ਸਰਦਾਰ ਬੀਰ ਬਖਸੇ। ਜਿਸ ਤਰਫ ਮੁਹੁ ਕਰੇਂਗਾ ਤੇਰੀ ਜੀਤ ਹੋਵੈਗੀ। ਸਿਖੀ ਰਖੇਂਗਾ ਤਾਂ ਰਾਜੁ ਕਰੇਂਗਾ। ਸਿਖੀ ਥੋਂ ਭਰਮ ਕਰੇਂਗਾ ਤਾਂ ਤੇਰਾ ਕੁਹੁ ਨਹੀਂ ਰਹੇਗਾ।'
ਓਹੁ ਮਥਾ ਟੇਕ ਕੇ ਗੁਰੂ ਜੀ ਤੋਂ ਕਿਲੇ ਨੂੰ ਜਾਂਦਾ ਰਹਿਆ। ਗੁਰੂ ਜੀ ਨੇ ਡੇਰਾ ਖੀਆਲੇ ਕੀਤਾ। ਓਸ ਨੂੰ ਸੇਖਾਂ ਕਹਿਆ: 'ਤੈ ਨੇ ਸਰਵਰ ਦੀ ਖੂੰਡੀ ਸਿਟੀ, ਬੁਰਾ ਕੀਤਾ। ਇਹ ਤਾਂ ਇਸਟੀ* ਫਿਰਦਾ ਹੈ ਸੋਢੀ। ਅਜਾਂ ਕਹੁ ਮੈਂ ਭੁਲਾ ਹਾਂ। ਤੀਰ ਸਿਟਿ ਪਾਉ, ਰੋਟ ਪਕਾਉ, ਖੂੰਡੀ ਨੂੰ ਮੱਥਾ ਟੇਕ ਕੇ ਪਾਸ ਰਖੁ।` ਓਸ ਨੇ ਤੀਰ ਸਿਟ ਪਾਏ, ਖੂੰਡੀ ਫੜ ਲਈ। ਭਰਾਈ ਨੇ ਤੀਰ ਨਿਕੇ ਨਿਕੇ ਕਰਕੇ ਵਢ ਕੇ ਚੁਲ੍ਹੇ ਵਿਚ ਫੂਕ ਦਿਤੇ, ਐਸਾ ਕਾਰਨ ਕੀਤਾ। ਭਰਾਈ ਦੇ ਕਹੇ ਆਪਣੀ ਜੜ ਪੁਟ ਲਈ ॥੧੪॥
15. ਖਿਆਲੇ ਇਕ ਬ੍ਰਹਮਣ ਪਰ ਖੁਸ਼ੀ
ਗੁਰੂ ਜੀ ਨੂੰ ਖਿਆਲੇ ਇਕ ਬ੍ਰਹਮਣ ਆਇ ਮਿਲਿਆ। ਹਲ ਵਾਹ ਕੇ ਆਉਂਦਾ ਸੀ। ਆਇ ਖਲੋਤਾ ਫਿਰ ਉਠਿ ਚਲਿਆ। ਗੁਰੂ ਜੀ ਨੇ ਕਹਿਆ ਬ੍ਰਹਮਣ ਨੂੰ: 'ਬਸੰਤਰ* ਪਹੁੰਚਾਇ ਜਾਈਂ।' ਓਸ ਬਸੰਤਰ* ਭੀ ਮੁੰਡੇ ਪਾਸ ਫੜਾਇਕੇ ਆਂਦਾ", ਦੁਧ ਆਪਣੇ ਸਿਰ ਉਤੇ ਰਖਕੇ ਆਣਿ ਹਥ ਜੋੜ ਖਲੇ ਹੋਏ।
ਗੁਰੂ ਜੀ ਨੇ ਬ੍ਰਹਮਣ ਨੂੰ ਭੀ, ਬਾਲਕੇ ਨੂੰ ਵੀ ਦੁਧ ਪਿਲਾਇਆ, ਹੋਰ ਸਿਖਾਂ ਨੇ ਭੀ ਪੀਤਾ। ਓਸ ਨੂੰ ਖੁਸੀ ਹੋਈ, 'ਤੇਰਾ ਛੰਨਾ ਭੀ ਵਿਆਹ ਕਾਰਜ ਪੂਰੀਦਾ ਰਹੁ। ਤੇਰੇ ਭਾਂਡੇ ਦੁਧ ਭੀ ਰਹੂ ਸਦਾ।
ਗੁਰੂ ਜੀ ਨੇ ਕਹਿਆ: 'ਏਥੇ ਖੂਹ ਲਗੇਗਾ। ਇਕ ਇਸ ਜਾਗਾ ਬੋਹੜ ਲਗੇਗਾ। ਓਥੇ ਖੂਹ ਭੀ ਲਗਾ, ਬੋਹੜ ਭੀ ਲਗਾ। ਇਹ ਗੁਰੂ ਕਾ ਬਚਨ ਸੀ॥੧੫॥
*ਇਸਟੀ=ਜਿਸ ਨੇ ਮੰਤ੍ਰ ਸਿਧ ਕੀਤੇ ਹੋਣ। ਸ਼ੇਖ ਦਾ ਮਤਲਬ ਘ੍ਰਿਣਾਸੂਚਕ ਪਦ
ਕਹਿਣ ਤੋਂ ਹੈ।
1. ਪਾ: ਧਾਈ।
2. ਸਾਖੀ 12, 13 ਤੇ 14 ਦਾ ਪ੍ਰਸੰਗ ਸੁ: ਪ੍ਰ: ਵਿਚ ਰਾਸ ੧੧ ਅੰਸੂ ੩੭- ੩੮ ਵਿਚ ਕਵੀ ਜੀ ਨੇ ਦਿੱਤਾ ਹੈ।
3. ਅੱਗ । ਪਾ:- ਬਿਸ੍ਰਤ
4. ਖਾ: ਕਾ: ਵਾਲੇ ਨੁਸਖੇ ਵਿਚ ਇਥੇ ਸਤਰ ਵੱਧ ਹੈ:- ਤੀਮੀ ਪਾਸਿ ਪਾਣੀ ਚੁਕਾਇਕੇ ਆਂਦਾ।'