56. ਚਿਰੰਜੀਵੀ ਸਾਧ ਨੂੰ ਤਾਰਿਆ
ਅਗੇ ਸਾਖੀ ਹੋਰ ਤੁਰੀ। ਗੁਰੂ ਜੀ ਸਰਾਇ ਜਾਇ ਉਤਰੇ। ਓਥੇ ਸਾਧ ਰਹਿੰਦਾ ਸੀ। ਕਹਿੰਦਾ, 'ਕਉਣਿ ਉਤਰਿਆ ਹੈ, ਤਾਲ ਕੇ ਪਰਲੇ ਕਿਨਾਰੇ ?'
ਓਥੇ ਸਿਖ ਭੀ ਜਾਇ ਨਿਕਲੇ ਸਨਿ। ਓਸ ਕੇ ਸੇਵਕ ਕਹਿੰਦੇ: 'ਗੁਰੂ ਹੈ, ਜਿਸ ਕਾ ਤੁਰਕਾਂ ਨਾਲ ਜੁਧ ਹੋਇਆ।'
ਕਹਿੰਦਾ: 'ਗੁਰੂ ਕੀ ਕੇਤੀਕ ਉਮਰ ਹੈ ?”
ਸਿਖ ਕਹਿੰਦੇ: 'ਚਉਤੀ ਪੈਂਤੀ ਬਰਸ ਕੀ ਉਮਰ ਹੈ।'
ਕਹਿੰਦਾ: 'ਓਸ ਤੇ ਕਿਆ ਲੈਣਾ ਹੈ ?”
ਸਿਖਾਂ ਨੇ ਗੁਰੂ ਜੀ ਪਾਸ ਕਹਿ ਦੀਆ: 'ਸਾਧ ਕਹਿੰਦਾ ਸੀ ਏਡੀ ਉਮਰ ਗੁਰੂ ਕੀ ਹੈ ਤਾਂ ਕੀ ਲੈਣਾ ਹੈ।'
ਗੁਰੂ ਜੀ ਕਹਿੰਦੇ: ‘ਸਾਧ ਉਮਰ ਕਾ ਗੁਮਾਨ ਕਰਦਾ ਹੈ।' ਸਿਖੀ ਕਹਿਆ: 'ਜੀ ਏਸ ਕੀ ਕੈਡੀ ਕੁ ਉਮਰ ਹੈ? ਗੁਰੂ ਜੀ ਕਹਿੰਦੇ: 'ਇਸਕੀ ਉਮਰ ਇਕ ਹਜਾਰ ਬਰਸ ਕੀ ਤੇ ਛੇ ਬੀਹਾਂ ਬਰਸ ਉਤੇ ਕੀ ਹੈਗੀ। ਸਮਾਧਿ ਲਗਾਉਂਦਾ ਹੈਗਾ।'
ਸਾਧ ਕੇ ਸੇਵਕ ਭੀ ਸੁਣਦੇ ਥੇ, ਸਾਧ ਨੂੰ ਜਾਇ ਕਹਿੰਦੇ ਗੁਰੂ ਜੀ ਕਹਿੰਦੇ, ਸਾਧ ਉਮਰ ਕਾ ਗੁਮਾਨ ਕਰਦਾ ਹੈ। ਇਕ ਹਜਾਰ ਛੇ ਬੀਹਾਂ ਬਰਸ ਉਤੇ ਕੀ ਹੈ ਸਾਧ ਕੀ ਉਮਰ।'
ਸਾਧ ਕਹਿੰਦਾ: 'ਐਡੀ ਉਮਰ, ਸੋਝੀ ਐਡ। ਸਾਧ ਗੁਰੂ ਜੀ ਕਾ ਦਰਸਨ ਕਰਣਿ ਆਇਆ ਸੋਟੀ ਹਥਿ ਫੜਕੇ। ਅਗੇ ਰਹਿਰਾਸ ਪੜੀ ਦੀ ਸੀ। ਸਾਧ ਆਇਕੇ ਗੁਰੂ ਜੀ ਕੇ ਸਾਮਣੇ ਖੜੋਇ ਰਹਿਆ। ਗੁਰੂ ਜੀ ਕਹਿੰਦੇ; 'ਸਾਧਾ ਬੈਠਿ ਜਾਹ।' ਸਾਧ ਮੱਥਾ ਟੇਕ ਕੇ ਬੈਠ ਗਿਆ। ਰਹਿਰਾਸ ਨੂੰ ਭੋਗ ਪਇਆ।
ਸਾਧ ਨੇ ਕਹਿਆ; 'ਜੀ ਆਪਣੀ ਚਰਣੀ ਲਾਓ; ਸਿਖ ਕਰੋ!' ਗੁਰੂ ਜੀ ਕਹਿੰਦੇ, 'ਤੂੰ ਤਾਂ ਅਗੇ ਹੀ ਸਿਖ ਰਹਿਂ, ਪੰਥ ਬਧਾਉਣਾ ਹੈ।'
ਗੁਰੂ ਜੀ ਸਾਧ ਉਤੇ ਖੁਸੀ ਹੋਏ। ਸਾਧ ਨੇ ਮੱਥਾ ਟੇਕਿਆ। ਸਾਧ ਕਹਿੰਦਾ `ਜੀ, ਉਮਰ ਏਹ ਸੋਝੀ ਏਹ?'