Back ArrowLogo
Info
Profile

ਤਿਤਰ ਕੀ ਮਗਰ। ਬਾਜ ਤਿਤਰ ਨੂੰ ਮਾਰੇ ਨਾਹੀਂ। ਕੁਤਿਆਂ ਥੋਂ ਮਲ੍ਹਿਆਂ ਵਿਚ ਵੜ ਜਾਵੇ। ਏਸੇ ਤਰਾਂ ਹੇਠ ਉਤੇ ਹੁੰਦੇ ਪੰਝੀ ਕੋਹੀਂ ਤਿਤਰੁ ਘਰਕਾਇ ਕੇ ਜਾਇ ਫੜਿਆ। ਫੜਕੇ ਗੁਰੂ ਜੀ ਨੇ ਤਿਤਰ ਕੇ ਫੰਘ ਖੋਹਾਇ ਸਿਟੇ। ਫੇਰ ਤਿਤਰ ਛਡਿਆ ਲਗਾ ਤੋੜ ਤੋੜ ਖਾਣ ਬਾਜ, ਜੀਉਂਦੇ ਨੂੰ ਹੀ।

ਦਾਨ ਸਿੰਘ ਅਸੁਪਾਲ ਬੋਲਿਆ: 'ਡਾਢਿਆ ਹੋਰ ਤਾਂ ਕੋਈ ਕੁਹੁ ਕਹਿ ਨਹੀਂ ਸਕਦਾ। ਪੰਝੀ ਕੋਹ ਘੋੜੇ ਤੋੜ ਸਿਟੇ, ਕੇਹੜਾ ਸੇਰ ਸੀ, ਤਿਤਰ ਕੀ ਮਗਰ! ਜਰਾ ਕੁ ਕਿਤੇ ਖੜੇ ਜਾਂਦੇ ਤਿਤਰ ਸਹੇ ਕਿਤਨੇ ਹੀ ਮਾਰ ਲੈਂਦੇ। '

ਗੁਰੂ ਜੀ ਕਹਿੰਦੇ: ‘ਦਾਨ ਸਿੰਘ। ਸਿਕਾਰ ਕਾ ਕਾਲ ਤਾਂ ਨਹੀਂ ਸੀ, ਸਾਡਾ ਏਸ ਤੀਕੁ ਕੰਮੁ ਸੀ।'

ਦਾਨ ਸਿੰਘ ਹੱਸਕੇ ਹਥ ਜੋੜਕੇ ਕਹਿਆ: ਤੁਸਾਂ ਕਾ ਏਸ ਤੀਕ ਕੀ ਕੰਮ ਸੀ? ਬਾਹਰੀ ਕਰੀਏ ਗਰੀਬ ਨਿਵਾਜਿ!'

ਗੁਰੂ ਜੀ ਕਹਿੰਦੇ: ‘ਦਾਨ ਸਿੰਘ ਏਹੁ ਪਿਛਲੇ ਜਨਮ ਤਿਤਰੁ ਜੱਟ ਸੀ। ਬਾਜੂ ਬਾਣੀਆਂ ਸੀ। ਜਟ ਨੇ ਬਾਣੀਏ ਕੇ ਰੁਪਏ ਦੇਣੇ ਸੇ। ਜੱਟ ਦਮੜੇ ਲੈਇਕੇ ਕਿਤੇ ਹੋਰ ਥੇ ਭੱਜਿ ਕੇ ਜਾਇ ਬਸਿਆ। ਫੇਰ ਕਿਤੇ ਦੂਏ ਤੀਏ ਬਰਸ ਜਟ ਕਿਤੇ ਕੰਮੁ ਆਇਆ, ਬਾਣੀਏਂ ਨੂੰ ਅਰੜਿ ਗਇਆ, ਬਾਣੀਏ ਨੇ ਜੱਟ ਫੜ ਲਇਆ: "ਦੇਕੇ ਜਾਹ ਮੇਰਾ ਦੇਣਾ?” ਜਟ ਨੇ ਕਹਿਆ: "ਹੁਣਿ ਛਡਿ ਦੇਹ ਤੇਰੀ ਕੌਡੀ ਕੌਡੀ ਉਤਾਰ  ਦੇਊਂ।” ਬਾਣੀਏ ਕਹਿਆ. "ਜਾਮਨੁ ਦੇਇ ਜਾਹਿ।” ਜੱਟ ਕਹਿੰਦਾ "ਜਾਮੁਨ ਮੇਰਾ ਕੌਣ ਹੁੰਦਾ ਹੈ। ਗੁਰੂ ਜਾਮੁਨ ਹੋਇਆ। " ਬਾਣੀਏ ਕਹਿਆ: “ਗੁਰੂ ਹੀ ਸਹੀ, ਧਰਮ ਰਖੀਂ।" ਬਾਣੀਆਂ ਨਾਂਹੀਂ ਖਤ੍ਰੀ ਸੀ। ਅਸੀਂ ਦਾਨ ਸਿੰਘ! ਜਾਮਨੀ ਲਾਹੀ ਹੈ। ਬਾਜੂ ਤਾਂ ਨਾਂਹੀ ਸੀ ਮਗਰ ਲਗਦਾ, -ਜਾਮਨ ਪਾਸੋਂ ਲਊਂ, ਕੁਹ ਗਿਆਤਾ ਸੀ ਪਛਲੀ ਬਾਜ ਨੂੰ। ਜੱਟ ਨੇ ਧਰਮ ਨਾ ਰਖਿਆ ਹੁਣ ਏਸ ਕੇ ਹਵਾਲੇ ਕੀਤਾ ਹੈ, ਤੋੜ ਤੋੜ ਖਾਂਦਾ ਹੈ।`

ਦਾਨ ਸਿੰਘ ਉਠਿਕੇ ਗੁਰੂ ਜੀ ਕੇ ਪੈਰਾਂ ਪਰ ਮੱਥਾ ਟੇਕਿਆ। 'ਗੁਰੂ ਜੀ! ਸਾਮ੍ਹਣੇ ਬੋਲਿਆ ਹਾਂ, ਤਕਸੀਰ ਮਾਫ ਹੋਵੇ।

ਗੁਰੂ ਜੀ ਕਹਿਆ: 'ਕੋਈ ਨਹੀ ਦਾਨ ਸਿੰਘ! ਤੁਸੀਂ ਤਾਂ ਉਤਰ ਹੀ ਪੁਛਿਆ ਹੈ।'

1. ਅਚਾਨਕ ਮਿਲ ਪਿਆ।

60 / 114
Previous
Next