

ਦੇ ਆਉਣ ਉੱਤੇ ਜਿੰਦਾਂ ਦੇ ਕਸ਼ਟਾਂ ਵਿੱਚ ਹੋਰ ਵਾਧਾ ਹੋ ਗਿਆ।
ਰੈਜ਼ੀਡੈਂਟ 'ਕਰੀ' ਲਾਰੰਸ ਨਾਲੋਂ ਵੀ ਵਧੇਰੇ ਸ਼ੱਕੀ ਸੁਭਾਅ ਦਾ ਸੀ। ਉਹਨੂੰ ਸ਼ੱਕ ਪਿਆ ਕਿ ਮਿਸਰ ਲਾਲ ਸਿੰਘ ਦਾ ਵਕੀਲ ਸਾਹਿਬ ਸਿੰਘ ਚੋਰੀ-ਚੋਰੀ ਆ ਕੇ. ਮ. ਜਿੰਦਾਂ ਨੂੰ ਮਿਲਦਾ ਹੈ। 'ਕਰੀਂ' ਨੇ ਇੱਕ ਪਾਸੇ ਜਿੰਦਾਂ ਨੂੰ ਸਖ਼ਤ ਤਾੜਨਾ ਕੀਤੀ ਤੇ ਦੂਜੇ ਪਾਸੇ ਸਾਹਿਬ ਸਿੰਘ ਨੂੰ ਡਾਂਟਿਆ ਕਿ ਜੇ ਉਹ ਮੁੜ ਕੇ ਸ਼ੇਖੂਪੁਰੇ ਦੇ ਨੇੜੇ ਵੇਖਿਆ ਗਿਆ ਤਾਂ ਸਖ਼ਤ ਸਜ਼ਾ ਦਿੱਤੀ ਜਾਏਗੀ।
ਥੋੜ੍ਹੇ ਦਿਨਾਂ ਪਿੱਛੋਂ ਹੋਰ ਅਫ਼ਵਾਹ ਉਡਾਈ ਗਈ ਕਿ ਜਿੰਦਾਂ ਨੇ ਕਸ਼ਮੀਰ ਵਿੱਚ ਰਾਜਾ ਗੁਲਾਬ ਸਿੰਘ ਨੂੰ ਤੇ ਲਾਹੌਰ ਮ. ਦਲੀਪ ਸਿੰਘ ਨੂੰ ਫ਼ਕੀਰਾਂ ਹੱਥ ਸੁਨੇਹੇ ਭੇਜੇ ਹਨ। ਪੜਤਾਲ ਕਰਨ ਉੱਤੇ ਸਭ ਗੱਲਾਂ ਝੂਠੀਆਂ ਨਿਕਲੀਆਂ।
ਇਹਨਾਂ ਦਿਨਾਂ ਵਿੱਚ ਹੀ ਜਿੰਦਾਂ ਨੇ ਆਪਣੇ ਨੌਕਰਾਂ ਨੂੰ ਸੱਠ-ਸੱਠ ਰੁਪੈ ਦੀਆਂ ਬੁਤਕੀਆਂ ਇਨਾਮ ਵਜੋਂ ਦਿੱਤੀਆਂ। ਇਹ ਖ਼ਬਰ ਸੁਣ ਕੇ 'ਕਰੀ' ਦੇ ਕਰੋਧ ਦੀ ਹੱਦ ਨਾ ਰਹੀ। ਉਹਨੇ ਜਿੰਦਾਂ ਦੀ ਹੱਤਕ ਕਰਨ ਵਾਸਤੇ ਦਿੱਤਾ ਹੋਇਆ ਇਨਾਮ ਵਾਪਸ ਕਰਵਾ ਦਿੱਤਾ ਤੇ ਪੁਰਾਣੇ ਸਾਰੇ ਨੌਕਰ ਕੱਢ ਕੇ ਉਹਨਾਂ ਦੀ ਥਾਂ ਨਵੇਂ ਰੱਖ ਦਿੱਤੇ। ਨਵੇਂ ਨੌਕਰਾਂ ਨੂੰ ਤਾੜਨਾ ਕਰ ਦਿੱਤੀ, ਕਿ ਕੋਈ ਵੀ ਮਹਾਰਾਣੀ ਤੋਂ ਕਿਸੇ ਕਿਸਮ ਦਾ ਇਨਾਮ ਜਾਂ ਬਖ਼ਸ਼ੀਸ਼ ਨਹੀਂ ਲੈ ਸਕਦਾ। ਨਵੇਂ ਨੌਕਰ ਸਾਰੇ ਹੀ ਵਿਰੋਧੀ ਧੜੇ 'ਚੋਂ ਰੱਖੇ ਗਏ।
ਕਰੀ ਵੱਲੋਂ ਜਿੰਦਾਂ ਨੂੰ ਵੀ ਤਾੜਨਾ ਕੀਤੀ ਗਈ ਕਿ ਉਹ ਖ਼ਾਸ ਨੌਕਰਾਣੀਆਂ ਤੋਂ ਬਿਨਾਂ ਕਿਸੇ ਨਾਲ ਗੱਲ ਤਕ ਨਹੀਂ ਕਰ ਸਕਦੀ। ਜੇ ਉਹਨੇ ਕਿਸੇ ਰਿਸ਼ਤੇਦਾਰ ਨੂੰ ਚਿੱਠੀ ਵੀ ਲਿਖਣੀ ਹੋਵੇ ਤਾਂ ਕਿਲ੍ਹੇ ਦੇ ਹਾਕਮ ਨੂੰ ਵਿਖਾ ਕੇ ਭੇਜੇ। ਏਥੋਂ ਤੱਕ ਸੁਣਿਆ ਜਾਂਦਾ ਹੈ ਕਿ ਮਹਾਰਾਣੀ ਨੂੰ ਭੋਜਨ ਵੀ ਉਹਦੀ ਮਰਜ਼ੀ ਦਾ ਨਹੀਂ ਸੀ ਦਿੱਤਾ ਜਾਂਦਾ। ਉਹਦੀ ਕੈਦ ਚੋਰਾਂ ਤੇ ਡਾਕੂਆਂ ਨਾਲੋਂ ਵੀ ਸਖ਼ਤ ਸੀ।
ਜਿੰਦਾਂ ਏਸ ਸਖ਼ਤ ਕੈਦ ਤੋਂ ਤੰਗ ਆ ਚੁੱਕੀ ਸੀ। ਉਹਨੇ ਕਲਕੱਤੇ ਲਾਰਡ ਡਲਹੌਜ਼ੀ ਕੋਲ ਫ਼ਰਯਾਦ ਕਰਨ ਵਾਸਤੇ ਆਪਣਾ ਵਕੀਲ ਜੀਵਨ