

ਪੰਝੀ ਮਈ ਨੂੰ ਰੈਜ਼ੀਡੈਂਟ ਲਿਖਦਾ ਹੈ, "ਰਾਜਾ ਸ਼ੇਰ ਸਿੰਘ ਦੇ ਡੇਰੇ 'ਚੋਂ ਖ਼ਬਰਾਂ ਆ ਰਹੀਆਂ ਹਨ ਕਿ ਮਹਾਰਾਣੀ ਦੇ ਦੇਸ਼ ਨਿਕਾਲੇ ਦੀ ਖ਼ਬਰ ਸੁਣ ਕੇ ਖ਼ਾਲਸਾ ਫ਼ੌਜ ਬੜੀ ਬੇਚੈਨ ਹੋ ਰਹੀ ਹੈ। ਸਿਪਾਹੀ ਆਖਦੇ ਹਨ, ਮਹਾਰਾਣੀ ਖ਼ਾਲਸਾ ਕੌਮ ਦੀ ਮਾਤਾ ਹੈ। ਜਦ ਉਹ (ਜਿੰਦਾਂ) ਤੇ ਬਾਲਕ ਦਲੀਪ ਸਿੰਘ ਹੀ ਉਹਨਾਂ ਤੋਂ ਦੂਰ ਕਰ ਦਿੱਤੇ ਗਏ ਹਨ, ਤਾਂ ਉਹ ਕੀਹਦੇ ਬਦਲੇ ਲੜਨ ? ਹੁਣ ਉਹਨਾਂ ਨੂੰ ਮੂਲਰਾਜ ਨਾਲ ਲੜਨ ਦੀ ਲੋੜ ਨਹੀਂ।"
ਈਵਾਨਸ ਬੈੱਲ ਲਿਖਦਾ ਹੈ, "ਰਾਜਾ ਸ਼ੇਰ ਸਿੰਘ ਦੇ ਡੇਰੇ ਵਿੱਚ ਜੋ ਘਿਰਣਾ ਤੇ ਬੇਚੈਨੀ ਵੱਧ ਰਹੀ ਹੈ, ਉਸ ਨੂੰ ਖ਼ਾਸ ਥਾਂ ਦਿੱਤੀ ਜਾਂਦੀ ਹੈ। ਪੰਜਾਬ ਦੇ ਸਾਰੇ ਵਸਨੀਕਾਂ ਨੂੰ, ਸਭ ਸਿੱਖਾਂ ਨੂੰ, ਅਸਲ ਵਿੱਚ ਸਾਰੀ ਦੁਨੀਆਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ਕਿ ਕਿੰਨੀਆਂ ਨਾਵਾਜਬ ਸਖ਼ਤੀਆਂ, ਧੱਕੇ ਤੇ ਜ਼ੁਲਮ ਨਾਲ ਫਰੰਗੀਆਂ ਨੇ ਵੱਡੇ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਨਾਲ ਬੁਰਾ ਸਲੂਕ ਕੀਤਾ ਹੈ।"
ਆਮ ਲੋਕ ਕਹਿੰਦੇ ਫਿਰਦੇ ਸਨ, "ਆਪਣੀ ਪਰਜਾ ਦੀ ਮਾਤਾ, ਮਹਾਰਾਣੀ ਨੂੰ ਕੈਦ ਕਰਕੇ ਹਿੰਦੁਸਤਾਨ ਵਿੱਚ ਭੇਜਣ ਨਾਲ ਅੰਗਰੇਜ਼ਾਂ ਨੇ ਸੁਲ੍ਹਾ ਤੋੜ ਦਿੱਤੀ ਹੈ।"
ਕਾਬਲ ਦਾ ਹਾਕਮ ਦੋਸਤ ਮੁਹੰਮਦ ਖ਼ਾਨ ਲਿਖਦਾ ਹੈ, "ਏਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਦਿਨੋਂ ਦਿਨ ਬੜੇ ਬੇਚੈਨ ਹੋ ਰਹੇ ਹਨ। ਕਈਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ, ਕਈਆਂ ਨੂੰ ਹਿੰਦੁਸਤਾਨ ਵਿੱਚ ਦੇਸ਼ ਨਿਕਾਲਾ ਦਿੱਤਾ ਗਿਆ ਹੈ, ਤੇ ਖ਼ਾਸ ਕਰ ਮ. ਦਲੀਪ ਸਿੰਘ ਦੀ ਮਾਤਾ ਨੂੰ ਕੈਦ ਵਿੱਚ ਸੁੱਟਿਆ ਗਿਆ ਹੈ, ਤੇ ਉਸ ਨਾਲ ਬੁਰਾ ਸਲੂਕ ਕੀਤਾ ਗਿਆ ਹੈ। ਇਹੋ ਜਿਹੇ ਵਰਤਾਉ ਨੂੰ ਸਾਰੇ ਮਜ਼੍ਹਬਾਂ ਦੇ ਲੋਕ ਬੁਰਾ ਸਮਝਦੇ ਹਨ ਤੇ ਸਾਰੇ ਅਮੀਰ ਗ਼ਰੀਬ ਇਸ ਨਾਲੋਂ ਮੌਤ ਨੂੰ ਚੰਗਾ ਸਮਝਦੇ ਹਨ।"
ਐਡਵਿਨ ਅਰਨੋਲਡ ਲਿਖਦਾ ਹੈ, "ਮਹਾਰਾਣੀ ਨੂੰ ਆਪਣੇ ਬਾਲਕ ਪੁੱਤਰ ਤੇ ਪਰਜਾ ਪਾਸੋਂ ਦੂਰ ਕਰਨ 'ਤੇ ਸਿੱਖਾਂ ਨੇ ਜਿੰਨਾਂ ਰੋਸ ਪ੍ਰਗਟ ਕੀਤਾ, ਉਸ ਨਾਲੋਂ ਕਿਤੇ ਵਧੇਰੇ ਆਪਣੇ ਹਿਰਦਿਆਂ ਵਿੱਚ ਰੱਖਦੇ ਹਨ।”
ਈਵਾਨਸ ਬੈੱਲ ਇੱਕ ਥਾਂ ਹੋਰ ਲਿਖਦਾ ਹੈ, "ਮਹਾਰਾਣੀ ਨੂੰ ਕੈਦ