Back ArrowLogo
Info
Profile

ਖੁੱਸ ਜਾਵੇਗੀ। ਅੰਗਰੇਜ਼ ਮੇਰੇ ਹਾਲ 'ਤੇ ਕਦੇ ਵੀ ਤਰਸ ਕਰੇਗਾ, ਇਸ ਗੱਲ ਦਾ ਮੈਨੂੰ ਸੁਪਨੇ ਵਿੱਚ ਵੀ ਭਰੋਸਾ ਨਹੀਂ। ਫਿਰ ਰਹਿੰਦੇ ਦਿਹਾੜੇ ਕਿਵੇਂ ਨਿਭਣਗੇ? ਹੱਛਾ, ਜਿਵੇਂ ਹੋਵੇਗੀ, ਵੇਖੀ ਜਾਵੇਗੀ। ਪਰ ਮੈਂ ਹੁਣ ਜਾਣੋਂ ਰੁਕ ਨਹੀਂ ਸਕਦੀ। ਮੈਂ ਦਲੀਪ ਬਿਨਾਂ ਨਹੀਂ ਰਹਿ ਸਕਦੀ। ਮੈਂ ਜ਼ਰੂਰ ਜਾਵਾਂਗੀ।'

ਹਜ਼ਾਰਾਂ ਔਕੜਾਂ ਸਾਹਮਣੇ ਵੇਖ ਕੇ ਵੀ ਜਿੰਦਾਂ ਤੁਰ ਪਈ। ਮਾਂ-ਪੁੱਤ ਦੇ ਸੰਨ੍ਹ ਵਿੱਚ ਭਾਵੇਂ ਸੈਂਕੜੇ ਦੋਜ਼ਖ਼ ਬਲਦੇ ਹੋਣ, ਫਿਰ ਵੀ ਮਾਂ ਪਿੱਛੇ ਨਹੀਂ ਪਰਤਦੀ। ਜਿੰਦਾਂ ਕਿਵੇਂ ਰੁਕ ਜਾਂਦੀ ?

ਜਿੰਦਾਂ ਸੋਚਦੀ ਜਾ ਰਹੀ ਸੀ, ‘ਦਲੀਪ ਓਦੋਂ ਮਸਾਂ ਨੌਂ ਸਾਲ ਦਾ ਸੀ, ਜਦੋਂ ਹੱਤਿਆਰਿਆਂ ਨੇ ਸਾਨੂੰ ਮਾਂ-ਪੁੱਤ ਨੂੰ ਵਿਛੋੜ ਦਿੱਤਾ ਸੀ। ਹੁਣ ਉਹ ਬਾਈ ਸਾਲ ਤੋਂ ਵੀ ਵਡੇਰਾ ਹੋ ਗਿਆ ਏ। ਓਦੋਂ ਉਹ ਬੜਾ ਭੋਲਾ-ਭਾਲਾ ਤੇ ਬੀਬਾ ਜਿਹਾ ਲੱਗਦਾ ਸੀ। ਹੁਣ ਪਤਾ ਨਹੀਂ, ਕਿਹੋ ਜਿਹਾ ਲੱਗਦਾ ਹੋਵੇਗਾ। ਓਦੋਂ ਉਹ ਮਸਾਂ ਮੇਰੀ ਢਾਕ ਤਕ ਆਉਂਦਾ ਸੀ। ਹੁਣ ਤਾਂ ਮੇਰੇ ਨਾਲੋਂ ਵੀ ਗਿੱਠ ਸਿਰ ਕੱਢਦਾ ਹੋਵੇਗਾ। ਮੂੰਹ ਨਾਲ ਆਖ ਲੈਣਾ ਸੌਖਾ ਏ, ਅੱਜ ਸਾਢੇ ਤੇਰਾਂ ਵਰ੍ਹੇ ਹੋ ਗਏ ਨੇ ਮੇਰੇ ਦਲੀਪ ਨੂੰ ਵਿਛੜਿਆਂ। ਪੁੱਤਰ ਤੇਰਾਂ ਦਿਨ ਅੱਖਾਂ ਤੋਂ ਓਹਲੇ ਹੋ ਜਾਏ ਤਾਂ ਮਾਂ ਦਾ ਕਲੇਜਾ ਪਾਟ ਜਾਂਦਾ ਏ। ਉਹ! ਹੋ ਕਿਸਮਤੇ........ ਤੱਤੀ ਮਾਂ-ਪੁੱਤਰ ਨੂੰ ਛਾਤੀ ਨਾਲ ਲਾਵੇਗੀ, ਪਰ ਉਹਦਾ ਮੂੰਹ ਨਹੀਂ ਵੇਖ ਸਕੇਗੀ। ਹੇ ਤਕਦੀਰ! ਤੂੰ ਮੇਰਾ ਸਭ ਕੁਛ ਖੋਹ ਲੈਂਦੀਓਂ, ਪਰ ਅੱਖਾਂ ਨਾ ਖੁਹੰਦੀਓਂ। ਮੈਂ ਪੁੱਤਰ ਨੂੰ ਵੇਖ ਤਾਂ ਲੈਂਦੀ ? ਅਜੇ ਵੀ ਰੱਬ ਦੇ ਘਰ ਕੀ ਘਾਟਾ ਏ ? ਕੀ ਪਤਾ, ਜੇ ਮੇਰਾ ਗੁਆਚਿਆ ਪੂਰਨ ਮਿਲ ਪਵੇ, ਤਾਂ ਮੇਰੀਆਂ ਅੱਖਾਂ ਵਿੱਚ ਵੀ ਰਾਣੀ ਇੱਛਰਾਂ ਵਾਂਗ ਜੋਤ ਆ ਜਾਵੇ। ਦੋ ਦਿਨ, ਸਿਰਫ਼ ਦੋ ਦਿਨ ਵਾਸਤੇ ਅੱਖਾਂ ਮਿਲ ਜਾਣ, ਮੈਂ ਪੁੱਤਰ ਨੂੰ ਰੱਜ-ਰੱਜ ਵੇਖਣ ਦੀ ਰੀਝ ਲਾਹ ਲਵਾਂ ਫੇਰ ਭਾਵੇਂ ਰੱਬ ਓਸੇ ਵੇਲੇ ਪ੍ਰਾਣ ਕੱਢ ਲਵੇ।'

ਸਾਰੇ ਰਾਹ ਗਿਣਤੀਆਂ ਗਿਣਦੀ ਜਿੰਦਾਂ ਫਰਵਰੀ ਵਿੱਚ ਕਲਕੱਤੇ ਪੁੱਜੀ। ਚਿਰੀ ਵਿਛੁੰਨੇ ਮਾਂ ਪੁੱਤ ਗਲ ਲੱਗ ਕੇ ਮਿਲੇ। ਦੋਹਾਂ ਦਿਆਂ ਨੇਤਰਾਂ

93 / 100
Previous
Next