ਹੈ। ਗੁਰੂ ਜੀ ਹਥ ਉਤੇ ਹਥ ਮਾਰਕੇ ਕਹਿਆ: ‘ਬਾਹੀਆ ਨਾ ਤੇਹੀਆ' ਤਿੰਨ ਵਾਰੀ।
ਮਾਧੋ ਦਾਸ ਬੈਰਾਗੀ ਕੇ ਸੇਵਕ ਸਨ ਜਿਵੰਧੇ। ਓਥੇ ਜੀਵੰਧਿਆਂ ਕਾ ਜਮਾਈ' ਸੀ ਵਸਦਾ। ਓਸ ਨੇ ਬੀ ਗੁਰੂ ਕੀ ਟਹਿਲ ਕੀਤੀ ਹੈਸੀ। ਗੁਰੂ ਜੀ ਕਹਿਆ: 'ਸਿਖਾ! ਤੈਂ ਗੁਰੂ ਕੀ ਟਹਿਲ ਕੀਤੀ ਹੈ, ਐਥੋਂ ਉਠਕੇ ਆਪਣੇ ਪਿੰਡ ਦੁਆਬੇ ਜਾਇ ਬਸੁ। ਜਿਵੰਧਿਆਂ ਨਾਲਿ ਸੈਦ ਪੁਰ ਵਾਲੀ ਹੋਵੇਗੀ।' ਓਹੁ ਸਿਖ ਆਪਣੇ ਟਬਰ ਸਮੇਤ ਹੀ ਉਠ ਗਇਆ ਦੁਆਬੇ॥੪॥
5. ਹਢਿਆਏ ਵਬਾ ਹਟਾਈ
ਗੁਰੂ ਕਾ ਡੇਰਾ ਅਗੇ ਕੂਚ ਹੋਇਆ ਓਥੋਂ ਹਢਿਆਏ ਨੂੰ। ਪਿਛੇ ਤੇ ਜਿਵੰਧਿਆਂ ਨੂੰ ਖ਼ਬਰ ਹੋਈ, ਰਸਤੇ ਵਿਚ ਆਨਿ ਮਿਲੇ: 'ਜੀ ਗਰੀਬ ਨਵਾਜ। ਬਖਸ਼ੀਏ ਜੀ ! ਅਸੀਂ ਭੁਲੇ ਹਾਂ ਜੀ।' ਗੁਰੂ ਜੀ ਬਚਨ ਕੀਤਾ: ‘ਥੇਹੁ ਤੁਸਾਡਾ ਬਸਦਾ ਨਹੀਂ, ਹੋਰ ਜਿਥੇ ਬਸੋਗੇ ਸਿਰ ਉਘਾੜ ਬਸੋਗੇ। ਗੁਜਰਾਨ ਹੋਰਨਾਂ ਨਾਲੇ ਸਿਰੇ ਹੋਊਗੀ।'
ਗੁਰੂ ਜੀ ਹਢਿਆਏ ਆਨਿ ਉਤਰੇ ਟਾਲ੍ਹੀਆਂ ਕੀ ਝੰਗੀ ਹੇਠਿ। ਓਥੇ ਇਕ ਨਗਰੀ ਕੇ ਜਿਵੰਧੇ ਕੁੰਭੜਿਵਾਲ ਕੇ ਦਹੀ ਦੁਧ ਰਸਤ ਲੈ ਕੇ ਆਨਿ ਮਿਲੇ। ਗੁਰੂ ਜੀ ਨੇ ਉਨ੍ਹਾਂ ਉਤੇ ਖੁਸੀ ਕੀਤੀ: ਤੁਮਾਰੀ ਨਗਰੀ ਵਸਦੀ ਰਹੇਗੀ।'
ਮਗਰ ਤੇ ਈਸੇ ਖਾਂ ਕੀਆਂ ਫੌਜਾਂ ਨੇ ਜੀਵੰਧੇ ਮਾਰੇ ਲੁਟੇ। ਕੁੰਭੜਿਵਾਲ ਘੋੜਾ ਲੈਕੇ ਮਿਲਿਆ ਈਸੇ ਖ਼ਾਂ ਨੂੰ ਬਸਦੇ ਰਹੇ ਗੁਰੂ ਕਾ ਬਚਨ ਹੋਇਆ ਸੀ। ਫੇਰ ਸੇਖੇ ਮਟ ਵਾਲੀ ਜਾਗਾ ਤੇ ਕੋਸਭਰ ਉਗਣ ਕੀ ਵਲ ਨਗਰੀ ਵਸੀ।
1. ਜੁਆਈ।
2. ਇਹ ਸ੍ਰਾਪ ਨਹੀਂ, ਅਗੰਮ ਵਾਚਣਾ ਹੈ। ਕਿਉਂਕਿ ਅਗਲੀ ਸਾਖੀ ਦੇ ਆਰੰਭ ਵਿਚ ਜ਼ਿਕਰ ਹੈ ਕਿ ਜੀਵੰਧੇ ਬਖਸ਼ਾਉਣ ਹਿਤ ਪੁਜੇ ਹਨ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਹੋਰ ਥੇ ਜਾ ਵਸਣ ਲਈ ਕਿਹਾ ਤੇ ਓਥੇ ਦੀ ਵਸੋਂ ਵਿਚ ਸਰਫਰਾਜ਼ੀ ਬਖਸ਼ੀ।
ਗੁ:ਪ੍ਰ: ਸੂਰਜ ਗ੍ਰੰਥ ਵਿਚ ਇਥੇ ਦਸਿਆ ਹੈ ਕਿ ਇਹ ਨਗਰ ਉਜੜ ਗਿਆ ਸੀ ਤੇ ਲੋਕੀ ਮੇਰਠ ਕੋਲ ਜਾਕੇ ਵਸੇ ਸਨ। ਉਸ ਪਿੰਡ ਦਾ ਨਾਮ ਜਵੰਧਿਆਂ ਕਾ ਜਟਵਾੜਾ ਹੈ। ਪਰ ਇਹ ਸੇਖਾ ਬੀ ਮਗਰੋਂ ਫਿਰ ਆਬਾਦ ਹੋਇਆ।
3. ਪੂਰਬ