Back ArrowLogo
Info
Profile

ਸਮਾਜ ਦੀ ਗੁਲਾਮੀ

ਰੂਹਾਂ ਦੀ ਗੱਲ ਅਕਸਰ ਜਿਸਮਾਂ 'ਤੇ

ਆ ਕੇ ਰੁਕ ਜਾਂਦੀ

ਕਿਉਂ ਜੁ ਸਮਾਜ ਨਾਮ ਦਾ ਕਲਬੂਤ

ਪਿੱਛਾ ਨਹੀਂ ਛੱਡਦਾ

ਅਕਸਰ ਹੀ ਸੂਹੇ ਲਾਲ ਰਿਸ਼ਤੇ ਵੀ

ਫਿੱਕੇ ਪੈ ਜਾਂਦੇ ਨੇ

ਕਿਸੇ ਬਾਂਝ ਔਰਤ ਦੀ ਪਤੀ ਨਾਲ ਰੂਹਾਂ ਦੀ ਸਾਂਝ

ਉਦੋਂ ਬੇਮਾਇਨੇ ਹੋ ਜਾਂਦੀ

ਜਦ ਉਹਦੀ ਸੱਸ ਹਰ ਦਿਨ ਉਹਨੂੰ ਤਾਹਨਿਆਂ ਦੇ

ਭੱਠ 'ਚ ਝੋਕ ਝੋਕ ਕਹਿੰਦੀ,

"ਨੀ ਡੈਣੇ ਛੱਡ ਦੇ ਖਹਿੜਾ ਮੇਰੇ ਪੁੱਤ ਦਾ,

ਵੱਧ ਜਾਣ ਦੇ ਵੰਸ਼ ਸਾਡਾ ਵੀ"

ਤੇ ਪਤੀ ਵੀ ਬਾਪ ਦੇ ਮੱਥੇ ਦੀਆਂ

ਤਿਉਂੜੀਆਂ ਭੰਨਣ ਲਈ

ਕਦੀ ਕਦੀ ਰੂਹਾਂ ਦੀ ਸਾਂਝ ਨੂੰ

ਨਿਕਾਰਣ ਦੀ ਕੋਸ਼ਿਸ਼ ਕਰਦਾ

ਤੇ ਉਹ ਬਾਂਝ ਔਰਤ ਹਰ ਦਿਨ

ਅੰਦਰੋਂ ਅੰਦਰ ਮਰਦੀ

ਹਾਂ ਏਹੀ ਤਾਂ ਹੈ ਸਾਡਾ ਸਮਾਜ

ਜੋ ਸਾਨੂੰ ਦੱਸਦਾ ਹੈ ਕਿ ਕੀ ਗ਼ਲਤ ਹੈ ਕੀ ਸਹੀ

ਸਾਡੇ ਖੁਦ ਦੀ ਸੋਚਣ ਸ਼ਕਤੀ ਜੰਗਾਲ ਲੱਗ ਗਿਆ

ਅਸੀਂ ਕਿਤਾਬਾਂ ਪੜ੍ਹ ਵਿਦਵਾਨ ਬਣ ਜਾਈਏ

ਪਰ ਇਹ ਸਮਾਜ ਸਾਡੀ ਧੌਣ ਤੇ

ਚਿਪਕਿਆ ਰਹਿੰਦਾ ਹੈ

ਨਾ ਚਾਹੁੰਦੇ ਵੀ ਅਸੀਂ ਸਮਾਜ ਦੀ ਗੁਲਾਮੀ ਕਰਦੇ

ਬੱਸ ਏਹੀ ਦੁਖਾਂਤ ਏ ਸਾਡਾ

43 / 130
Previous
Next