ਗੁਰੂ ਜੀ ਨੇ ਡੇਰਾ ਲਹਿੰਦੇ ਵਲ ਆਨਿ ਕੀਤਾ। ਜਿਮੀਂਦਾਰਾਂ ਨੂੰ ਕਹਿਆ: 'ਤੁਸਾਂ ਕੇ ਕੈ ਥਾਉਂ ਹਨਿ ਸੋਟੀ ਫੜਨ ਵਾਲੇ ? ਪਗਾਂ ਪੈਨ੍ਹਾਈਏ। ਗੋਇੰਦੇ ਚੌਧਰੀ ਕਹਿਆ: 'ਥਾਉਂ ਤਾਂ ਸਾਡੇ ਸਤਿ ਹਨਿ, ਸੋਟੀ ਫੜਨ ਵਾਲਾ ਤਾਂ ਮੈਂ ਹੀ ਹਾਂ।' ਗੁਰੂ ਜੀ ਬਚਨ ਕੀਤਾ; ਅਸੀਂ ਸਤਾਂ ਹੀ ਨੂੰ ਪਹਿਰਾਵਾਂਗੇ ਪੱਗਾਂ।
ਤਿਸ ਨਗਰੀ ਨੇ ਟਹਿਲ ਸੇਵਾ ਕੀਤੀ। ਗੁਰੂ ਜੀ ਖੁਸੀ ਕਰੀ। ਨੌ ਦਿਨ ਡੇਰਾ ਕੀਤਾ ਤਿਥੇ ॥੨॥
੩. ਰਾਹ ਵਿਚ ਡੇਰਾ
ਅਗੇ ਗੁਰੂ ਜੀ ਚਲੇ ਜਾਂਦੇ ਥੇ, ਰਸਤੇ ਬੀਚ ਘੋੜੇ ਨੂੰ ਸੂਲ ਹੋਇਆ, ਤਿਥੇ ਉਤਰ ਬੈਠੇ। ਓਥੇ ਬੀ ਗੁਰੂ ਕਾ ਅਸਥਾਨ ਬਣਿਆ ਹੈ॥੩॥
4. ਜਵੰਧਿਆਂ ਦੇ ਸੇਖੋਂ
ਅਗੇ ਡੇਰਾ ਗੁਰੂ ਜੀ ਨੇ ਸੇਖੇ ਕੀਤਾ। ਓਥੇ ਜੀਵੰਧਿਆਂ ਕੇ ਬਾਈ ਪਿੰਡ ਸਨਿ ਬਸਦੇ। ਮਟਿ ਪਾਸ ਆਨਿ ਉਤਰੇ। ਬਾਹੀਏ ਕਾ ਸਰਦਾਰ ਸੀ, ਓਸ ਦਾ ਨਾਉ ਥੀ ਤਲੋਕਾ, ਤਿਸ ਕੀ ਬੇਟੀ ਦਾ ਬੀਵਾਹ ਸੀ। ਓਸ ਬਾਈ ਦਿਨ ਜੰਞ ਰਖੀ ਤੇ ਗੁਰੂ ਜੀ ਕੀ ਟਹਿਲ ਸੇਵਾ ਕੁਛ ਨਾ ਕੀਤੀ। ਦੁਰਗੂ ਹਰੀ ਕਾ ਤਿਸ ਨੇ ਸੇਵਾ ਕਰੀ ਸਭ ਕਾਸੇ ਕੀ, ਤਿਸ ਨੂੰ ਖੁਸੀ ਕੀਤੀ। ਜੀਵੰਧਿਆਂ ਉਤੇ ਕੋਪ ਹੋਏ।
ਕੋਈ ਸਿਖ ਕਹਿੰਦੇ ਹਨ: ਗੁਰੂ ਦਸਮੇ ਪਾਤਸਾਹ ਨਾਲ ਸਨਿ। ਕਿਸੇ ਨੇ ਕਹਿਆ: 'ਏਹ ਬਾਹੀਏ ਕਾ ਟਿੱਕਾ ਹੈ ਚਲਿਆ ਜਾਂਦਾ ਚਾਂਦੀ ਕੀਆਂ ਖਖੜਾਮਾਂ ਵਾਲਾ। ਗੁਰੂ ਜੀ ਬਚਨ ਕੀਤਾ: 'ਏਸ ਦਾ ਕੀ ਨਾਉਂ ਹੈ ?? ਓਸ ਕਹਿਆ: 'ਏਸ ਕਾ ਨਾਉ ਤਲੋਕਾ ਹੈ ਜੀ। ' ਗੁਰੂ ਜੀ ਕਹਿੰਦੇ: 'ਇਹ ਤਾਂ ਅਕਲ ਕਾ ਅੰਧਾ ਹੈ। ਓਸ ਆਖਿਆ: 'ਜੀ! ਏਹੁ ਤਾਂ ਬਾਹੀਏ ਕਾ ਸਰਦਾਰ
1. ਇਹ ਸਾਖੀ ਗੁਰ ਪ੍ਰਤਾਪ ਸੂਰਜ ਗ੍ਰੰਥ ਰਾਸ ੧੧ ਅੰਸੂ ੩੪ ਵਿਚ ਕਵੀ ਸੰਤੋਖ ਸਿੰਘ ਜੀ ਨੇ ਦਿੱਤੀ ਹੈ।
2. ਇਹ ਟਿਕਾਣਾ ਮੂਲੋਵਾਲ ਤੋਂ ਪੰਜ ਕੋਹ ਪੱਛਮ ਵਲ ਹੈ। ਯਾਦਗਾਰ ਗੁਰਦੁਆਰੇ ਇਥੇ ਦੋ ਸੁਣੀਂਦੇ ਹਨ।