Back ArrowLogo
Info
Profile

ਭਾਈ ਨਹੀਂ, ਕੋਈ ਚਾਚਾ ਤਾਯਾ ਨਹੀਂ, ਬਾਪ ਇਸਦਾ ਨਹੀਂ। ਇਸ ਨੂੰ ਕੀਹਦੇ ਹਵਾਲੇ ਕੀਤਾ ਜੇ। ਮੇਰੇ ਨਾਲ ਏਡੀ ਜ਼ੁਲਮੀ ਐਵੇਂ ਜੇ। ਹੋਰ ਮੈਂ ਸ਼ੇਖੂਪੁਰੇ ਰਹਾਂਗੀ, ਮੈਂ ਲਾਹੌਰ ਨਹੀਂ ਜਾਵਾਂਗੀ, ਮੇਰੇ ਪੁੱਤਰ ਨੂੰ ਮੇਰੇ ਕੋਲ ਭੇਜ ਦੇਵੋ। ਮੈਂ ਉਨ੍ਹੀਂ ਦਿਨੀਂ ਤੁਸਾਂ ਪਾਸ ਆਵਾਂਗੀ, ਜਿਸ ਦਿਨ ਦਰਬਾਰ ਲਾਉਣਾ ਹੋਸੀ। ਉਸ ਦਿਨ ਉਸ ਨੂੰ ਮੈਂ ਭੇਜ ਦਿਆਂਗੀ। ਹੋਰ ਮੇਰੇ ਨਾਲ ਵੀ ਬਹੁਤ ਸੀ ਹੋਈ ਹੈ। ਮੇਰੇ ਪੁੱਤਰ ਨਾਲ ਵੀ ਬਹੁਤ ਸੀ ਹੋਈ ਏ ਤੇ ਲੋਕਾਂ ਦਾ ਕਿਹਾ ਮੰਨ ਲਿਆ। ਹੁਣ ਬੱਸ ਕਰੋ, ਬਹੁਤੀ ਹੋਈ ਹੈਗੀ।"

ਠੀਕ ਕਹਿੰਦੇ ਨੇ, ਸਿਆਸਤਦਾਨਾਂ ਦਾ ਦਿਲ ਨਹੀਂ ਹੁੰਦਾ, ਕੇਵਲ ਦਿਮਾਗ਼ ਹੁੰਦਾ ਹੈ। ਲਾਰੰਸ ਦੀ ਛਾਤੀ ਵਿੱਚ ਵੀ ਕੋਈ ਦਰਦ ਵਾਲਾ ਦਿਲ ਹੁੰਦਾ, ਤਾਂ ਦੁਖੀ ਜਿੰਦਾਂ ਦੀ ਇਹ ਚਿੱਠੀ ਪੜ੍ਹ ਕੇ ਜ਼ਰੂਰ ਪੰਘਰ ਪੈਂਦਾ। ਉਹਨੇ ਉੱਤਰ ਵਿੱਚ ਏਨਾ ਹੀ ਲਿਖਿਆ, ਕਿ ਦਲੀਪ ਸਿੰਘ ਮਾਂ ਨਾਲੋਂ ਵਿਛੜ ਕੇ ਬਹੁਤ ਖ਼ੁਸ਼ ਹੈ। ਨਾਲ ਹੀ ਹਾਕਮਾਨਾ ਬੋਲੀ ਵਿੱਚ ਲਾਰੰਸ ਨੇ ਕੁਛ ਹਦਾਇਤਾਂ ਲਿਖਣੀਆਂ ਵੀ ਜ਼ਰੂਰੀ ਸਮਝੀਆਂ।

ਉਸਦੇ ਉੱਤਰ ਵਿੱਚ ਜਿੰਦਾਂ ਨੇ ਤਿੱਜੀ ਚਿੱਠੀ ਲਿਖੀ।

"ਸਤਿਗੁਰ ਪ੍ਰਸਾਦਿ।

"ਲਿਖਤਮ ਮਹਾਰਾਨੀ ਸਾਹਿਬਾ।

"ਮੁਰਾਸਲਾ ਆਪ ਕਾ ਪਹੁੰਚਾ, ਬਹੁਤ ਖ਼ੁਸ਼ੀ ਹੋਈ ਕਿ ਮੈਂ ਤੁਮ ਕੋ ਯਾਦ ਹੂੰ। ਤੁਮ ਨੇ ਜੋ ਲਿਖਾ ਹੈ, ਮਹਾਰਾਜਾ ਖ਼ੁਸ਼ੀ, ਸੁਨ ਕਰ ਬਹੁਤ ਦਿਲ ਖ਼ੁਸ਼ੀ ਹੂਆ ਹੈ। ਜਿਸ ਦਿਨ ਸੇ ਹਮ ਲਾਹੌਰ ਸੇ ਚਲੇ ਆਏ ਹੈਂ, ਉਸ ਦਿਨ ਸੇ ਆਜ ਹਮ ਨੇ ਮਹਾਰਾਜ ਕੀ ਖ਼ੁਸ਼ੀ ਕੀ ਖ਼ਬਰ ਸੁਨੀ ਹੈ। ਜੋ ਤੁਮ ਨੇ ਲਿਖਾ ਹੈ, ਸੋ ਸਭ ਸੱਚ ਹੋਵੇਗਾ। ਔਰ ਮੇਰਾ ਦਿਲ ਗਵਾਹੀ ਨਹੀਂ ਦੇਤਾ ਕਿ ਮਹਾਰਾਜਾ ਰਾਜੀ ਹੋਵੇ। ਜਿਨ ਕੀ ਮਾਂ ਬਿਛੜ ਗਈ ਹੋਵੇ, ਉਹ ਕਿਉਂ ਕਰ ਰਾਜੀ ਹੋਵੇਂਗੇ। ਮਹਾਰਾਜ ਤੋਂ ਬਿਨਾਂ, ਇਹ ਫਲ ਦੇਤੇ ਹੈ। ਏਕ ਤੋਂ ਨਦਾਨ, ਔਰ ਏਕ ਕਬੀ ਵਿਛੜੇ ਨਹੀਂ ਥੇ। ਆਪ ਸਿਆਨੇ ਹੈ, ਬੁਧਵਾਨ ਹੋ, ਅਪਨੇ ਦਿਲ ਮੇਂ ਸਮਝੋ ਕਿ ਮਹਾਰਾਜਾ ਕਿਸ ਤਰ੍ਹਾਂ ਰਾਜੀ ਹੋਂਗੇ।

"ਇਹ ਜੋ ਤੁਮ ਨੇ ਲਿਖਾ ਹੈ, ਨਜ਼ਰ ਉੱਪਰ ਦੋਸਤੀ ਦੋਨੋਂ ਸਰਕਾਰ ਕੇ ਬਹੁਤ ਖ਼ਿਆਲ ਖ਼ੁਸ਼ੀ ਖ਼ਾਤਰ ਮਹਾਰਾਜ ਕਾ ਹੈ। ਜੋ ਤੁਮ ਨੇ ਮਹਾਰਾਜ ਕੀ

75 / 100
Previous
Next