ਜੋਗਾ ਸਿੰਘ ਹਰੀ ਕੇ ਨੇ ਕਹਿਆ: 'ਮੂਲੋ ਵਾਲ ਗੁਰੂ ਕੇ ਉਤਰੇ ਸਨ, ਜਾਗਾ ਕਾ ਥਹੁ ਨਹੀਂ।" ਜਾਇ ਕੇ ਮੂਲੋਵਾਲ ਕੇ ਜਿਮੀਦਾਰ ਪੁਛੇ ਥੇ: 'ਗੁਰੂ ਕੇ ਕਿਥੇ ਉਤਰੇ ਸਨ?' ਓਦੋਂ ਦਾ ਇਕ ਚਮਿਆਰ ਸੀ, ਓਸ ਨੇ ਜਾਗਾ ਦੱਸੀ: 'ਗੁਰੂ ਜੀ ਵਡੇ ਐਤਿ ਕਰੀਰ ਹੇਠਿ ਸੀ ਪਲੰਘ ਡਾਹਿਆ। ' ਓਸ ਜੋਗਾ ਸਿੰਘ ਨੇ ਮੰਜੀ ਬਣਾਈ, ਹਮੇਸਾਂ ਮੱਥਾ ਟੇਕਣ ਜਾਵੇ। ਫੇਰ ਪਠਾਣਾਂ ਨਾਲ ਵੈਰੁ ਲਗ ਪਇਆ। ਓਸ ਕਾ ਨੇਮ ਸੀ ਮਥਾ ਟੇਕਣਿ ਕਾ। ਸੇਖੇ ਉਨਾਂ ਦੀ ਸਰਦਾਰੀ ਹੈ। ਓਸਦੀ ਉਲਾਦ ਬਸਦੀਹੇ ਹੁਣ ਤੀਕੁ। ਪਿੰਡੋਂ ਚੜਦੇ ਵਲ ਮੰਜੀ ਬਣਾਈ।
ਹਢਿਆਏ ਭੀ ਗੁਰੂ ਜੀ ਕੀ ਟਹਲ ਨਾਂ ਕੀਤੀ ਜੱਟਾਂ ਨੇ। ਗੁਰੂ ਜੀ ਗੁਸੇ ਹੋਏ। ਕੋਈ ਜਟ ਗੁਰੂ ਕੇ ਰਥਵਾਨ ਨੂੰ ਬੈਲ ਚਾਰਦੇ ਨੂੰ ਕਹਿੰਦਾ: 'ਸਾਡੇ ਕੱਖ ਰਖੇ ਹੋਏ ਹਨ; ਗਲ ਵਿਚ ਕਪੜਾ ਪਾਇਕੈ ਘਸੀਟਿਆ। ਓਸ ਨੇ ਕਹਿਆ ਜੀ ਜਟਾਂ ਨੇ ਮੈਨੂੰ ਘਸੀਟਿਆ। ਲਗੇ ਲੋਕ ਮਰਣ ਗਲ ਸੂਜ ਜਾਇ ਜਟੁ ਮਰ ਜਾਇ*।
ਹਢਿਆਏ ਜਿਥੇ ਗੁਰੂ ਕਾ ਡੇਰਾ ਸੀ ਓਥੇ ਟਾਲ੍ਹੀਆਂ ਕੀ ਝੰਗੀ ਸੀ, ਪਾਸ ਛਪੜੀ ਸੀ। ਇਕ ਜਿਮੀਦਾਰ ਗੁਰੂ ਜੀ ਕੇ ਪਾਸ ਮੱਥਾ ਟੇਕ ਕੇ ਬੈਠਿ ਗਇਆ। ਗੁਰੂ ਜੀ ਨਾਲ ਗਲਾਂ ਕਰਨ ਲਗਿਆ। 'ਗੁਰੂ ਜੀ! ਮਨੁਖ ਮਰਿ ਜਾਂਦੇ ਹੈਨਿ ਗਲ੍ਹ ਸੁਜ ਕੇ। ਗੁਰੂ ਜੀ ਬਚਨ ਕੀਤਾ: 'ਕਿਸੀ ਸਿਖ ਨੂੰ ਦੁਖ ਦਿਤਾ ਹੋਊਗੁ।