

ਪਾਸੋਂ ਇੱਕ ਰਕਮ (ਪੈਨਸ਼ਨ) ਲਵੇਗਾ, ਜੋ ਕੰਪਨੀ ਦੇ ਰੁਪਏ ਚਾਰ ਲੱਖ ਤੋਂ ਘੱਟ ਤੇ ਪੰਜ ਲੱਖ ਤੋਂ ਵੱਧ ਨਹੀਂ ਹੋਵੇਗੀ।
੫. ਮਹਾਰਾਜੇ ਦੀ ਇੱਜ਼ਤ ਤੇ ਸਨਮਾਨ ਕਾਇਮ ਰਖਿਆ ਜਾਵੇਗਾ। ਉਹ 'ਮਹਾਰਾਜਾ ਦਲੀਪ ਸਿੰਘ ਬਹਾਦਰ' ਦਾ ਖ਼ਿਤਾਬ ਰੱਖੇਗਾ, ਤੇ ਉਹ ਆਪਣੀ ਉਮਰ ਭਰ, ਉੱਪਰ ਦੱਸੀ ਪੈਨਸ਼ਨ ਦਾ ਓਨਾ ਹਿੱਸਾ ਲਿਆ ਕਰੇਗਾ, ਜੋ ਉਸ ਨੂੰ ਜ਼ਾਤੀ ਤੌਰ 'ਤੇ ਦਿੱਤਾ ਜਾਵੇਗਾ, ਪਰ ਜੇ ਉਹ ਅੰਗਰੇਜ਼ਾਂ ਦਾ ਤਾਬਿਆਦਾਰ ਰਹੇਗਾ, ਤੇ ਓਥੇ ਰਿਹਾਇਸ਼ ਰੱਖੇਗਾ, ਜਿੱਥੇ ਗਵਰਨਰ-ਜੈਨਰਲ ਉਸ ਲਈ ਥਾਂ ਤਜਵੀਜ਼ ਕਰੇਗਾ।"
ਪੰਜਾਬ ਵਿੱਚੋਂ ਸਿੱਖਾਂ ਦਾ ਰਾਜ ਸਮਾਪਤ ਹੋ ਗਿਆ। ਡਲਹੌਜ਼ੀ ਨੇ ਰਹਿੰਦਾ ਗੁੱਸਾ ਵੀ ਜਿੰਦਾਂ ਉੱਤੇ ਕੱਢ ਲਿਆ। ਪੰਜਾਬ ਦੀ ਜ਼ਬਤੀ ਤੋਂ ਪੂਰਾ ਇਕ ਸਤਵਾਰਾ ਪਿੱਛੋਂ, ਭਾਵ ਛੇ ਅਪ੍ਰੈਲ ਨੂੰ ਜਿੰਦਾਂ ਨੂੰ ਚੁਨਾਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ।