

ਕਰਨ ਤੇ ਦੇਸ਼ ਨਿਕਾਲਾ ਦੇਣ ਬਾਰੇ ਲਾਰਡ ਡਲਹੌਜ਼ੀ ਦਾ ਐਲਾਨ ਅਮਨ ਬਹਾਲ ਰੱਖਣ ਦੇ ਤੌਰ 'ਤੇ ਨਹੀਂ, ਸਗੋਂ ਉਸ ਨੂੰ ਸਜ਼ਾ ਦੇਣ ਦੇ ਤੌਰ 'ਤੇ ਸੀ। ਮੇਰੇ ਖ਼ਿਆਲ ਵਿੱਚ ਇਹ ਐਲਾਨ ਨਾਵਾਜਬ, ਨਾ-ਮੁਨਾਸਬ ਤੇ ਬੇਇਨਸਾਫ਼ੀ ਵਾਲਾ ਸੀ। ਰਾਣੀ ਦਾ ਦੇਸ਼ ਨਿਕਾਲਾ ਉਹਨਾਂ ਸਭ ਲੋਕਾਂ ਦੀਆਂ ਨਜ਼ਰਾਂ ਵਿੱਚ-ਜਿਨ੍ਹਾਂ ਦਾ ਮ. ਰਣਜੀਤ ਸਿੰਘ ਦੀ ਬਾਦਸ਼ਾਹੀ ਨਾਲ ਸੰਬੰਧ ਸੀ- ਇਕ ਕੌਮੀ ਹੱਤਕ ਸੀ। ਤੇ ਇਹ ਰਾਣੀ ਦੇ ਪੁੱਤਰ ਨੂੰ ਤਖ਼ਤ ਤੋਂ ਉਤਾਰਨ ਤੇ ਰਾਜ ਨੂੰ ਤਬਾਹ ਕਰਨ ਬਦਲੇ ਪਹਿਲਾ ਕਦਮ ਸੀ।”
ਇਹਨਾਂ ਲਿਖਤਾਂ ਤੋਂ ਸਿੱਧ ਹੁੰਦਾ ਹੈ ਕਿ ਜਿੰਦਾਂ ਦੇ ਦੇਸ਼ ਨਿਕਾਲੇ ਨੇ ਬਹੁਤ ਥਾਈਂ ਫ਼ੌਜਾਂ ਵਿੱਚ ਅੱਗ ਭੜਕਾ ਦਿੱਤੀ ਸੀ ਤੇ ਜਿੱਥੇ ਅਜੇ ਭੜਕਣ ਵਿੱਚ ਦੇਰ ਸੀ, ਓਥੇ ਧੁਖ ਰਹੀ ਸੀ।
ਮਹਾਰਾਣੀ ਜਿੰਦਾਂ ਬਨਾਰਸ ਭੇਜ ਦਿੱਤੀ ਗਈ। ਓਥੇ ਉਸ ਨੂੰ ਮੈਕਗਰੇਗਰ ਦੀ ਨਿਗਰਾਨੀ ਵਿੱਚ ਸੌਂਪਿਆ ਗਿਆ। ਉਸਦੀ ਪੈਨਸ਼ਨ ਦੂਜੀ ਵਾਰ ਘਟਾ ਕੇ ਇੱਕ ਹਜ਼ਾਰ ਮਹੀਨਾ ਕਰ ਦਿੱਤੀ ਗਈ। ਭਾਵ ਡੇਢ ਲੱਖ ਸਾਲਾਨਾ ਦੀ ਥਾਂ ਕੇਵਲ ਬਾਰਾਂ ਹਜ਼ਾਰ ਸਾਲਾਨਾ । ਭਰੋਵਾਲ ਦੀ ਸੁਲ੍ਹਾ ਵਿੱਚ ਕੋਈ ਅਜਿਹੀ ਸ਼ਰਤ ਨਹੀਂ ਸੀ, ਜਿਸਦੇ ਕਾਰਨ ਪੈਨਸ਼ਨ ਘਟਾਈ ਜਾ ਸਕਦੀ। ਪਰ ਡਾਢੇ ਨੂੰ ਪੁੱਛੇ ਕੌਣ?
ਤੀਹ ਜੂਨ ਨੂੰ ਪਿੱਛੋਂ ਰੈਜ਼ੀਡੈਂਟ ਦੀ ਚਿੱਠੀ ਪੁੱਜੀ, "ਸਾਜ਼ਸ਼ ਬਾਰੇ ਕੁਛ ਚਿੱਠੀਆਂ ਮਿਲੀਆਂ ਨੇ, ਪਰ ਕਿਹਾ ਨਹੀਂ ਜਾ ਸਕਦਾ ਕਿ ਉਹ ਸੱਚੀਆਂ ਨੇ, ਜਾਂ ਝੂਠੀਆਂ। ਜੇ ਸੱਚੀਆਂ ਨੇ, ਤਾਂ ਮਹਾਰਾਣੀ ਬੜੀ ਘਿਰਣਾ ਭਰੀ ਸਾਜ਼ਸ਼ ਵਿੱਚ ਫਸੀ ਹੋਈ ਹੈ।"
ਇਹਨਾਂ ਚਿੱਠੀਆਂ ਦੀ ਪੜਤਾਲ ਕਰਕੇ ਮੈਕਗਰੇਗਰ ਨੇ ਮੰਨਿਆ ਕਿ ਜਿੰਦਾਂ ਨਿਰਦੋਸ਼ ਹੈ। ਫਿਰ ਵੀ ਉਸ ਨੂੰ ਸਜ਼ਾ ਦੇ ਦਿੱਤੀ ਗਈ। ਗਵਰਨਰ ਜੈਨਰਲ ਡਲਹੌਜ਼ੀ ਦੇ ਹੁਕਮ ਨਾਲ ਚੌਦਾਂ ਜੁਲਾਈ ਨੂੰ ਜਿੰਦਾਂ ਦੇ ਪੰਜਾਹ ਲੱਖ ਦੇ ਗਹਿਣੇ ਤੇ ਦੋ ਲੱਖ ਨਕਦ (ਜੋ ਕੁਛ ਵੀ ਉਹਦੇ ਕੋਲ ਸੀ) ਖੋਹ ਲਿਆ ਗਿਆ। ਇਸ ਤੋਂ ਅੱਗੇ ਲਿਖਦਿਆਂ ਛਾਤੀ ਫਟਦੀ ਹੈ, ਦੋ ਮੇਮਾਂ- ਐਲਨ ਤੇ ਸਟੈਨਲੀ-ਕੋਲੋਂ ਜਿੰਦਾਂ ਤੇ ਉਹਦੀਆਂ ਦਾਸੀਆਂ ਦੀ ਜਾਮਾ-