Back ArrowLogo
Info
Profile

16. ਮੌੜਾਂ ਤੋਂ ਦੇਉ ਕਢਿਆ, ਜੰਡ ਵਿਚ ਪਿਪਲ

ਅਗੇ ਡੇਰਾ ਖੀਆਲੇ ਥੋਂ ਮੋੜੀਂ ਹੋਇਆ। ਗੁਰੂ ਕੇ ਪਿੰਡ ਦੇ ਲਾਉਣੇ ਡੇਰੇ ਕੀ ਜਾਗਾ ਵੇਖਣਿ ਲਗੇ ਤਾਂ ਇਕੁ ਵਾੜਾ ਦੂਰ ਤੀਕੁ ਕੀਤਾ ਹੋਇਆ ਸੀ। ਵਿਚ ਵਾੜੇ ਕੇ ਵਿਚ ਵਡਾ ਜੰਡੁ ਹੈਸੀ। ਗੁਰੂ ਜੀ ਨੇ ਕਹਿਆ: 'ਏਸ ਵਾੜੇ ਕੀ ਮੋੜ੍ਹੀ ਖੋਲੇ, ਈਹਾਂ ਡੇਰਾ ਕਰਾਂਗੇ। ਪੈਂਚਾਂ ਨੇ ਹਥ ਜੋੜੇ: 'ਜੀ! ਏਸ ਜੰਡ ਹੇਠ ਮਨੁਖ, ਘੋੜਾ, ਮਹਿਂ, ਗਾਇ ਜਾਇ ਖਲੋਵੇ ਸਭ ਮਰ ਜਾਂਦਾ ਹੈ। ਏਥੇ ਦੇਉ ਰਹਿੰਦਾ ਹੈ। ਗੁਰੂ ਜੀ ਨੇ ਕਹਿਆ: ਦੇਉ, ਸਿਖੋ! ਉਠਿ ਜਾਵੇਗਾ। ਓਨਾ ਆਖਿਆ: ‘ਪਰਸੋਂ ਸਾਡਾ ਮੁੰਡਾ ਮਾਰ ਦਿਤਾ ਹੈ, ਏਥੇ ਦੇਉ ਰਹਿੰਦਾ ਹੈ।` ਗੁਰੂ ਜੀ ਨੇ ਬਚਨ ਕੀਤਾ: ਦੇਉ ਨੂੰ, ਸਿਖੋ। ਕਢ ਦੇਵਾਂਗੇ, ਦੇਉਤੇ ਕਾ ਵਾਸਾ ਕਰਾਂਗੇ। ਸਾਨੂੰ ਕੋਈ ਭੈ ਨਾਹੀ। ਅਸੀ ਐਸਾ ਅਗੇ ਅਨੰਦ ਪੁਰ ਵਿਚੋਂ ਕਢਿਆ ਹੈ, ਸਹਿਤ ਕੁਟੰਬ ਦੇ ਏਸ ਨੂੰ ਭੀ ਕਢਾਂਗੇ।'

ਰਾਤ ਨੂੰ ਦੇਉ ਕਹਿਣ ਲਗਾ: ਅਗੇ ਮੈਨੂੰ ਗੁਰੂ ਅਮਰਦਾਸ ਜੀ ਨੇ ਕੱਢਿਆ ਸੀ ਗੋਇੰਦ ਵਾਲ ਤੇ, ਐਥੇ ਮੈਂ ਜੰਗਲ ਦੇਸ਼ ਮੈਂ ਰਹਿੰਦਾ ਥੀ। ਇਕ ਸੌ ਪੈਤਾਲੀ ਵਰਸ ਹੋਏ। ਗੁਰੂ ਜੀ ਕਹਿਆ: 'ਏਥੋਂ ਚਲਿਆ ਜਾਹ, ਕਿਸੇ ਹੋਰ ਦੇਸ ਜਾਇ ਰਹੁ। ਤਲਵੰਡੀ ਗੁਰੂ ਕੀ ਕਾਂਸੀ ਹੈ, ਤਿਸ ਤੇ ਬਾਰਾਂ ਬਾਰਾਂ ਕੋਸ ਕੋਈ ਦੇਉ ਜਿੰਨ ਨਹੀਂ ਰਹਿਣਾਂ ਪਊਗਾ। ਮਾਨੁਖ ਵੀ ਦੇਉਤਾ ਸਰੂਪ ਹੋਣਗੇ। ਤੂੰ ਚਲਿਆ ਜਾਹ ਤੈਨੂੰ ਹਛਾ ਕਹਿਦੇ ਹਾਂ। ਈਹਾਂ ਦੇਵਤਾ ਪੈਦਾ ਹੋਵੇਗਾ।'

ਗੁਰੂ ਕੇ ਬਚਨ ਕਰਿ ਵਡਾ ਪਿਪਲੁ ਲਗਾ ਵਿਚਿ ਜੰਡਕੇ, ਜੰਡ ਦੂਰ ਹੋਇਆ। ਵਡੀ ਪ੍ਰਤੀਤ ਆਈ ਦੇਉ ਕਢੇ ਥੋਂ। ਗੁਰੂ ਜੀ ਕੀ ਟਹਿਲ ਬਹੁਤ ਕੀਤੀ ਜਿਤਨੇ ਦਿਨ ਰਹੇ ॥੧੬॥

1. ਨੇੜੇ, ਲਾਗੇ।

2. ਖਿਆਲੇ ਤੇ ਮੋੜ ਦਾ ਪ੍ਰਸੰਗ ਸੂ: ਪ੍ਰ: ਰਾਸ ੧੧ ਅੰਸੂ ੩੮ ਵਿਚ ਹੈ।

28 / 114
Previous
Next