ਕਰੋੜਾਂ ਰੁਪਇਆ ਖ਼ਰਚਿਆਂ ਵੀ ਇਹ ਕਿਸੇ ਨੂੰ ਮਿਲ ਨਹੀਂ ਸਕਦਾ। ਜਿਸ ਨੂੰ ਸਾਧ ਸੰਗਤ ਪ੍ਰਾਪਤ ਹੋ ਗਈ, ਜਿਹੜਾ ਸਾਧ ਸੰਗਤ ਵਿਚ ਆ ਕੇ ਬੈਠ ਗਿਆ, ਜਿਸ ਨੇ ਸੰਗਤ ਵਿਚ ਆ ਕੇ ਮਨ ਲਾ ਲਿਆ, ਹਰੀ ਪ੍ਰਮਾਤਮਾ ਦੇ ਨਾਮ ਦਾ ਰੱਸ ਵਾਹਿਗੁਰੂ ਉਸ ਨੂੰ ਦਿੰਦਾ ਹੈ। ਭਾਈ ਗੁਰਦਾਸ ਜੀ ਗੁਰਮਤਿ ਦੇ ਬੜੇ ਉੱਚੇ, ਸਿਆਣੇ, ਸੁਚੱਜੇ ਟੀਕਾਕਾਰ ਹਨ। ਉਹਨਾਂ ਨੇ ਸਾਰੇ ਸਿੱਖ ਪੰਥ ਉੱਪਰ, ਸਾਰੇ ਸਤਿਸੰਗੀਆਂ ਉੱਪਰ ਇਕ ਬੜਾ ਜ਼ਬਰਦਸਤ ਸਵਾਲ ਕੀਤਾ। ਉਹ ਕਹਿੰਦੇ ਹਨ :-
ਮਾਰਬੇ ਕੋ ਤ੍ਰਾਸ ਦੇਖਿ ਚੋਰ ਨ ਤਜਤ ਚੋਰੀ,
ਮਾਂ ਦਾ ਡਰ ਦੇਖ ਕੇ ਚੋਰ ਚੋਰੀ ਨੂੰ ਤਿਆਗਦਾ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਕਿ ਮਨਮੁਖ ਇਸ ਤਰ੍ਹਾਂ ਜਮਾਂ ਦੀ ਪੁਰੀ ਵਿਚ ਗਿਆ ਹੋਇਆ ਮਾਰ ਖਾਂਦਾ ਹੈ, ਜਿਵੇਂ ਸੰਘ ਤੋਂ ਫੜਿਆ ਹੋਇਆ ਚੋਰ ਮਾਰ ਖਾਂਦਾ ਹੈ। ਇਸ ਦਾ ਮਤਲਬ ਹੋਇਆ ਕਿ ਚੋਰ ਨੂੰ ਬੜੀ ਮਾਰ ਪੈਂਦੀ ਹੈ। ਭਾਈ ਗੁਰਦਾਸ ਕਹਿੰਦੇ ਹਨ-
ਬਟਵਾਰਾ
ਸਵਾਲ ਪੈਦਾ ਹੋਇਆ ਕਿ ਚੋਰ ਮਾਰ ਖਾ ਕੇ ਵੀ ਚੋਰੀ ਕਿਉਂ ਨਹੀਂ ਛੱਡਦਾ ? ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਉਸ ਦਾ ਖਾਣਾ-ਪੀਣਾ, ਉੱਠਣਾ-ਬੈਠਣਾ, ਲੈਣ-ਦੇਣ ਚੋਰਾਂ ਨਾਲ ਸੀ। ਚੋਰਾਂ ਦੀ ਖੋਟੀ ਸੰਗਤ ਨੇ ਅਜਿਹਾ ਰੰਗ ਚਾੜ੍ਹਿਆ ਕਿ ਹੁਣ ਉਹ ਬੇਇੱਜ਼ਤ ਭਾਵੇਂ ਹੋ ਜਾਏ, ਮਾਰ ਭਾਵੇਂ ਖਾ ਲਏ, ਕੈਦ ਭਾਵੇਂ ਕੱਟ ਲਏ, ਪਰ ਉਹ ਖੋਟੀ ਸੰਗਤ ਦਾ ਗ੍ਰਹਿਣ ਕੀਤਾ ਹੋਇਆ ਅਸਰ ਚੋਰੀ ਨਹੀਂ ਛੱਡਦਾ।
ਬਟਵਾਰਾ ਬਟਵਾਰੀ ਸੰਗਿ ਹੁਇ ਤਕਤ ਹੈ॥
ਬਟਵਾਰਾ ਕਹਿੰਦੇ ਹਨ ਡਾਕੂ ਨੂੰ। ਡਾਕੂ ਨੂੰ ਪਤਾ ਹੈ ਕਿ ਮੈਂ ਜਿਸ ਦਿਨ ਫੜਿਆ ਗਿਆ, ਮੇਰੇ ਗਲ੍ਹ ਵਿਚ ਫਾਂਸੀ ਦਾ ਰੱਸਾ ਪੈਣਾ ਹੈ। ਇੰਨੀ ਕਰੜੀ ਸਜ਼ਾ ਆਪਣੇ ਸਾਹਮਣੇ ਦੇਖਦਿਆਂ ਹੋਇਆਂ ਫਿਰ ਵੀ ਉਹ ਡਾਕੇ ਮਾਰਨੋਂ ਬਾਜ ਨਹੀਂ ਆਉਂਦਾ। ਬਟਵਾਰਾ ਦਾ ਇਹ ਅਰਥ ਹੈ ਕਿ ਬਾਕੀ ਦੇ ਡਾਕੂਆਂ ਨਾਲ ਆਪਣੀ ਪਾਰਟੀ ਦੇ ਬੰਦੇ ਇਕੱਠੇ ਕਰਕੇ ਡਾਕੇ ਮਾਰਨ ਲਈ ਉਹ ਫਿਰ