

ਖ਼ੁਸ਼ੀ ਖ਼ਾਤਰ ਰੱਖੀ ਹੈ, ਉਹ ਸਾਰੇ ਜ਼ਮਾਨੇ ਮੇਂ ਮਸ਼ਹੂਰ ਹੋਈ ਹੈ ਕਿ ਰੋਤੇ ਹੂਏ ਕੋ ਛੀਨ ਕਰ ਸ਼ਾਲਾ ਬਾਗ਼ ਕੋ ਲੇ ਗਏ ਔਰ ਮਾਂ ਕੋ ਬਾਲ ਪਕੜ ਕਰ ਬਾਹਰ ਨਿਕਾਲ ਦੀਆ, ਤੁਮਹਾਰੇ ਦਿਲ ਮੇਂ ਇਤਨਾ ਦਰੇਗ ਨਾ ਆਇਆ ਕਿ ਮਹਾਰਾਜ ਨਦਾਨ ਹੈ, ਕਿਉਂ ਕਰ ਰਹੇਗਾ।
"ਤੁਮਹਾਰੇ ਤਈਂ ਇਸੀ ਇੱਜ਼ਤ ਆਬਰੂ ਕੇ ਤਈਂ ਰੱਖਾ ਥਾ, ਸੋ ਨਮਕਹਰਾਮੋਂ ਨੇ ਉਹ ਇੱਜ਼ਤ ਆਬਰੂ ਬੀ ਨਹੀਂ ਰਹਿਨੇ ਦੀ। ਏਕ ਅਫ਼ਸੋਸ ਹੈ ਕਿ ਤੁਮਨੇ ਹਮਾਰੇ ਜੁੰਮੇਂ ਸਮਝ ਕਰ ਤਕਸੀਰ ਨਹੀਂ ਲਗਾਈ, ਨਿਮਕਹਰਾਮੀਓਂ ਕੇ ਕਹਿਨੇ ਪਰ ਅਮਲ ਕਰ ਕਰ ਦੇਸ ਨਿਕਾਲਾ ਦੇ ਦੀਆ। ਜੋ ਕੀਆ, ਸੋ ਸਭ ਆਪ ਕੀ ਨੇਕਨਾਮੀ ਹੂਈ ਹੈ। ਮੇਰੀ ਇੱਜ਼ਤ ਆਬਰੂ ਔਰ ਤੁਮਹਾਰਾ ਜਬਾਨ ਕਾ ਸੁਖਨ ਗਿਆ। ਔਰ ਜੋ ਤੁਮ ਨੇ ਮੇਰੇ ਸਾਥ ਕੀਆ ਹੈ, ਐਸਾ ਕਿਸੀ ਖੂਨੀ ਕੇ ਸਾਥ ਬੀ ਨਹੀਂ ਗੁਜਰਤਾ ਹੈ। ਮੈਂ ਸਭ ਕੁਛ ਛੋੜ ਕਰ ਫ਼ਕੀਰ ਹੂਈ ਥੀ, ਸੋ ਤੁਮ ਨੇ ਫ਼ਕੀਰ ਬੀ ਨਹੀਂ ਰਹਿਨੇ ਦੀਏ। ਔਰ ਖ਼ਰਚ ਸੇ ਹਮ ਬਹੁਤ ਤੰਗ ਹੈਂ।
"ਔਰ ਬੰਧੂਜੀਤ ਕੋ ਤੁਮਹਾਰੇ ਪਾਸ ਭੇਜਾ ਹੈ। ਇਸ ਕੋ ਅਪਨੇ ਪਾਸ ਰਖਨਾ। ਔਰ ਆਧਾ ਅਸਬਾਬ ਹਮਾਰੇ ਪਾਸ ਪਹੁੰਚ ਗਿਆ ਹੈ, ਆਧਾ ਨਹੀਂ ਦੇਤੇ। ਹਮ ਕੋ ਦਿਲਵਾ ਦੋ, ਔਰ ਖ਼ਰਚ ਲੇ ਕਰ ਭੇਜੋ।"
ਇਸ ਚਿੱਠੀ ਦੇ ਅੰਗਰੇਜ਼ੀ ਉਲਥੇ ਉੱਤੇ ੧੬ ਭਾਦਰੋਂ, ੩੦ ਅਗਸਤ, ੧੮੪੭ ਦੀ ਤਾਰੀਖ਼ ਦਰਜ ਹੈ। ਇਸਦੀ ਬੋਲੀ ਵੀ ਪਹਿਲੀਆਂ ਚਿੱਠੀਆਂ ਨਾਲੋਂ ਵੱਖਰੀ ਤੇ ਓਪਰੀ ਹੈ। ਸ਼ਾਇਦ ਇਸ ਵਾਸਤੇ ਕਿ ਇਹ ਸਰਕਾਰੀ ਮੁਰਾਸਲੇ ਦੇ ਉੱਤਰ ਵਿੱਚ ਲਿਖੀ ਸੀ।
ਇਹ ਚਿੱਠੀ ਪੜ੍ਹ ਕੇ ਲਾਰੰਸ ਵਧੇਰੇ ਕਰੋਧਵਾਨ ਹੋ ਗਿਆ। ਜਿੰਦਾਂ ਦੀ ਕੈਦ ਪਹਿਲੇ ਨਾਲੋਂ ਵਧੇਰੇ ਸਖ਼ਤ ਕਰ ਦਿੱਤੀ ਗਈ। ਚਿੱਠੀ ਪੱਤਰ ਭੇਜਣ ਦੀ ਵੀ ਉਸ ਨੂੰ ਮਨਾਹੀ ਕਰ ਦਿੱਤੀ ਗਈ।
ਸੰਨ ੧੮੪੮ ਦੇ ਆਰੰਭ ਵਿੱਚ ਲਾਰਡ ਹਾਰਡਿੰਗ ਤੇ ਹੈਨਰੀ ਲਾਰੰਸ ਦੋਵੇਂ ਬਦਲ ਗਏ। ਉਹਨਾਂ ਦੀ ਥਾਂ ਨਵੇਂ ਹਾਕਮ ਆ ਗਏ। ਇੱਕੀ ਜਨਵਰੀ ਨੂੰ ਲਾਰਡ ਡਲਹੌਜ਼ੀ ਨੇ ਗਵਰਨਰ ਜੈਨਰਲ ਦਾ ਕੰਮ ਸਾਂਭਿਆ, ਤੇ ੯ ਮਾਰਚ ਨੂੰ ਫ਼ਰੈਡਰਿਕ ਕਰੀ ਲਾਹੌਰ ਦਾ ਰੈਜ਼ੀਡੈਂਟ ਬਣਿਆ। ਉਹਨਾਂ