ਮਿਲਿਆ ਹੈ । ਹੇ ਕ੍ਰਿਪਾਲੂ ! ਜਿਥੇ ਮਨੁੱਖਾ ਜਨਮ ਬਖ਼ਸ਼ਿਆ ਹੈ, ਉਥੇ ਹੋਰ ਇਕ ਕ੍ਰਿਪਾ ਕਰ :-
ਵਡੈ ਭਾਗਿ ਰਤਨੁ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ॥
ਸਾਧਸੰਗਿ ਨਾਨਕੁ ਗੁਣ ਗਾਵੈ
ਸੰਗਤ ਵਿਚ ਬੈਠ ਕੇ ਨਾਨਕ ਤੇਰੇ ਗੁਣ ਗਾਉਂਦਾ ਰਹੇ। ਸੰਗਤ ਵਿਚ ਬੈਠ ਕੇ ਨਾਨਕ ਤੇਰੀ ਅਰਾਧਨਾ ਕਰਦਾ ਰਹੇ। ਸੰਗਤ ਵਿਚ ਬੈਠ ਕੇ ਨਾਨਕ ਤੇਰਾ ਸੋਹਿਲਾ ਗਾਉਂਦਾ ਰਹੇ।
ਸਿਮਰੈ ਸਦਾ ਗੋਪਾਲਾ।।
(ਅੰਗ ੬੧੧)
ਗੁਰੂ ਦੇ ਸਿੱਖੋ ! ਸੰਗਤ ਵਿਚ ਆ ਕੇ ਸਮਾਧੀਆਂ ਲਗਾਉ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿਚ ਸਾਧ ਸੰਗਤ ਦੀ ਬੜੀ ਮਹੱਤਤਾ ਦਰਸਾਈ ਗਈ ਹੈ। ਸਾਧ ਸੰਗਤ ਦਾ ਦਰਜਾ ਬੜਾ ਉੱਚਾ ਮੰਨਿਆ ਗਿਆ ਹੈ। ਸਾਧ ਸੰਗਤ ਵਿਚ ਹੀ ਹਰੀ ਦਾ ਵਾਸਾ ਹੈ। ਸਾਧ ਸੰਗਤ ਵਿਚੋਂ ਹਰੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸਾਧ ਸੰਗਤ ਨੂੰ ਸੱਚਖੰਡ ਵੀ ਆਖਿਆ ਹੈ। ਭਾਈ ਗੁਰਦਾਸ ਜੀ ਦੀ ੨੪ਵੀਂ ਵਾਰ ਵਿਚ ਇਕ ਬਚਨ ਆਉਂਦਾ ਹੈ :-
ਧਰਮਸਾਲ ਕਰਤਾਰ ਪੁਰੁ ਸਾਧਸੰਗਤਿ ਸਚ ਖੰਡੁ ਵਸਾਇਆ।
(ਵਾਰ ੨੪, ਪਉੜੀ ੧)
ਉਹ ਜੋ ਸਾਧ ਸੰਗਤ ਸੱਚਖੰਡਿ ਹੈ, ਗੁਰੂ ਗ੍ਰੰਥ ਸਾਹਿਬ ਵਿਚ ਇਕ ਬਚਨ ਆਉਂਦਾ ਹੈ :-
ਹਰਿ ਰਸ ਕੀ ਕੀਮਤਿ ਕਹੀ ਨ ਜਾਇ॥
(ਅੰਗ ੩੭੭)
ਵਾਹਿਗੁਰੂ ਦੇ ਨਾਮ ਦਾ ਜਿਹੜਾ ਰੱਸ ਹੈ, ਸੁਆਦ ਹੈ, ਇਸ ਦੀ ਕੀਮਤ ਕਹੀ ਨਹੀਂ ਜਾ ਸਕਦੀ। ਜੇ ਇਸ ਨੂੰ ਮੁੱਲ ਤਾਰ ਕੇ ਲੈਣਾ ਚਾਹੀਏ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ :-
ਲਾਖ ਕਰੋਰੀ ਮਿਲੈ ਨ ਕੇਹ॥
(ਅੰਗ ੩੭੭)