਖਣ ਵਾਲਿਆਂ ਦੇ ਅੰਦਰ ਗੁੱਸੇ ਦੀ ਅੱਗ ਧੁਖਣ ਲੱਗ ਪਈ।

ਨੌਂ ਸਾਲ ਦੇ ਮਾਸੂਮ ਬੱਚੇ ਨੂੰ ਉਸਦੀ ਮਾਂ ਤੋਂ ਵਿਛੋੜ ਦਿੱਤਾ ਗਿਆ। ਰਾਜ-ਮਾਤਾ ਜਿੰਦ ਕੌਰਾਂ ਨੂੰ ਸ਼ੇਖੂਪੁਰ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ। ਭਰੋਵਾਲ ਦੇ ਅਹਿਦਨਾਮੇ ਦੇ ਉਲਟ ਉਹਦੀ ਪੈਨਸ਼ਨ ਘਟਾ ਦਿੱਤੀ ਗਈ। ਉਹਨੂੰ ਆਪਣੇ ਪੁੱਤਰ ਨੂੰ ਸੁਖ-ਸੁਨੇਹਾ ਘਲਣੋਂ ਵੀ ਰੋਕ ਦਿੱਤਾ ਗਿਆ। ਇਹ ਕੁਛ ਓਸ ਹੈਨਰੀ ਲਾਰੰਸ ਤੇ ਲਾਰਡ ਹਾਰਡਿੰਗ ਨੇ ਕੀਤਾ, ਜਿਨ੍ਹਾਂ ਨੂੰ ਨੇਕ ਦਿਲ, ਚੰਗੇ, ਭਲੇ ਪੁਰਸ਼ ਤੇ ਨਰਮ ਸੁਭਾਅ ਦੇ ਕਿਹਾ ਜਾਂਦਾ ਹੈ। ਸ਼ੇਖੂਪੁਰ ਪਹੁੰਚ ਕੇ ਜਿੰਦਾਂ ਨੇ ਹੈਨਰੀ ਲਾਰੰਸ ਨੂੰ ਦੂਸਰੀ ਚਿੱਠੀ ਲਿਖੀ।

"ਸਤਿਗੁਰ ਪ੍ਰਸਾਦਿ।

"ਲਿਖਤਮ ਬੀਬੀ ਸਾਹਿਬ ਜੀ,

ਲਾਰਨ (ਲਾਰੰਸ) ਸਾਹਿਬ ਜੋਗ!

"ਅਸੀਂ ਰਾਜੀ ਬਾਜੀ ਸ਼ੇਖੂਪੁਰੇ ਆਨ ਪਹੁੰਚੇ। ਤੁਸਾਂ ਸਾਡਾ ਅਸਬਾਬ ਸਾਂਭ ਕੇ ਭੇਜਣਾ। ਹੋਰ ਜੈਸੇ ਸੰਮਨ (ਬੁਰਜ) ਵਿੱਚ ਬੈਠੇ ਸੇ, ਤੈਸੇ ਸ਼ੇਖੂਪੁਰੇ ਬੈਠੇ ਹਾਂ। ਦੋਵੇਂ ਥਾਂ ਇਕੋ ਜਿਹੇ ਸਾਨੂੰ ਹਨ। ਤੁਸਾਂ ਮੇਰੇ ਨਾਲ ਬਹੁਤ ਜ਼ੁਲਮ ਕੀਤਾ ਏ। ਮੇਰਾ ਪੁੱਤਰ ਖੋਹ ਲਿਆ। ਦਸ ਮਹੀਨੇ ਮੈਂ ਢਿੱਡ ਵਿੱਚ ਰੱਖਿਆ, ਤੇ ਮੰਨ- ਮੰਨ ਪਾਲਿਆ ਈ। ਬਿਨਾਂ ਗੱਲ ਮੇਰੇ ਨਾਲੋਂ ਵਿਛੋੜਿਆ। ਮੈਨੂੰ ਤੇ ਕੈਦ ਰੱਖਦੇ, ਮੇਰੇ ਆਦਮੀ ਕੱਢ ਦਿੰਦੇ, ਮੇਰੀਆਂ ਟਹਿਲਣਾਂ ਕੱਢ ਦਿੰਦੇ, ਜਿਸ ਤਰ੍ਹਾਂ ਵੀ ਤੁਹਾਡੀ ਮਰਜ਼ੀ ਚਾਹੁੰਦੀ, ਉਸ ਤਰ੍ਹਾਂ ਮੇਰੇ ਨਾਲ ਕਰਦੇ, ਪਰ ਇੱਕ ਮੇਰੇ ਨਾਲ ਪੁੱਤਰ ਵਿਛੋੜਾ ਨਾ ਕਰਦੇ। ਵਾਸਤਾ ਈ ਆਪਣੇ ਰੱਬ ਦਾ, ਵਾਸਤਾ ਈ ਆਪਣੇ ਬਾਦਸ਼ਾਹ ਦਾ, ਜਿਸਦਾ ਨਿਮਕ ਖਾਂਦੇ ਹੋ, ਮੇਰਾ ਪੁੱਤਰ ਮੈਨੂੰ ਮਿਲੇ। ਇਹ ਦੁੱਖ ਮੌਤੋਂ ਸਹਿਆ ਨਹੀਂ ਜਾਂਦਾ, ਨਹੀਂ ਤਾਂ ਮੈਨੂੰ ਮਰਵਾ ਦਿੰਦੇ।

“ਪੁੱਤਰ ਮੇਰਾ ਬਹੁਤ ਅਯਾਣਾ ਏ, ਕੁਝ ਕਰਨੇ ਜੋਗਾ ਨਹੀਂ। ਮੈਂ ਬਾਦਸ਼ਾਹੀ ਛੋੜੀ। ਮੈਨੂੰ ਬਾਦਸ਼ਾਹੀ ਦੀ ਕੋਈ ਲੋੜ ਨਹੀਂ। ਵਾਸਤੇ ਰੱਬ ਦੇ ਮੇਰੀ ਅਰਜ਼ ਮੰਨੋ। ਏਸ ਵੇਲੇ ਮੇਰਾ ਕੋਈ ਨਹੀਂ। ਮੈਂ ਅੱਗੇ ਵੀ ਕੋਈ ਉਜਰ ਨਹੀਂ। ਜੋ ਆਖੋਗੇ, ਸੋ ਮੈਂ ਮੰਨਾਂਗੀ। ਮੇਰੇ ਪੁੱਤਰ ਕੋਲ ਕੋਈ ਨਹੀਂ। ਭੈਣ

74 / 100
Previous
Next