Back ArrowLogo
Info
Profile

ਹੈ ਪਿੰਡ ਵਿਚ, ਸਕਰ ਵੰਡੀਦੀ ਹੈ, ਭਾਈਚਾਰੇ ਸਦਿਆ ਹੈ । ਗੁਰੂ ਜੀ ਕਹਿਆ: 'ਤੂੰ ਤਾਂ ਗੁਰੂ ਕੀ ਟਹਿਲ ਵਿਚ ਹੈਂ, ਟਹਿਲ ਕਰ, ਤੇਰੇ ਦੋ ਵਰਤਾਰੇ ਹੋਏ ਅਜ ਤੇ'। ਜਿਚਰ ਤੀਕ ਓਹੁ ਰਹਿਆ ਓਸਨੂੰ ਦੋ ਵਰਤਾਰੇ ਮਿਲਦੇ ਰਹੇ॥੧੨॥

13. ਵਣ ਹੇਠ ਡੇਰਾ। ਜ਼ਿਮੀਦਾਰ ਨੂੰ ਵਰ

ਫੇਰ ਕੂਚ ਕਰੀ ਆਉਂਦੇ ਥੇ ਸਮਾਉ ਦੀ ਹੱਦ ਵਿਚ ਕਾਬਲ ਕੀ ਸੰਗਤ ਮਿਲੀ, ਓਥੇ ਹੀ ਉਤਰ ਪਏ। ਬਣ ਹੇਠ ਸਤਰੰਜੀਆਂ' ਬਿਛਾਇ ਦਿਤੀਆਂ। ਸਬਦ ਦੀ ਚੁੱਕੀ ਲਗੀ ਹੋਣ। ਕਾਰ ਭੇਟ ਲਗੇ ਚੜ੍ਹਾਉਣੇ ਸਿਖ। ਗੁਰੂ ਜੀ ਸਰਬਤ ਕੋ ਖੁਸੀ ਕਰੀ। ਸਿਖਾਂ ਨੂੰ ਗੁਰੂ ਕਾ ਦਰਸਨ ਕਰਕੇ ਬਡਾ ਅਨੰਦੁ ਹੋਇਆ। ਓਥੇ ਖੇਤ ਵਾਲਾ ਜਿਮੀਦਾਰ ਸੀ ਹਲ ਵਾਹੁੰਦਾ। ਓਸ ਆਖਿਆ: `ਏਹ ਤਾਂ ਕੋਈ ਬਡੀ ਸਕਤਿ ਵਾਲਾ ਹੈ'। ਆਪਣੀ ਰੋਟੀ ਲਸੀ ਲੈਕੇ ਅਗੇ ਜਾ ਰਖੀ। ਗੁਰੂ ਜੀ ਕਹਿਆ: 'ਏਹੁ ਤਾਂ ਤੇਰਾ ਪ੍ਰਸਾਦਿ ਹੈ, ਤੂੰ ਛਕਿ'। ਓਸ ਨੂੰ ਭੀ ਛਕਾਈ, ਸਿਖਾਂ ਭੀ ਛਕੀ। ਓਸ ਨੂੰ ਬਚਨ ਹੋਇਆ: 'ਤੇਰੇ ਘਰ ਦੁਧ ਸਦਾ ਹੋਵੇਗਾ।' ਓਸਕੇ ਸਦਾ ਹੀ ਹੁੰਦਾ ਹੈ॥੧੩॥

14. ਭਿਖੀ ਵਿਚ ਦੇਸੂ ਸੁਲਤਾਨੀਏ ਨੂੰ ਬਖਸ਼ੀਸ਼

ਗੁਰੂ ਜੀ ਦਾ ਡੇਰਾ ਫਿਰ ਭਿਖੀ ਹੋਇਆ। ਭਿਖੀ ਵਾਲਾ ਦੇਸੂ ਤੀਏ ਦਿਹ ਭੇਟ ਲੈਕੇ ਮਿਲਿਆ। ਗੁਰੂ ਜੀ ਨੇ ਕਹਿਆ: ਦੇਸ ਰਾਜ ਆਉ ਬੈਠ। ਸਿਖਾ! ਇਹ ਤਰਗਸ' ਵਿਚ ਖੂੰਡੀ ਕਿਉਂ ਪਾਈ ਹੈ ?' ਕਹਿੰਦਾ 'ਅਸੀਂ ਸੁਲਤਾਨੀ ਹਾਂ, ਰਖਿਆ ਦੀ ਪਾਈ ਹੈ ਜੀ। ਗੁਰੂ ਜੀ ਬਚਨ  ਕੀਤਾ: 'ਹਿੰਦੂ ਹੋਇਕੇ ਮੁਸਲਮਾਨ ਕਾ ਸਿਖ ਹੋਇਆ ਹੈਂ?”

ਗੁਰੂ ਜੀ ਕੀ ਕ੍ਰਿਪਾ ਹੋਈ, ਹੋਰ ਬਚਨ ਹੋਏ। ਗੁਰੂ ਜੀ ਨੇ ਕਹਿਆ: 'ਤੈਨੂੰ ਰਾਜ ਬਖਸਿਆ, ਇਹੁ ਸਰਵਰ ਦੀ ਖੂੰਡੀ ਸਿਟਿ ਪਾਉ । ਗੁਰੂ ਜੀ ਨੇ ਓਸ ਨੂੰ ਪੰਜ ਤੀਰ ਬੀਰਾਂ ਬਵੰਜਾਂ ਵਿਚਹੁਂ ਬਖਸੇ। ਬਚਨ ਕਹਿਆ: 'ਤੈਨੂੰ

1. ਫੂਹੜੀਆਂ, ਤੱਪੜ।

2. ਤਰਕਸ਼, ਭੱਥਾ। ਭਾਵ ਹੈ ਗਲੇ ਵਿਚ ਲਟਕਾਈ ਹੈ।

26 / 114
Previous
Next