Back ArrowLogo
Info
Profile

ਅੱਜ ਫਿਰਾਂ ਫ਼ਕੀਰਾਂ ਦੇ ਹਾਲ

ਕੱਲ੍ਹ ਹੀਰੇ ਕਰਦੀ ਦਾਨ ਸਾਂ

ਅੱਜ ਰੋਟੀ ਤੋਂ ਕੰਗਾਲ

ਮੈਂ ਰਾਣੀ ਉਸ 'ਰਣਜੀਤ' ਦੀ

ਜੀਹਦੀ ਇੰਦਰ ਨਾ ਝਲਦਾ ਝਾਲ

ਜੀਹਦੀ ਭਬਕ ਡੁਲਾਵੇ ਅੰਬਰਾਂ

ਅਤੇ ਪ੍ਰਿਥਵੀ ਆਉਣ ਭੁਚਾਲ

ਮੈਂ ਮਾਂ ਮਹਾਰਾਜ 'ਦਲੀਪ' ਦੀ

ਜੀਹਨੂੰ ਮਿੱਤਰਾਂ ਫਾਹਿਆ ਜਾਲ

ਫਿਰਾਂ ਰੋਟੀ ਬਦਲੇ ਭਟਕਦੀ

ਅੱਜ ਵੇਖ ਜ਼ਮਾਨੇ ਦੀ ਚਾਲ

ਮੈਨੂੰ ਕਹਿਣਗੇ 'ਸ਼ਾਹੀ ਫ਼ਕੀਰਨੀ'

ਜਦ ਸ਼ਾਇਰ ਲਿਖਣਗੇ ਹਾਲ"

ਜਿੰਦਾਂ ਮੂੰਹੋਂ ਇਹ ਫਰਯਾਦ ਸੁਣ ਕੇ, ਨੇਪਾਲ ਦੇ ਰਾਣਾ ਜੰਗ ਬਹਾਦਰ ਨੂੰ ਤਰਸ ਆ ਗਿਆ। ਉਹਨੇ ਨਿਥਾਂਵੀਂ ਜਿੰਦਾਂ ਨੂੰ ਆਪਣੇ ਰਾਜ ਵਿੱਚ ਆਸਰਾ ਦੇਣਾ ਮੰਨ ਲਿਆ। ਮਹਾਰਾਣੀ ਦੇ ਨਿਰਬਾਹ ਵਾਸਤੇ ਉਹਨੇ ਆਪਣੇ ਖ਼ਜ਼ਾਨੇ ਵਿੱਚੋਂ ਵੀਹ ਹਜ਼ਾਰ ਰੁਪਇਆ ਸਾਲਾਨਾ ਦੇਣਾ ਪਰਵਾਨ ਕਰ ਦਿੱਤਾ। ਇਸ ਨੇਕੀ ਦੇ ਨਾਲ ਉਹਨੇ ਜਿੰਦਾਂ ਨੂੰ, ਖਟਮੰਡੂ (ਨੇਪਾਲ) ਵਿੱਚ ਰਹਿਣ ਵਾਲੇ ਅੰਗਰੇਜ਼ ਰੈਜ਼ੀਡੈਂਟ ਦੀ ਨਿਗਰਾਨੀ ਵਿੱਚ ਦੇ ਦਿੱਤਾ। ਏਥੇ ਜਿੰਦਾਂ ਲਗਭਗ ਬਾਰਾਂ ਸਾਲ ਅੰਗਰੇਜ਼ ਦੀ ਨਜ਼ਰਬੰਦੀ ਵਿੱਚ ਰਹੀ। ਫਿਰ ਵੀ ਇਹ ਕੈਦ ਬਨਾਰਸ ਜਾਂ ਚੁਨਾਰ ਨਾਲੋਂ ਸੌਖੀ ਸੀ।

ਬਾਕੀ ਸਭ ਕੁਛ ਜਿੰਦਾਂ ਨੇ ਸਹਿ ਲਿਆ ਸੀ ਪਰ ਪੁੱਤਰ ਦੇ ਵਿਛੋੜੇ ਨੇ ਉਹਨੂੰ ਅਸਲੋਂ ਨਿਢਾਲ ਕਰ ਦਿੱਤਾ। ਉਹ ਰਾਤ ਦਿਨੇ ਦਲੀਪ ਨੂੰ ਯਾਦ ਕਰਕੇ ਰੋਂਦੀ ਰਹਿੰਦੀ। ਇਸ ਨਿੱਤ ਦੇ ਰੋਣ ਨੂੰ ਉਹਦੀਆਂ ਅੱਖਾਂ ਦੀ ਜੋਤ ਖ਼ਤਮ ਕਰ ਦਿੱਤੀ। ਜਿੰਦਾਂ ਅਸਲੋਂ ਅੰਨ੍ਹੀਂ ਹੋ ਗਈ।

91 / 100
Previous
Next